ਨਿਊਯਾਰਕ : ਜੋੜਾਂ ਦੇ ਦਰਦਾਂ ਤੋਂ ਪੀੜਤ ਬਜ਼ੁਰਗ ਲੋਕਾਂ ਲਈ ਰਾਹਤ ਵਾਲੀ ਖ਼ਬਰ ਹੈ। ਹਲਕੀ ਕਸਰਤ ਨਾਲ ਉਨ੍ਹਾਂ ਨੂੰ ਹੋਣ ਵਾਲੇ ਦਰਦ 'ਚ ਆਰਾਮ ਮਿਲ ਸਕਦਾ ਹੈ। ਇਹ ਗੱਲ ਅਮਰੀਕਾ ਦੇ ਸਰੀਰ ਵਿਗਿਆਨੀਆਂ ਦੇ ਅਧਿਐਨ 'ਚ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਹਲਕੀ ਕਸਰਤ ਮਾਸ-ਪੇਸ਼ੀਆਂ ਅਤੇ ਜੋੜਾਂ ਦੀ ਦਰਦ ਨਾਲ ਸਬੰਧਤ ਹੋਰ ਤਰ੍ਹਾਂ ਦੀ ਸਮੱਸਿਆਵਾਂ 'ਚ ਵੀ ਰਾਹਤ ਦੇ ਸਕਦਾ ਹੈ। ਇਹ ਕਸਰਤ ਕੁਰਸੀ 'ਤੇ ਬੈਠ ਕੇ ਜਾਂ ਚਟਾਈ 'ਤੇ ਲੇਟ ਕੇ ਵੀ ਕੀਤੀ ਜਾ ਸਕਦੀ ਹੈ। ਇਹ ਓਦੋਂ ਤਕ ਕੀਤੀ ਜਾਣੀ ਚਾਹੀਦੀ ਹੈ ਜਦੋਂ ਤਕ ਸਰੀਰ ਆਰਾਮ ਨਾਲ ਉਸ ਦਾ ਸਾਥ ਦੇਵੇ।


ਅਧਿਐਨ 'ਚ ਦੇਖਿਆ ਗਿਆ ਕਿ ਸਾਰੇ ਮਾਮਲਿਆਂ 'ਚ ਅੰਗਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਾ ਹੋਣ ਨਾਲ ਉਨ੍ਹਾਂ 'ਚ ਜੜਤਾ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਉਹ ਦਰਦ, ਕਮਜ਼ੋਰੀ ਤੇ ਹੋਰ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਇਸ ਅਧਿਐਨ ਦੇ ਨਤੀਜਿਆਂ ਦੀ ਜਾਣਕਾਰੀ ਅਮਰੀਕਾ ਦੇ ਹਾਸਪੀਟਲ ਫਾਰ ਸਪੈਸ਼ਲ ਸਰਜਰੀ ਦੇ ਮੈਨੇਜਿੰਗ ਡਾਇਰੈਕਟਰ ਥਿਓਡੋਰ ਫੀਲਡਸ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਐਨ 'ਚ ਚੀਨ ਦੇ ਸਾਹ ਕੰਟਰੋਲ ਅਭਿਆਸ ਦੇ ਵੀ ਫ਼ਾਇਦੇ ਦੇਖੇ ਗਏ।


ਇਹ ਅਧਿਐਨ ਹੱਡੀਆਂ ਅਤੇ ਮਾਸ-ਪੇਸ਼ੀਆਂ ਦੀ ਸਮੱਸਿਆਵਾਂ ਨਾਲ ਪੀੜਤ 256 ਲੋਕਾਂ ਦੇ ਇਲਾਜ ਦੌਰਾਨ ਕੀਤਾ ਗਿਆ। ਇਸ ਵਿਚੋਂ 93 ਫੀਸਦੀ ਔਰਤਾਂ ਸਨ ਤੇ 73 ਫੀਸਦੀ ਦੀ ਉਮਰ 60 ਤੋਂ 79 ਸਾਲ ਸੀ। ਕਸਰਤ ਤੋਂ ਪਹਿਲਾਂ ਉਨ੍ਹਾਂ ਦੇ ਦਰਦ ਤੇ ਤਕਲੀਫਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤੇ ਕਸਰਤ ਮਗਰੋਂ ਜਾਣਿਆ ਗਿਆ। ਉਨ੍ਹਾਂ ਨੂੰ ਹੋਣ ਵਾਲਾ ਫ਼ਾਇਦਾ ਸਾਫ ਤੌਰ 'ਤੇ ਮਹਿਸੂਸ ਕੀਤਾ ਗਿਆ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904