ਚੰਡੀਗੜ੍ਹ: ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾਉਣ ਵਾਲਿਆਂ 'ਚ ਮਾਨਸਿਕ ਬਿਮਾਰੀਆਂ ਦੇ ਵਾਧੇ ਦੀਆਂ ਸੰਭਾਵਨਾਵਾਂ ਕਾਫੀ ਹੱਦ ਤਕ ਵਧ ਜਾਂਦੀਆਂ ਹਨ। ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਨੇ ਇਸ ਸਬੰਧੀ ਇਕ ਅਧਿਐਨ ਕੀਤਾ ਹੈ, ਜਿਸ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਖੋਜਕਰਤਾਵਾਂ ਨੇ ਇਸ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਚੁਣਿਆ ਅਤੇ ਇੰਟਰਨੈੱਟ ਜ਼ਰੀਏ ਉਨ੍ਹਾਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਦਾ ਦੋ ਮਾਪਦੰਡਾਂ ਦੇ ਆਧਾਰ 'ਤੇ ਵਿਸ਼ਲੇਸ਼ਣ ਕੀਤਾ।


ਇਨ੍ਹਾਂ ਵਿੱਚੋਂ ਪਹਿਲਾਂ ਸੀ - ਇੰਟਰਨੈੱਟ ਅਡਿਕਸ਼ਨ ਟੈਸਟ (ਆਈਏਟੀ), ਜੋ ਸਮਾਰਟ ਫੋਨ ਦੇ ਵੱਡੇ ਪੱਧਰ 'ਤੇ ਇਸਤੇਮਾਲ ਨਾਲ ਕਾਫੀ ਪਹਿਲਾਂ ਸੰਨ 1998 'ਚ ਵਿਕਸਿਤ ਹੋਇਆ ਸੀ ਅਤੇ ਦੂਸਰਾ ਸੀ ਸਮਾਰਟਫੋਨ ਅਧਾਰਿਤ ਇੰਟਰਨੈੱਟ ਦੀ ਵਰਤੋਂ ਨਾਲ ਹੋਣ ਵਾਲਾ ਮੌਜੂਦਾ ਪੈਰਟਰਨ।


40 ਫ਼ੀਸਦੀ ਵਿਦਿਆਰਥੀ ਮਾਨਸਿਕ ਤੌਰ 'ਤੇ ਬਿਮਾਰ- ਮੁੱਖ ਖੋਜਕਰਤਾ ਮਾਈਕਲ ਵਾਨ ਏਮਰਿੰਜੇਨ ਦਾ ਕਹਿਣਾ ਹੈ ਕਿ ਬੀਤੇ 18 ਸਾਲਾਂ ਦੌਰਾਨ ਇੰਟਰਨੈੱਟ ਦੀ ਵਰਤੋਂ 'ਚ ਭਿਆਨਕ ਤਰੀਕੇ ਨਾਲ ਬਦਲਾਅ ਆਇਆ ਹੈ ਅਤੇ ਵੱਡੀ ਗਿਣਤੀ 'ਚ ਲੋਕ ਨਾ ਸਿਰਫ ਆਨਲਾਈਨ ਕੰਮ ਕਰਦੇ ਹਨ, ਬਲਕਿ ਮੀਡੀਆ ਸਟ੍ਰੀਮਿੰਗ ਅਤੇ ਸੋਸ਼ਲ ਮੀਡੀਆ ਮਾਲ ਵੀ ਜੁੜੇ ਰਹਿੰਦੇ ਹਨ। ਮਾਈਕਲ ਵਾਨ ਦਾ ਕਹਿਣਾ ਹੈ ਕਿ ਸਾਡੀ ਖੋਜ ਦਾ ਸੰਧਰਭ ਉਨ੍ਹਾਂ ਚੀਜ਼ਾਂ ਜਾਂ ਸਮੱਸਿਆਵਾਂ ਨਾਲ ਹੈ, ਜੋ ਆਈਏਟੀ ਦੀ ਪ੍ਰਸ਼ਨਾਵਲੀ ਤਿਆਰ ਕਰਦੇ ਸਮੇਂ ਪਹਿਲਾਂ ਮੌਜੂਦ ਨਹੀਂ ਸਨ ਅਤੇ ਅੱਜ ਦੁਨੀਆ ਵਿਚ ਇਕ ਵੱਡੀ ਸਮੱਸਿਆ ਦੇ ਰੂਪ 'ਚ ਸਾਹਮਣੇ ਆ ਰਹੀਆਂ ਹਨ ਜਾਂ ਉਸ ਸਮੇਂ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਉੱਪਰ ਏਨਾਂ ਜ਼ਿਆਦਾ ਭਰੋਸਾ ਨਹੀਂ ਕਰਦੇ ਸਨ, ਜਿੰਨਾ ਕਿ ਅੱਜ ਕਰਦੇ ਹਨ।


ਖੋਜਕਰਤਾਵਾਂ ਨੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ 254 ਵਿਦਿਆਰਥੀਆਂ ਦਾ ਅਧਿਐਨ ਕੀਤਾ ਅਤੇ ਇਸ ਦੇ ਨਤੀਜਿਆਂ ਨੂੰ ਮਾਨਸਿਕ ਸਿਹਤ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕੀਤੀ। ਆਈਏਟੀ 'ਤੇ ਅਧਾਰਿਤ ਇਨ੍ਹਾਂ ਨਤੀਜਿਆਂ 'ਚ ਪਾਇਆ ਗਿਆ ਕਿ 33 ਵਿਦਿਆਰਥੀ ਇੰਟਰਨੈੱਟ ਦੇ ਆਦੀ ਹੋ ਚੁੱਕੇ ਹਨ, ਪਰ ਜਦੋਂ ਦੂਸਰੇ ਮਾਪਦੰਡਾਂ ਦੇ ਆਧਾਰ 'ਤੇ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਉਨ੍ਹਾਂ ਦੀ ਗਿਣਤੀ 107 ਤਕ ਪਹੁੰਚ ਗਈ।


ਮਾਹਿਰਾਂ ਨੇ ਇਸ ਦੇ ਲਈ ਪ੍ਰਸ਼ਨਾਵਲੀ 'ਚ ਦਿੱਤੇ ਗਏ ਜਵਾਬਾਂ ਦੀ ਵੀ ਜਾਂਚ ਕੀਤੀ ਅਤੇ ਬੇਹੱਦ ਬਾਰੀਕੀ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇੰਟਰਨੈੱਟ ਦੀ ਵਰਤੋਂ ਕਿਸ ਤਰ੍ਹਾਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ? ਇਸ ਟੈਸਟ ਵਿੱਚ ਮੂਲ ਰੂਪ 'ਚ ਡਿਪਰੈਸ਼ਨ, ਐਨਜ਼ਾਈਟੀ, ਇੰਪਲਸਿਵਨੈੱਸ ਅਤੇ ਅਟੈਂਸ਼ਨ ਡੈਫੀਸਿਟ ਹਾਈਪਰ-ਐਕਟੀਵਿਟੀ ਡਿਸਆਰਡਰ (ਏਡੀਐੱਚਡੀ) ਵਰਗੀਆਂ ਮਾਨਸਿਕ ਬਿਮਾਰੀਆਂ 'ਤੇ ਕੇਂਦਰਿਤ ਕੀਤਾ ਗਿਆ ਹੈ। ਇੰਟਰਨੈੱਟ ਦੇ ਆਦੀ ਹੋ ਚੁੱਕੇ ਵਿਦਿਆਰਥੀਆਂ 'ਚ ਦੋਵਾਂ ਹੀ ਮਾਪਦੰਡਾਂ 'ਤੇ ਉਨ੍ਹਾਂ ਦੀਆਂ ਰੋਜ਼ਾਨਾ ਸਰਗਰਮੀਆਂ 'ਚ ਇਸ ਦਾ ਅਸਰ ਵੇਖਣ ਨੂੰ ਮਿਲਿਆ।


ਕਈ ਮਾਨਸਿਕ ਬਿਮਾਰੀਆਂ ਇੰਟਰਨੈੱਟ ਦੀ ਦੇਣ- ਹਾਲ ਹੀ 'ਚ ਵਿਆਨਾ ਵਿਖੇ ਕਰਵਾਏ ਗਏ 29ਵੇਂ ਯੂਰਪੀਨ ਕਾਲਜ ਆਫ ਨਿਊਰੋ -ਸਾਇਕੋਫਾਰਮਾਕੋਲੋਜੀ (ਏਸੀਐੱਨਪੀ) 'ਚ ਪੇਸ਼ ਕੀਤੀ ਗਈ ਇਕ ਰਿਪੋਰਟ 'ਚ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਪ੍ਰਗਟ ਕੀਤਾ ਗਿਆ ਹੈ ਕਿ ਇੰਟਰਨੈੱਟ ਅਡਿਕਸ਼ਨ ਜਾਂ ਇਸ ਦੀ ਲਤ ਜਾਂ ਨਸ਼ੇ ਦੇ ਫੈਲਾਅ ਵੱਲ ਹੁਣ ਤਕ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ ਰਿਹਾ। ਹਾਲਾਂਕਿ, ਮਾਨਸਿਕ ਸਿਹਤ ਨਾਲ ਜੁੜੀਆਂ ਅਨੇਕਾਂ ਬਿਮਾਰੀਆਂ ਇੰਟਰਨੈੱਟ ਅਡਿਕਸ਼ਨ ਦਾ ਨਤੀਜਾ ਹੋ ਸਕਦੀਆਂ ਹਨ।


ਫਿਲਹਾਲ ਇਹ ਸਿੱਧ ਕਰਨਾ ਥੋੜ੍ਹਾ ਔਖਾ ਸਮਝਿਆ ਜਾ ਰਿਹਾ ਹੈ। ਮਾਈਕਲ ਵਾਨ ਦਾ ਕਹਿਣਾ ਹੈ ਕਿ ਇੰਟਰਨੈੱਟ ਦੇ ਆਦੀ ਹੋ ਚੁੱਕੇ ਲੋਕਾਂ 'ਚ ਖ਼ਾਸ ਤੌਰ 'ਤੇ ਨਿਰਾਸ਼ਾ, ਚਿੰਤਾ ਅਤੇ ਮਾਨਸਿਕ ਉਲਝਣਾਂ ਵਾਲੇ ਲੱਛਣ ਪਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਲਾਨਿੰਗ ਅਤੇ ਟਾਈਮ ਮੈਨੇਜਮੈਂਟ ਵਰਗੀਆਂ ਸਮੱਸਿਆਵਾਂ ਨਾਲ ਵੀ ਜੂਝਦੇ ਹੋਏ ਪਾਇਆ ਗਿਆ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904