ਚੰਡੀਗੜ੍ਹ : ਸਕਿਨ ਕੈਂਸਰ ਦੀ ਸਭ ਤੋਂ ਖ਼ਤਰਨਾਕ ਸਥਿਤੀ ਕਿਊਟੇਨੀਅਮ ਮੈਲਾਨੋਮਾ ਵੀ ਨੂੰ ਹੁਣ ਇਮਿਊਨਥੈਰੇਪੀ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ। ਇਹ ਗੱਲ ਕੈਨੇਡਾ ਦੀ ਮੈਕ ਮਾਸਟਰ ਯੂਨੀਵਰਸਿਟੀ 'ਚ ਮੈਡੀਕਲ ਦੀ ਵਦਿਆਰਥਣ ਤਾਹਿਰਾ ਦੇਵਜੀ ਦੇ ਅਧਿਐਨ 'ਚ ਸਾਹਮਣੇ ਆਈ ਹੈ। ਸਕਿਨ ਕੈਂਸਰ ਦੇ ਸ਼ੁਰੂਆਤੀ ਪੜਾਅ 'ਚ ਪਤਾ ਲੱਗ ਜਾਣ 'ਤੇ ਉਸਦਾ ਇਲਾਜ ਆਪ੍ਰੇਸ਼ਨ ਨਾਲ ਸੰਭਵ ਹੋ ਜਾਂਦਾ ਹੈ।


ਰੋਗ ਥੋੜਾ ਪੁਰਾਣਾ ਹੋਣ 'ਤੇ ਇਸਦਾ ਇਲਾਜ ਸਿਰਫ਼ ਦਵਾਈਆਂ ਨਾਲ ਹੀ ਸੰਭਵ ਰਹਿ ਜਾਂਦਾ ਹੈ। ਇਸੇ ਯੂਨੀਵਰਸਿਟੀ 'ਚ ਐਸੋਸੀਏਟ ਪ੍ਰੋਫੈਸਰ ਫੇਂਗਸ਼ੀ ਮੁਤਾਬਕ ਸਾਡਾ ਅਧਿਐਨ ਸਕਿਨ ਕੈਂਸਰ ਤੋਂ ਪਰੇਸ਼ਾਨ ਮਰੀਜ਼ਾਂ ਤੇ ਡਾਕਟਰਾਂ ਨੂੰ ਇਲਾਜ 'ਚ ਮਦਦ ਦੇੇਵੇਗਾ।

ਇਸ ਅਧਿਐਨ ਦਲ ਨੇ ਸਾਲ 2011 ਤੋਂ 2015 ਵਿਚਕਾਰ 6662 ਮਰੀਜ਼ਾਂ ਦੀ ਕੇਸ ਸਟਡੀ ਤੋਂ ਬਾਅਦ ਇਹ ਨਤੀਜਾ ਹਾਸਲ ਕੀਤਾ ਹੈ। ਸਕਿਨ ਕੈਂਸਰ ਦੀ ਹਾਲਤ 'ਚ ਸਾਫ਼ ਕੀਤਾ ਗਿਆ ਹੈ ਕਿ ਆਪ੍ਰੇਸ਼ਨ ਇਕੱਲਾ ਬਦਲ ਨਹੀਂ ਹੈ।