ਵਾਸ਼ਿੰਗਟਨ : ਅਲਜਾਇਮਰ ਨਾਲ ਨਿਪਟਣ ਲਈ ਅਮਰੀਕੀ ਵਿਗਿਆਨੀਆਂ ਨੇ ਮਹੱਤਵਪੂਰਨ ਕਾਮਯਾਬੀ ਹਾਸਲ ਕੀਤੀ ਹੈ। ਖੋਜਕਰਤਾਵਾਂ ਨੇ ਬ੍ਰੇਨ ਨਾਲ ਜੁੜੀ ਇਸ ਖ਼ਤਰਨਾਕ ਬਿਮਾਰੀ ਤੋਂ ਬਚਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਐਂਜਾਇਮ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਨੁਆਕ-1 ਨਾਂ ਦੇ ਐਂਜਾਇਮ ਦਿਮਾਗ਼ 'ਚ ਨੁਕਸਾਨਦਾਇਕ ਮੋਲੀਕਿਊਲਸ ਦੇ ਇਕੱਠ ਨੂੰ ਰੋਕਦਾ ਹੈ।

ਇਸ ਨਾਲ ਅਲਜਾਇਮਰ ਨੂੰ ਪੈਦਾ ਹੋਣ ਲਈ ਠੀਕ ਮਾਹੌਲ ਨਹੀਂ ਮਿਲ ਪਾਉਂਦਾ। ਮਾਹਿਰਾਂ ਨੇ ਅਲਜਾਇਮਰ ਦੇ ਲੱਛਣ ਦਿਖਣ ਤੋਂ ਪਹਿਲਾਂ ਹੋਣ ਵਾਲੀਆਂ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਕੇ ਇਸ ਦਾ ਪਤਾ ਲਗਾਇਆ ਹੈ। ਖੋਜਕਰਤਾਵਾਂ ਨੇ ਪ੍ਰਯੋਗਸ਼ਾਲਾ 'ਚ ਇਨ੍ਹਾਂ ਤਬਦੀਲੀਆਂ ਨੂੰ ਰੋਕਣ 'ਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਨਾਲ ਭਵਿੱਖ 'ਚ ਅਲਜਾਇਮਰ ਨਾਲ ਸਿੱਝਣ ਦੀ ਉਮੀਦ ਵਧ ਗਈ ਹੈ। ਦਿਮਾਗ਼ 'ਚ ਇਕ ਖਾਸ ਪ੍ਰੋਟੀਨ ਦੇ ਇਕੱਠਾ ਹੋਣ ਕਾਰਨ ਅਲਜਾਇਮਰ 'ਚ ਤਊ ਪ੍ਰੋਟੀਨ ਦੀ ਭੂਮਿਕਾ ਅਹਿਮ ਹੁੰਦੀ ਹੈ। ਨੁਆਕ-1 ਐਂਜਾਇਮ ਤਊ ਪ੍ਰੋਟੀਨ ਨੂੰ ਸੀਮਤ ਰੱਖਣ 'ਚ ਮਹੱਤਵਪੂਰਨ ਸੰਕੇਤਕ ਰੂਪ 'ਚ ਉਭਰਿਆ ਹੈ।