ਇਸ ਮੌਸਮ ਵਿੱਚ ਸੂਪ ਬਹੁਤ ਚੰਗਾ ਲੱਗਦਾ ਹੈ, ਪਰ ਕਈ ਲੋਕਾਂ ਨੂੰ ਵੇਜਿਟੇਰੀਅਨ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਅਜਿਹੇ ਵਿੱਚ ਚਿਕਨ ਨਾਲ ਬਣਿਆ ਸੁਆਦਿਸਟ ਸੂਪ ਇੱਕ ਵਧੀਆ ਵਿਕਲਪ ਹੈ। ਇਸਦਾ ਸੁਆਦ ਨਾ ਕੇਵਲ ਬਿਹਤਰ ਹੁੰਦਾ ਹੈ, ਸਗੋਂ ਇਹ ਆਸਾਨੀ ਨਾਲ ਤਿਆਰ ਵੀ ਹੋ ਜਾਂਦਾ ਹੈ। ਜੇ ਤੁਸੀਂ ਸਵੇਰੇ ਸੂਪ ਪੀਂਦੇ ਹੋ ਤਾਂ ਸਾਰਾ ਦਿਨ ਤੁਹਾਡੇ ਸਰੀਰ ਨੂੰ ਗਰਮਾਹਟ ਮਹਿਸੂਸ ਹੁੰਦੀ ਰਹੇਗੀ। ਇਸਦੇ ਨਾਲ-ਨਾਲ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਮਿਲਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਘਰ ਵਿੱਚ ਆਪਣੀ ਪਸੰਦ ਮੁਤਾਬਕ ਚਿਕਨ ਤਿਆਰ ਕਰ ਸਕਦੇ ਹੋ। ਜੇਕਰ ਤੁਹਾਨੂੰ ਕੋਈ ਰੈਸਿਪੀ ਨਹੀਂ ਪਤਾ, ਤਾਂ ਇਹ ਆਰਟੀਕਲ ਤੁਹਾਡੀ ਮਦਦ ਕਰ ਸਕਦਾ ਹੈ

Continues below advertisement

ਚਿਕਨ ਸੂਪ ਦੀ ਰੈਸਪੀ | Chicken Soup Easy Recipe

ਸਮੱਗਰੀ:

Continues below advertisement

ਬੋਨਲੇਸ ਚਿਕਨ – 300 ਗ੍ਰਾਮ (ਕੱਟਿਆ ਹੋਇਆ)

ਅੰਡੇ – 2

ਕਾਲੀ ਮਿਰਚ ਪਾਊਡਰ – ਅੱਧਾ ਛੋਟਾ ਚਮਚ

ਨਮਕ – ਸਵਾਦ ਅਨੁਸਾਰ

ਸੋਇਆ ਸੌਸ – 2 ਚਮਚ

ਲੱਸਣ–ਅਦਰਕ ਦਾ ਪੇਸਟ – 1 ਛੋਟਾ ਚਮਚ

ਸਿਰਕਾ – ਅੱਧਾ ਛੋਟਾ ਚਮਚ

ਕੌਰਨਫਲੋਰ – ਅੱਧਾ ਛੋਟਾ ਚਮਚ

ਟਮਾਟਰ ਸੌਸ – ਅੱਧਾ ਛੋਟਾ ਚਮਚ

ਧਨੀਆ ਪੱਤੀ – 2 ਚਮਚ

ਬਟਰ – 3 ਚਮਚ

ਵਿਧੀ (ਚਿਕਨ ਸੂਪ ਬਣਾਉਣ ਦਾ ਤਰੀਕਾ)

ਸਭ ਤੋਂ ਪਹਿਲਾਂ ਉਪਰ ਦਿੱਤੀ ਸਾਰੀ ਸਮੱਗਰੀ ਤਿਆਰ ਕਰਕੇ ਰੱਖੋ। ਚਿਕਨ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਧੋ ਲਓ ਅਤੇ ਇੱਕ ਬਾਊਲ ਵਿੱਚ ਰੱਖ ਦਿਉ।

ਹੁਣ ਗੈਸ ਤੇ ਇੱਕ ਪੈਨ ਰੱਖੋ ਅਤੇ ਇਸ ਵਿੱਚ 3 ਕੱਪ ਪਾਣੀ ਪਾ ਕੇ ਚਿਕਨ ਨੂੰ ਉਬਾਲਣ ਲਈ ਰੱਖ ਦਿਉ। ਇਸਦੇ ਨਾਲ ਹੀ ਇੱਕ ਛੋਟੀ ਕਟੋਰੀ ਵਿੱਚ ਕੌਰਨਫਲੋਰ ਪਾ ਕੇ ਉਸਦਾ ਪਤਲਾ ਘੋਲ ਤਿਆਰ ਕਰ ਲਓ।

ਜਦੋਂ ਚਿਕਨ ਵਿੱਚ ਉਬਾਲ ਆ ਜਾਏ, ਤਾਂ ਇਸ ਵਿੱਚ ਨਮਕ, ਕਾਲੀ ਮਿਰਚ ਅਤੇ ਲੱਸਣ–ਅਦਰਕ ਦਾ ਪੇਸਟ ਪਾ ਕੇ ਪਕਣ ਦਿਉ। ਜਦੋਂ ਚਿਕਨ ਚੰਗਾ ਪਕਣ ਲੱਗ ਪਏ ਤਾਂ ਇਸ ਵਿੱਚ ਕੌਰਨਫਲੋਰ ਵਾਲਾ ਪਾਣੀ ਮਿਕਸ ਕਰ ਦਿਉ।

ਫਿਰ ਇਸ ਵਿੱਚ ਸੋਇਆ ਸੌਸ, ਟਮਾਟਰ ਸੌਸ ਅਤੇ ਬਾਕੀ ਬਚੀ ਸਮੱਗਰੀ ਵੀ ਪਾ ਕੇ ਉਬਾਲਣ ਦਿਉ। ਜਦੋਂ ਸੂਪ ਹੌਲੀ–ਹੌਲੀ ਗਾੜ੍ਹਾ ਹੋਣਾ ਸ਼ੁਰੂ ਹੋ ਜਾਏ, ਤਾਂ ਇਸ ਵਿੱਚ ਸਿਰਕਾ ਪਾ ਕੇ ਗੈਸ ਬੰਦ ਕਰ ਦਿਉ।

ਹੁਣ ਕੁਝ ਸਮੇਂ ਲਈ ਸੂਪ ਨੂੰ ਢੱਕ ਕੇ ਰੱਖੋ। ਫਿਰ ਇਸ ਵਿੱਚ ਬਟਰ ਪਾ ਦਿਉ ਅਤੇ ਉੱਤੇ ਹਰਾ ਧਨੀਆ ਛਿੜਕ ਕੇ ਕਟੋਰੇ ਵਿੱਚ ਕੱਢ ਲਓ ਅਤੇ ਗਰਮਾ-ਗਰਮ ਸਰਵ ਕਰੋ।

ਚਿਕਨ ਸੂਪ ਕਦੋਂ ਪੀਣਾ ਚਾਹੀਦਾ ਹੈ?

ਬਿਹਤਰ ਹੈ ਕਿ ਤੁਸੀਂ ਚਿਕਨ ਸੂਪ ਸਵੇਰੇ ਜਾਂ ਸ਼ਾਮ ਦੇ ਸਮੇਂ ਪਿਓ, ਕਿਉਂਕਿ ਬਹੁਤ ਰਾਤ ਦੇ ਵੇਲੇ ਇਹ ਪੀਣ ਨਾਲ ਸਰੀਰ ਨੂੰ ਭਾਰਪਨ ਮਹਿਸੂਸ ਹੋ ਸਕਦਾ ਹੈ।

ਇਹ ਵੀ ਜਾਣ ਲਵੋ ਕਿ ਚਿਕਨ ਸੂਪ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਦੇ ਕਈ ਫਾਇਦੇ ਹਨ। ਇਹ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਭੁੱਖ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਗਰਮਾਹਟ ਦੇ ਨਾਲ ਕਈ ਤਰ੍ਹਾਂ ਦੇ ਵਿਟਾਮਿਨ ਵੀ ਪੂਰੇ ਕਰ ਦਿੰਦਾ ਹੈ।