ਚੰਡੀਗੜ੍ਹ: ਚਾਹ ਦੇ ਕਈ ਬਰਾਂਡ ਮਾਰਕੀਟ ਵਿੱਚ ਮੌਜੂਦ ਹਨ। ਚਾਹ ਦਾ ਸਵਾਦ ਬੇਸ਼ੱਕ ਅਲੱਗ ਹੋਵੇ ਪਰ ਕੰਮ ਤਕਰੀਬਨ ਇੱਕੋ ਜਿਹਾ ਹੀ ਹੈ। ਚਾਹ ਦੇ ਕੁਝ ਸਿਹਤਮੰਦ ਰੂਪ ਵੀ ਬਾਜ਼ਾਰ ਵਿੱਚ ਉਪਲਬਧ ਹਨ, ਜਿਵੇਂ ਗਰੀਨ ਟੀ, ਵਾਈਟ ਟੀ ਤੇ ਆਰਗੈਨਿਕ ਟੀ ਆਦਿ।
ਚਾਹ ਵਿੱਚ ਐਂਟੀ-ਆਕਸੀਡੈਂਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਇਹ ਕੈਂਸਰ ਜਿਹੀ ਵੱਡੀ ਬਿਮਾਰੀ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ। ਗਰੀਨ ਟੀ ਤੇ ਵਾਈਟ ਟੀ ਵਿੱਚ ਅਜਿਹੇ ਐਂਟੀ-ਐਕਸੀਡੈਂਟ ਪਾਏ ਗਏ ਹਨ, ਜਿਨ੍ਹਾਂ ਨਾਲ ਛਾਤੀ ਦਾ ਕੈਂਸਰ, ਪ੍ਰੋਟੈਸਟ ਕੈਂਸਰ ਤੇ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਗਰੀਨ ਟੀ ਮੈਟਾਬੋਲਿਕ ਰੇਟ ਨੂੰ ਵਧਾਉਂਦੀ ਹੈ ਤੇ ਸਰੀਰ ਵਿੱਚ ਮੋਟਾਪਾ ਵੀ ਨਹੀਂ ਆਉਣ ਦਿੰਦੀ। ਕੈਫ਼ੀਨ ਦੇ ਨਾਲ-ਨਾਲ ਗਰੀਨ ਟੀ ਵਿੱਚ ਅਜਿਹੇ ਤੱਤ ਮਿਲਦੇ ਹਨ, ਜਿਨ੍ਹਾਂ ਨਾਲ ਸਰੀਰ ਵਿੱਚ ਕੈਲਰੀ ਤੇਜ਼ੀ ਨਾਲ ਘੱਟ ਹੁੰਦੀ ਹੈ ਤੇ ਵਿਅਕਤੀ ਜ਼ਿਆਦਾ ਤਾਕਤਵਰ ਮਹਿਸੂਸ ਕਰਦਾ ਹੈ।
ਜਿਹੜੇ ਲੋਕ ਆਪਣਾ ਵਜ਼ਨ ਘੱਟ ਕਰਨ ਲਈ ਕਸਰਤ ਕਰਦੇ ਹਨ, ਉਨ੍ਹਾਂ ਲਈ ਗਰੀਨ ਟੀ ਸਭ ਤੋਂ ਵਧੀਆ ਹੈ। ਸਰਦੀਆਂ ਦੀ ਠੰਢ ਵਿੱਚ ਜਦੋਂ ਵਿਅਕਤੀ ਦੀ ਸਿਹਤ ਵਿਗੜਦੀ ਹੈ ਤਾਂ ਇੱਕ ਪਿਆਲੀ ਚਾਹ ਹੀ ਉਨ੍ਹਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ। ਚਾਹ ਨਾ ਸਿਰਫ਼ ਚੰਗੀ ਸਿਹਤ ਦਿੰਦੀ ਹੈ, ਸਗੋਂ ਹਰ ਪਲ ਤੁਹਾਡੇ ਨਾਲ ਹੁੰਦੀ। ਖ਼ੁਸ਼ ਹੋ ਤਦ ਵੀ ਤੇ ਉਦਾਸ ਹੋ ਤਦ ਵੀ।
ਸੁਸਤੀ ਛਾਈ ਹੋਵੇ ਤਾਂ ਬੱਸ ਇੱਕ ਪਿਆਲਾ ਚਾਹ ਦਾ ਜੋਸ਼ ਭਰ ਦਿੰਦਾ ਹੈ। ਗਰੀਨ ਟੀ ਨਾ ਸਿਰਫ਼ ਤਾਜ਼ਗੀ ਦਿੰਦੀ ਹੈ, ਸਗੋਂ ਇੱਕ ਚਾਈਨੀਜ਼ ਤੇ ਭਾਰਤੀ ਰਵਾਇਤ ਵਿੱਚ ਦਵਾ ਦਾ ਵੀ ਕੰਮ ਕਰਦੀ ਹੈ। ਗਰੀਨ ਟੀ ਦੀ ਵਰਤੋਂ ਇੱਕ ਉਤੇਜਕ ਦੇ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ। ਜਿਸ ਵਿਅਕਤੀ ਨੂੰ ਯੂਰਿਨ ਦੀ ਪ੍ਰੇਸ਼ਾਨੀ ਹੁੰਦੀ ਹੈ, ਉਨ੍ਹਾਂ ਲਈ ਗਰੀਨ ਟੀ ਬੇਹੱਦ ਲਾਭਦਾਇਕ ਹੈ।
ਦਸਤ ਤੇ ਡਾਇਰੀਆ ਵਿੱਚ ਵੀ ਚਾਹ ਕਾਰਗਰ ਸਾਬਤ ਹੁੰਦੀ ਹੈ। ਦਿਲ ਨੂੰ ਤੰਦਰੁਸਤ ਰੱਖਣ ਵਿੱਚ ਵੀ ਚਾਹ ਵਧੀਆ ਕੰਮ ਕਰਦੀ ਹੈ। ਗਰੀਨ ਟੀਮ ਦੇ ਹੋਰ ਵੀ ਕਈ ਲਾਭ ਹਨ, ਜਿਵੇਂ ਸਰੀਰ ਦਾ ਤਾਪਮਾਨ ਤੇ ਬਲੱਡ ਸ਼ੂਗਰ ਕੰਟਰੋਲ ਰੱਖਣਾ, ਡਾਈਜੇਸ਼ਨ ਤੇ ਮੈਂਟਲ ਪ੍ਰੋਸੈੱਸ ਵਧੀਆ ਕਰਨਾ ਆਦਿ।
ਵਾਈਟ ਟੀ ਵਿੱਚ ਹੋਰ ਚਾਹ ਦੇ ਮੁਕਾਬਲੇ ਕੈਫ਼ੀਨ ਦੀ ਮਾਤਰਾ ਘੱਟ ਹੁੰਦੀ ਹੈ। ਇਹ ਚਾਹ ਚਮੜੀ ਨੂੰ ਚਮਕਦਾਰ ਤੇ ਸਰੀਰ ਨੂੰ ਠੰਢਾ ਰੱਖਦੀ ਹੈ। ਇਸ ਨੂੰ ਡਿਟਾਕਸ ਲਈ ਵੀ ਵਰਤਿਆ ਜਾਂਦਾ ਹੈ। ਗਰੀਨ ਟੀ ਨੂੰ ਲੈ ਕੇ ਆਮ ਭਾਰਤੀ ਪਰਿਵਾਰਾਂ ਵਿੱਚ ਥੋੜ੍ਹਾ ਸੰਕੋਚ ਰਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਦੁੱਧ ਦੀ ਚਾਹ ਦੀ ਆਦਤ ਹੈ ਪਰ ਗਰੀਨ ਟੀ ਦੀਆਂ ਖ਼ੂਬੀਆਂ ਜਾਣਨ ਬਾਅਦ ਲੱਖਾਂ ਪਰਿਵਾਰਾਂ ਨੇ ਇਸ ਨੂੰ ਅਪਣਾਇਆ ਹੈ।
ਵੈਸੇ ਇਸ ਨੂੰ ਬਣਾਉਣਾ ਵੀ ਕੋਈ ਮੁਸ਼ਕਲ ਨਹੀਂ। ਇੱਕ ਵਾਰ ਪੀ ਲੈਣ ਬਾਅਦ ਹੋਰ ਕੋਈ ਇਸ ਦਾ ਮੁਰੀਦ ਬਣ ਜਾਂਦਾ ਹੈ। ਇਸ ਦਾ ਲੁਤਫ਼ ਸਰਦੀਆਂ ਤੇ ਗਰਮੀਆਂ ਵਿੱਚ ਵੀ ਬਾਖ਼ੂਬੀ ਲਿਆ ਜਾ ਸਕਦਾ ਹੈ। ਭਾਵੇਂ ਕਿੰਨੇ ਵੀ ਕੱਪ ਪੀਓ, ਇਹ ਨੁਕਸਾਨ ਨਹੀਂ ਕਰਦੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin