ਨਿਊਯਾਰਕ : ਬੱਚਿਆਂ 'ਚ ਟਾਈਪ-1 ਡਾਇਬਟੀਜ਼ ਦੇ ਖ਼ਤਰੇ ਦਾ ਅਨੁਮਾਨ ਲਗਾਉਣਾ ਹੁਣ ਆਸਾਨ ਹੋ ਸਕੇਗਾ। ਉਨ੍ਹਾਂ ਦੇ ਖ਼ੂਨ 'ਚ ਪਾਏ ਜਾਣ ਵਾਲੇ ਕੁਝ ਖ਼ਾਸ ਪ੍ਰੋਟੀਨ ਨਾਲ ਇਸ ਬੀਮਾਰੀ ਦੇ ਸ਼ੁਰੂਆਤੀ ਲੱਛਣ ਦਾ ਪਤਾ ਲੱਗ ਸਕਦਾ ਹੈ। ਇਸ ਨਾਲ ਡਾਇਬਟੀਜ਼ ਦੀ ਰੋਕਥਾਮ 'ਚ ਮਦਦ ਮਿਲ ਸਕਦੀ ਹੈ।

ਜਰਮਨੀ ਦੇ ਖੋਜਕਰਤਾਵਾਂ ਨੇ ਇਹ ਦਾਅਵਾ ਨਵੇਂ ਅਧਿਐਨ ਦੇ ਆਧਾਰ 'ਤੇ ਕੀਤਾ ਹੈ। ਅਧਿਐਨ 'ਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ 'ਚ ਟਾਈਪ-1 ਡਾਇਬਟੀਜ਼ ਦੀ ਲਪੇਟ 'ਚ ਆਉਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤਰ੍ਹਾਂ ਦੇ 30 ਬੱਚਿਆਂ ਦੇ ਖ਼ੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਫਿਰ ਇਨ੍ਹਾਂ ਦੇ ਮੁਕਾਬਲੇ ਉਨ੍ਹਾਂ ਬੱਚਿਆਂ ਦੇ ਨਾਲ ਕੀਤੇ ਗਏ ਜਿਨ੍ਹਾਂ 'ਚ ਡਾਇਬਟੀਜ਼ ਹੋਣ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਖੋਜਕਰਤਾਵਾਂ ਨੇ ਭਰੋਸਾ ਪ੍ਰਗਟਾਇਆ ਕਿ ਪ੍ਰੋਟੀਨ ਦੇ ਸੰਕੇਤ ਨਾਲ ਉਨ੍ਹਾਂ ਨੂੰ ਇਸ ਬੀਮਾਰੀ ਦਾ ਸਮੇਂ ਤੋਂ ਪਹਿਲਾਂ ਹੀ ਪਤਾ ਲਗਾਉਣ 'ਚ ਮਦਦ ਮਿਲੇਗੀ।