ਲੰਡਨ : ਵਿਟਾਮਿਨ ਡੀ ਦੀ ਕਮੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਦੇ ਹੇਠਲੇ ਪੱਧਰ ਨਾਲ ਬਲੈਡਰ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਇਸ ਪ੍ਰਤੀ ਨਵੀਂ ਖੋਜ 'ਚ ਸੁਚੇਤ ਕੀਤਾ ਗਿਆ ਹੈ।

ਖੋਜਾਰਥੀਆਂ ਦੇ ਮੁਤਾਬਕ, ਸੂਰਜ ਦੀ ਰੋਸ਼ਨੀ ਰਾਹੀਂ ਸਰੀਰ 'ਚ ਵਿਟਾਮਿਨ ਨਾਲ ਸਰੀਰ ਨੂੰ ਕੈਲਸ਼ੀਅਮ ਤੇ ਫਾਸਫੋਰਸ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਪਹਿਲਾਂ ਦੀ ਖੋਜ ਤੋਂ ਵੀ ਜ਼ਾਹਿਰ ਹੋ ਚੁੱਕਾ ਹੈ ਕਿ ਵਿਟਾਮਿਨ ਡੀ ਦੀ ਕਮੀ ਦਿਲ ਰੋਗ, ਯਾਦਦਾਸ਼ਤ ਸਬੰਧੀ ਪਰੇਸ਼ਾਨੀਆਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਬਰਤਾਨੀਆ ਦੀ ਵਾਰਵਿਕ ਯੂਨੀਵਰਸਿਟੀ ਦੀ ਖੋਜਕਰਤਾ ਰੋਜਮੇਰੀ ਬਲੈਂਡ ਨੇ ਕਿਹਾ ਕਿ ਨਵੀਂ ਖੋਜ 'ਚ ਪਾਇਆ ਗਿਆ ਕਿ ਬਲੈਡਰ ਦੀਆਂ ਕੋਸ਼ਿਕਾਵਾਂ ਵਿਟਾਮਿਨ ਡੀ ਨੂੰ ਸਰਗਰਮ ਕਰਨ ਦਾ ਕੰਮ ਕਰਦੀਆਂ ਹਨ। ਇਸ ਦੇ ਬਦਲੇ ਬਚਾਅ ਵਿਵਸਥਾ ਵੱਧ ਜਾਂਦੀ ਹੈ। ਇਹ ਇਕ ਅਹਿਮ ਪ੍ਰਕਿਰਿਆ ਹੈ ਕਿਉਂਕਿ ਬਚਾਅ ਪ੍ਰਣਾਲੀ ਦੀ ਕੈਂਸਰ ਦੀ ਰੋਕਥਾਮ 'ਚ ਅਹਿਮ ਭੂਮਿਕਾ ਹੈ।