ਚੰਡੀਗੜ੍ਹ : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੈਨ ਕੀਤੇ ਜਾਣ ਤੋਂ ਬਾਅਦ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਆਦੇਸ਼ ਹਨ ਕਿ ਹਸਪਤਾਲਾਂ ਵਿਚ ਇਨ੍ਹਾਂ ਰੁਪਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਨ੍ਹਾਂ ਸਭ ਰਿਆਇਤਾਂ ਦੇ ਬਾਵਜੂਦ ਆਮ ਲੋਕਾਂ ਨੂੰ ਦਵਾਈ ਲੈਣ ਅਤੇ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਿਚ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਸਪਤਾਲਾਂ ਵਿਚ ਜਾਣ ਵਾਲੇ ਮਰੀਜ਼ਾਂ ਅਤੇ ਉਹਨਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਦ ਵੀ ਉਹ ਦਵਾਈ ਲੈਣ ਕਾਊਟਰ ਤੇ ਜਾਂਦੇ ਹਨ ਉਹਨਾ ਨੂੰ ਪੁਰਾਣੇ ਨੋਟ ਦੇਖ ਕੇ ਇਨਕਾਰ ਕਰ ਦਿੱਤਾ ਜਾਂਦਾ ਹੈ।
ਰਿਪੋਰਟਾਂ ਮੁਤਾਬਿਕ ਹੁਣ ਤੱਕ 30 ਹਜ਼ਾਰ ਤੋਂ ਵੱਧ ਲੋਕ ਪੈਸਿਆਂ ਕਾਰਨ ਇਲਾਜ ਤੋਂ ਵਾਂਝੇ ਰਹਿ ਗਏ ਹਨ। ਕਈ ਹਸਪਤਾਲਾਂ ਵਿਚ ਤਾਂ ਪੈਸਿਆਂ ਨੂੰ ਲੈ ਕੇ ਲੋਕ ਆਪਸ ਵਿਚ ਝੜਪ ਵੀ ਪਏ ਸਨ ਪਰ ਇਹਨਾਂ ਪਰੇਸ਼ਾਨੀ ਦੀਆਂ ਖ਼ਬਰਾਂ ਦੇ ਵਿਚ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਏਮਜ਼ ਵਿਚ 500 ਤੋਂ 1000 ਤੱਕ ਦੇ ਹੋਣ ਵਾਲੇ ਸਾਰੇ ਇਲਾਜ ਅਤੇ ਦਵਾਈਆਂ 11 ਨਵੰਬਰ ਤੱਕ ਮੁਫ਼ਤ ਕਰ ਦਿੱਤੀਆਂ ਗਈਆਂ ਹਨ। ਜੇਕਰ ਇਸ ਤੋਂ ਵੱਧ ਖਰਚਾ ਹੈ ਤਾਂ ਉਸ ਦੇ ਲਈ ਆਨਲਾਈਨ ਭੁਗਤਾਨ ਕਰ ਸਕਦੇ ਹਨ।