ਵਾਸ਼ਿੰਗਟਨ : ਦੁੱਧ ਉਤਪਾਦਾਂ ਜਿਵੇਂ ਪਨੀਰ ਦੀ ਵਰਤੋਂ ਦਿਲ ਪ੍ਰਣਾਲੀ ਨੂੰ ਬਿਹਤਰ ਕਰਨ 'ਚ ਮਦਦਗਾਰ ਹੋ ਸਕਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਪਰੇਸ਼ਾਨੀਆਂ ਦੀ ਰੋਕਥਾਮ 'ਚ ਮਦਦ ਮਿਲ ਸਕਦੀ ਹੈ। ਇਹ ਦਾਅਵਾ ਇਕ ਨਵੀਂ ਖੋਜ 'ਚ ਕੀਤਾ ਗਿਆ ਹੈ। ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਨਾਲ ਜੁੜੀ ਖੋਜਕਰਤਾ ਅੰਨਾ ਸਟੈਨਹੇਵਿਜ ਨੇ ਕਿਹਾ ਪਨੀਰ 'ਚ ਐਂਟੀ-ਆਕਸੀਡੈਂਟ ਗੁਣਾਂ ਕਾਰਨ ਇਹ ਬਚਾਅ ਹੋ ਸਕਦਾ ਹੈ।
ਪਨੀਰ 'ਚ ਸੋਡੀਅਮ ਵੀ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਦਾ ਖੂਨ ਵਾਹਿਕਾਵਾਂ 'ਤੇ ਕੋਈ ਨਾਂਹ-ਪੱਖੀ ਪ੍ਰਭਾਵ ਨਹੀਂ ਪੈਂਦਾ। ਖੋਜ 'ਚ ਪਾਇਆ ਕਿ ਜਦੋਂ ਉਮੀਦਵਾਰਾਂ ਨੇ ਪਨੀਰ ਦੀ ਜ਼ਰੀਏ ਵੱਡੀ ਮਾਤਰਾ 'ਚ ਸੋਡੀਅਮ ਦੀ ਵਰਤੋਂ ਕੀਤੀ ਤਾਂ ਖੂਨ ਨਾੜੀਆਂ ਦੀ ਕਾਰਜ ਪ੍ਰਣਾਲੀ ਬਿਹਤਰ ਹੋ ਗਈ ਜਦ ਕਿ ਐਨੀ ਹੀ ਮਾਤਰਾ 'ਚ ਮਾਤਰਾ 'ਚ ਗ਼ੈਰ ਦੁੱਧ ਉਤਪਾਦਾਂ ਦੇ ਜ਼ਰੀਏ ਸੋਡੀਅਮ ਦੀ ਵਰਤੋਂ ਦਾ ਓਨਾ ਅਸਰ ਨਹੀਂ ਪਾਇਆ ਗਿਆ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪਨੀਰ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ।