ਅੰਡਾ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜੋ ਸਰਦੀਆਂ ਵਿੱਚ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਹੈ। ਅੰਡਾ ਖਾਣ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਵੀ ਮਿਲਦੇ ਹਨ। ਇਸ ਲਈ ਸਿਹਤਮੰਦ ਡਾਇਟ ਲਈ ਅੰਡਿਆਂ ਨੂੰ ਬਿਹਤਰ ਚੋਣ ਮੰਨਿਆ ਜਾਂਦਾ ਹੈ।

Continues below advertisement

ਪਰ ਕੀ ਤੁਸੀਂ ਜਾਣਦੇ ਹੋ ਕਿ ਮਾਰਕੀਟ ਵਿੱਚ ਹੁਣ ਨਕਲੀ ਅੰਡੇ ਵੀ ਆਉਣ ਲੱਗ ਪਏ ਹਨ? ਇਹ ਅੰਡੇ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਜ਼ਿਆਦਾਤਰ ਨਕਲੀ ਅੰਡਿਆਂ ਦੀ ਪਛਾਣ ਉਬਲੇ ਹੋਏ ਅੰਡਿਆਂ ਤੋਂ ਕੀਤੀ ਜਾਂਦੀ ਹੈ। ਜੇ ਤੁਹਾਨੂੰ ਨਕਲੀ ਅੰਡੇ ਪਛਾਣਨ ਦਾ ਤਰੀਕਾ ਨਹੀਂ ਪਤਾ, ਤਾਂ ਇਹ ਆਰਟੀਕਲ ਤੁਹਾਡੇ ਲਈ ਕਾਫੀ ਮਦਦਗਾਰ ਹੋ ਸਕਦਾ ਹੈ।

ਨਕਲੀ ਅੰਡੇ ਦੀ ਪਛਾਣ ਕਰਨ ਦੇ ਟਿੱਪਸ | How to Identify Fake Egg 

Continues below advertisement

ਛਿਲਕੇ ਦੀ ਬਣਾਵਟ ਨਾਲ ਪਛਾਣੋ

ਨਕਲੀ ਅੰਡੇ ਦਾ ਛਿਲਕਾ ਬਹੁਤ ਹੀ ਚਿਕਣਾ ਅਤੇ ਪਲਾਸਟਿਕ ਵਰਗਾ ਲੱਗਦਾ ਹੈ। ਜੇ ਛਿਲਕੇ ਨੂੰ ਛੂਹਣ ‘ਤੇ ਇਹ ਅਸਲੀ ਅੰਡੇ ਵਾਂਗ ਕੁਦਰਤੀ ਨਹੀਂ ਲੱਗਦਾ, ਤਾਂ ਇਹ ਨਕਲੀ ਹੋ ਸਕਦਾ ਹੈ। ਅਸਲੀ ਅੰਡਾ ਹਲਕਾ ਜਿਹਾ ਖੁਰਦੁਰਾ ਸਤ੍ਹਾ ਵਾਲਾ ਹੁੰਦਾ ਹੈ।

ਪਾਣੀ ਨਾਲ ਚੈੱਕ ਕਰੋ

ਅੰਡੇ ਨੂੰ ਪਾਣੀ ਵਿੱਚ ਪਾ ਕੇ ਦੇਖੋ। ਨਕਲੀ ਅੰਡਾ ਪਾਣੀ ਵਿੱਚ ਤੈਰਦਾ ਹੈ, ਜਦਕਿ ਅਸਲੀ ਅੰਡਾ ਹੇਠਾਂ ਬੈਠ ਜਾਂਦਾ ਹੈ। ਇਹ ਸਭ ਤੋਂ ਆਸਾਨ ਟੈਸਟ ਹੈ।

ਜਲਾ ਕੇ ਦੇਖਣਾ

ਜੇ ਅੰਡਾ ਜਲਣਾ ਸ਼ੁਰੂ ਕਰ ਦੇਵੇ ਤਾਂ ਸਮਝੋ ਕਿ ਇਹ ਨਕਲੀ ਹੈ, ਕਿਉਂਕਿ ਇਸ ਵਿੱਚ ਪਲਾਸਟਿਕ ਵਰਗਾ ਮਟੀਰੀਅਲ ਵਰਤਿਆ ਹੋ ਸਕਦਾ ਹੈ।

ਸੁਆਦ ਰਬੜ ਵਰਗਾ

ਜੇ ਉਬਾਲਿਆ ਹੋਇਆ ਅੰਡਾ ਖਾਣ ‘ਤੇ ਰਬੜ ਵਰਗਾ ਸੁਆਦ ਦੇਵੇ ਜਾਂ ਬਹੁਤ ਹੀ ਚਿਪਚਿਪਾ ਮਹਿਸੂਸ ਹੋਵੇ, ਤਾਂ ਇਹ ਮਿਲਾਵਟੀ ਜਾਂ ਨਕਲੀ ਹੋ ਸਕਦਾ ਹੈ।

ਇਨ੍ਹਾਂ ਸਾਦੇ ਤਰੀਕਿਆਂ ਨਾਲ ਤੁਸੀਂ ਅਸਲੀ ਤੇ ਨਕਲੀ ਅੰਡੇ ਦੀ ਪਛਾਣ ਆਸਾਨੀ ਨਾਲ ਕਰ ਸਕਦੇ ਹੋ।

ਨਕਲੀ ਅੰਡੇ ਖਾਣ ਨਾਲ ਕੀ ਨੁਕਸਾਨ ਹੁੰਦੇ ਹਨ?

ਜੇ ਤੁਸੀਂ ਲਗਾਤਾਰ ਨਕਲੀ ਅੰਡੇ ਖਾਂਦੇ ਹੋ, ਤਾਂ ਇਹ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੋ ਸਕਦੇ ਹਨ। ਨਕਲੀ ਅੰਡੇ ਖਾਣ ਨਾਲ ਪੇਟ ਦਰਦ, ਉਲਟੀ ਆਉਣਾ, ਗੈਸ ਬਣਨਾ ਅਤੇ ਕਿਡਨੀ ‘ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਮੂੰਹ ਵਿੱਚੋਂ ਬਦਬੂ ਵੀ ਆਉਣ ਲੱਗ ਪੈਂਦੀ ਹੈ। ਇਸ ਲਈ ਨਕਲੀ ਅੰਡਿਆਂ ਤੋਂ ਬਚੋ ਅਤੇ ਹਮੇਸ਼ਾ ਅਸਲੀ, ਤਾਜ਼ੇ ਅੰਡੇ ਹੀ ਵਰਤੋਂ।

ਸਭ ਤੋਂ ਵਧੀਆ ਅੰਡਾ ਕਿਹੜਾ ਹੁੰਦਾ ਹੈ?

ਸਭ ਤੋਂ ਵਧੀਆ ਅੰਡੇ ਜੈਵਿਕ (ਆਰਗੇਨਿਕ) ਅਤੇ ਫ੍ਰੀ ਰੇਂਜ ਅੰਡੇ ਮੰਨੇ ਜਾਂਦੇ ਹਨ। ਇਹ ਰਵਾਇਤੀ ਅੰਡਿਆਂ ਦੇ ਮੁਕਾਬਲੇ ਹੋਰ ਜ਼ਿਆਦਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਹਾਲਾਂਕਿ ਸੁਆਦ ਵਿੱਚ ਕੋਈ ਵੱਡਾ ਫਰਕ ਨਹੀਂ ਹੁੰਦਾ, ਕਿਉਂਕਿ ਇਹ ਮੁੱਖ ਤੌਰ ‘ਤੇ ਮੁਰਗੀ ਦੀ ਨਸਲ ‘ਤੇ ਨਿਰਭਰ ਕਰਦਾ ਹੈ।

ਅੰਡਿਆਂ ਨੂੰ ਖਰਾਬ ਹੋਣ ਤੋਂ ਕਿਵੇਂ ਬਚਾਇਆ ਜਾਵੇ?

ਅੰਡਿਆਂ ਨੂੰ ਹਮੇਸ਼ਾ ਫਰਿੱਜ ਵਿੱਚ ਰੱਖੋ। ਜ਼ਿਆਦਾ ਗਰਮੀ ਵਿੱਚ ਇਹ ਜਲਦੀ ਖਰਾਬ ਹੋ ਸਕਦੇ ਹਨ।

 ਅੰਡਾ ਬਹੁਤ ਗੰਦਾ ਹੋਵੇ ਤਾਂ ਸੁੱਕੇ ਕਪੜੇ ਨਾਲ ਪੋਂਝ ਲਓ। ਇਸਨੂੰ ਧੋਣ ਤੋਂ ਬਚੋ, ਕਿਉਂਕਿ ਪਾਣੀ ਨਾਲ ਧੋਣ ‘ਤੇ ਇਹ ਜਲਦੀ ਖਰਾਬ ਹੋ ਜਾਂਦਾ ਹੈ।

ਅੰਡਿਆਂ ‘ਤੇ ਹਲਕਾ ਜਿਹਾ ਤੇਲ ਲਗਾ ਦੋ। ਇਸ ਨਾਲ ਇਹ ਲੰਮੇ ਸਮੇਂ ਤੱਕ ਤਾਜ਼ੇ ਰਹਿੰਦੇ ਹਨ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।