ਚੰਡੀਗੜ੍ਹ : ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡੀਸਨ ਦੇ ਮਾਹਰਾਂ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਗੁੱਸਾ ਅਤੇ ਚਿੰਤਾ ਦਾ ਪ੍ਰਭਾਵ ਦਿਲ 'ਤੇ ਚੰਗਾ ਨਹੀਂ ਪੈਂਦਾ |
ਇਨ੍ਹਾਂ ਮਾਹਰਾਂ ਨੇ 200 ਔਰਤਾਂ 'ਤੇ 10 ਸਾਲ ਤੱਕ ਇਕ ਖੋਜ ਕੀਤੀ ਅਤੇ ਪਾਇਆ ਕਿ ਜੋ ਔਰਤਾਂ ਗੁੱਸੇਖੋਰ ਸੁਭਾਅ ਅਤੇ ਚਿੰਤਾ ਤੋਂ ਗ੍ਰਸਤ ਸਨ, ਉਨ੍ਹਾਂ ਨੂੰ ਦਿਲ ਦੀਆਂ ਖੂਨ ਵਹਿਣੀਆਂ ਦੇ ਸੰਕੁਚਿਤ ਹੋ ਜਾਣ ਦੀ ਸਮੱਸਿਆ ਆਈ ਜੋ ਦਿਲ ਦੇ ਦੌਰੇ ਅਤੇ ਦਿਲ ਦੇ ਰੋਗਾਂ ਦਾ ਪ੍ਰਮੁੱਖ ਕਾਰਨ ਹੈ |
ਜੇਕਰ ਤੁਹਾਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਆਪਣੇ-ਆਪ 'ਤੇ ਕਾਬੂ ਰੱਖੋ ਅਤੇ ਕਿਸੇ ਕੰਮ ਵਿਚ ਰੁੱਝੇ ਰਹਿਣ ਦੀ ਕੋਸ਼ਿਸ਼ ਕਰੋ | ਇਸ ਨਾਲ ਤੁਸੀਂ ਅਨੇਕ ਰੋਗਾਂ ਤੋਂ ਮੁਕਤ ਰਹੋਗੇ |