Health Tips: ਰੋਜ਼ਾਨਾ ਨਹਾਉਣਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਇਨਫੈਕਸ਼ਨ ਪੈਦਾ ਕਰਨ ਵਾਲੇ ਕੀਟਾਣੂ ਅਤੇ ਗੰਦਗੀ ਸਾਫ਼ ਹੋ ਜਾਂਦੀ ਹੈ। ਪਰ ਬਰਸਾਤ ਦੇ ਮੌਸਮ 'ਚ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਲਈ ਤੁਹਾਨੂੰ ਨਹਾਉਣ ਦੇ ਨਾਲ ਕੁਝ ਖ਼ਾਸ ਟਿਪਸ ਅਪਨਾਉਣੇ ਚਾਹੀਦੇ ਹਨ। ਇਸ 'ਚ ਅੰਡਰਗਾਰਮੈਂਟਸ ਦੇ ਹੇਠਾਂ ਫਿਟਕਰੀ ਲਗਾਉਣਾ ਵੀ ਸ਼ਾਮਲ ਹੈ। ਆਓ ਜਾਣਦੇ ਹਾਂ ਕਿ ਸਾਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਹੈ?


ਨਹਾਉਂਦੇ ਸਮੇਂ ਅੰਡਰਗਾਰਮੈਂਟਸ ਦੇ ਨੇੜੇ ਲਗਾਓ ਫਿਟਕਰੀ
ਬਰਸਾਤ ਦੇ ਮੌਸਮ 'ਚ ਬਹੁਤ ਪਸੀਨਾ ਆਉਂਦਾ ਹੈ, ਜਿਸ ਕਾਰਨ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਅੰਡਰਗਾਰਮੈਂਟਸ ਦੇ ਹੇਠਾਂ ਪਸੀਨਾ ਰੁਕ ਜਾਂਦਾ ਹੈ ਅਤੇ ਜਲਦੀ ਸੁੱਕਦਾ ਨਹੀਂ ਹੈ, ਜਿਸ ਕਾਰਨ ਫੰਗਲ ਅਤੇ ਯੀਸਟ ਇਨਫੈਕਸ਼ਨ ਗੰਭੀਰ ਹੋ ਸਕਦੀ ਹੈ। ਇਨ੍ਹਾਂ ਇਨਫੈਕਸ਼ਨਾਂ ਤੋਂ ਬਚਣ ਲਈ ਫਿਟਕਰੀ ਲਗਾਉਣਾ ਸਭ ਤੋਂ ਵਧੀਆ ਘਰੇਲੂ ਉਪਾਅ ਹੈ। ਆਓ ਜਾਣਦੇ ਹਾਂ ਫਟਕੜੀ ਲਗਾਉਣ ਦਾ ਤਰੀਕਾ -


ਸਭ ਤੋਂ ਪਹਿਲਾਂ ਸਾਬਣ ਨਾਲ ਨਹਾ ਕੇ ਸਰੀਰ ਨੂੰ ਪਾਣੀ ਨਾਲ ਸਾਫ਼ ਕਰੋ।


ਹੁਣ ਫਿਟਕਰੀ ਦਾ ਇੱਕ ਟੁਕੜਾ ਲਓ ਅਤੇ ਅੰਡਰਆਰਮਸ, ਬ੍ਰਾ ਦੀ ਸਟ੍ਰੈਪ ਵਾਲੀ ਥਾਂ, ਅੰਡਰਵੀਅਰ ਦੀ ਲਾਈਨ ਵਾਲੀ ਥਾਂ 'ਤੇ 2 ਤੋਂ 3 ਵਾਰ ਹਲਕੇ ਹੱਥਾਂ ਨਾਲ ਰਗੜੋ।


ਸਿਰ ਲਈ ਵੀ ਫਾਇਦੇਮੰਦ ਹੁੰਦੀ ਹੈ ਫਿਟਕਰੀ
ਬਰਸਾਤ ਦੇ ਮੌਸਮ 'ਚ ਸਿਰ 'ਚ ਹੋਣ ਵਾਲੇ ਦਾਣੇ ਅਤੇ ਖਾਜ ਤੋਂ ਰਾਹਤ ਪਾ ਸਕਦੇ ਹੋ। ਇਸ ਦੇ ਲਈ ਤੁਸੀਂ ਸਾਬਣ ਨਾਲ ਨਹਾਉਣ ਤੋਂ ਬਾਅਦ ਇਕ ਮਗ ਪਾਣੀ 'ਚ ਭਰ ਲਓ। ਇਸ ਤੋਂ ਬਾਅਦ ਫਿਟਕਰੀ ਦਾ ਟੁਕੜਾ ਲੈ ਕੇ ਪਾਣੀ ਅੰਦਰ 10 ਤੋਂ 12 ਵਾਰ ਘੁਮਾਓ। ਹੁਣ ਇਸ ਪਾਣੀ ਨਾਲ ਸਿਰ ਨੂੰ ਚੰਗੀ ਤਰ੍ਹਾਂ ਧੋ ਲਓ। ਬਰਸਾਤ ਦੇ ਮੌਸਮ 'ਚ ਤੁਹਾਨੂੰ ਸਿਰ 'ਚ ਮੁਹਾਸੇ, ਧੱਫੜ ਅਤੇ ਖੁਜਲੀ ਨਹੀਂ ਹੋਵੇਗੀ।
ਫਿਟਕਰੀ ਨੂੰ ਸਰੀਰ 'ਤੇ ਲਗਾਉਣ ਦੇ ਫ਼ਾਇਦੇ :
ਦਾਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਅੰਡਰਆਰਮਸ ਦੀ ਬਦਬੂ ਖ਼ਤਮ ਹੋ ਜਾਂਦੀ ਹੈ।
ਖਾਰਸ਼ ਘੱਟ ਜਾਂਦੀ ਹੈ।