ਵਾਸ਼ਿੰਗਟਨ : ਜੀਵਨਸ਼ੈਲੀ 'ਚ ਬਦਲਾਅ ਨਾਲ ਮੋਟਾਪੇ ਦੀ ਸ਼ਿਕਾਇਤ ਵੀ ਲਗਾਤਾਰ ਵਧਦੀ ਜਾ ਰਹੀ ਹੈ। ਆਮ ਤੌਰ 'ਤੇ ਮੋਟੇ ਲੋਕਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਅੱਗੇ ਤੋਂ ਸਾਵਧਾਨ ਹੋ ਜਾਓ? ਅਮਰੀਕੀ ਵਿਗਿਆਨੀਆਂ ਨੇ ਤਾਜ਼ਾ ਖੋਜ 'ਚ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਮੋਟੇ ਲੋਕਾਂ ਨਾਲ ਗ਼ਲਤ ਵਿਹਾਰ ਜਾਂ ਭੇਦ-ਭਾਵ ਕਰਨ ਨਾਲ ਉਨ੍ਹਾਂ 'ਚ ਤਣਾਅ ਦਾ ਖ਼ਤਰਾ ਦੋ ਗੁਣਾ ਤਕ ਵਧ ਜਾਂਦਾ ਹੈ।
ਇਸ ਲਈ ਉਨ੍ਹਾਂ 'ਚ ਦਿਲ ਦੀ ਬਿਮਾਰੀ, ਡਾਇਬੀਟੀਜ਼ ਅਤੇ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਖਾਸ ਤੌਰ 'ਤੇ ਵਧਦੀ ਉਮਰ 'ਚ ਇਹ ਸਮੱਸਿਆ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਮੋਟੇ ਹੋਣ ਕਾਰਨ ਲਗਤਾਰ ਵਿਤਕਰੇ ਦੇ ਸ਼ਿਕਾਰ ਲੋਕਾਂ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਮਾਹਰਾਂ ਨੇ ਇਸ ਤਰ੍ਹਾਂ ਦੇ ਲੋਕਾਂ ਪ੍ਰਤੀ ਸਾਧਾਰਨ ਵਿਹਾਰ ਕਰਨ ਦੀ ਸਲਾਹ ਦਿੱਤੀ ਹੈ। ਨਾਲ ਹੀ ਮੋਟਾਪੇ ਨਾਲ ਸਿੱਝਣ ਲਈ ਵੀ ਲਗਾਤਾਰ ਕੋਸ਼ਿਸ਼ ਕਰਨ ਦੀ ਗੱਲ ਕਹੀ ਹੈ।