Health tips: ਪੀਰੀਅਡਸ ਦੌਰਾਨ ਕ੍ਰੈਂਪਸ, ਪੇਟ ਦਰਦ, ਗੈਸ ਦੀ ਸਮੱਸਿਆ ਜਾਂ ਬਦਹਜ਼ਮੀ ਹੋਣਾ ਆਮ ਗੱਲ ਹੈ। ਇਹ ਹਾਰਮੋਨਲ ਬਦਲਾਅ ਤੇ ਹੌਲੀ ਪਾਚਨ ਦੇ ਕਾਰਨ ਹੁੰਦਾ ਹੈ। ਇਸ ਲਈ, ਪੀਰੀਅਡਸ ਦੇ ਦੌਰਾਨ, ਸਿਹਤਮੰਦ ਤੇ ਐਕਟਿਵ ਰਹਿਣ ਲਈ, ਤੁਹਾਨੂੰ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਜੋ ਖਾਣ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਜੋ ਸਰੀਰ ਵਿੱਚ ਵਾਤ ਸੁਭਾਅ ਨੂੰ ਵਧਾਉਂਦੀਆਂ ਹਨ। ਵਾਤ ਦਾ ਅਰਥ ਹੈ ਹਵਾ ਭਾਵ ਗੈਸ।

ਇਨ੍ਹਾਂ ਚੀਜ਼ਾਂ ਤੋਂ ਰੱਖੋ ਦੂਰੀ
ਅਸੀਂ ਤੁਹਾਨੂੰ ਪੀਰੀਅਡਸ ਦੇ ਦੌਰਾਨ ਜੋ ਚੀਜ਼ਾਂ ਨਾ ਖਾਣ ਦੀ ਸਲਾਹ ਦੇ ਰਹੇ ਹਾਂ, ਆਯੁਰਵੇਦ ਵਿੱਚ ਉਨ੍ਹਾਂ ਨੂੰ ਵਾਤ ਸੁਭਾਅ ਦੀਆਂ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਪੇਟ ਵਿਚ ਆਮ ਨਾਲੋਂ ਜ਼ਿਆਦਾ ਗੈਸ ਬਣ ਸਕਦੀ ਹੈ। ਖਾਸ ਕਰਕੇ ਪੀਰੀਅਡਸ ਦੌਰਾਨ ਔਰਤਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਗੈਸ ਬਣਨ ਨਾਲ ਪੇਟ 'ਚ ਦਰਦ, ਕੜਵੱਲ, ਸਰੀਰ 'ਚ ਭਾਰੀਪਨ ਤੇ ਸਰੀਰ ਦੇ ਹੋਰ ਹਿੱਸਿਆਂ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਦੁੱਧ
ਦਹੀਂ
ਮੱਖਣ
ਮੂਲੀ
ਰਾਜਮਾਹ
ਉੜਦ
ਛੋਲੇ
ਰਾਇਤਾ
ਜੈਕਫਰੂਟ ਸਬਜ਼ੀ

ਇਨ੍ਹਾਂ ਫਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਜ਼ਰੂਰੀ
ਤੁਹਾਨੂੰ ਮਾਹਵਾਰੀ ਦੇ ਦੌਰਾਨ ਕੁਝ ਫਲਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਸਰੀਰ ਨੂੰ ਇਨ੍ਹਾਂ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਹੁੰਦੀ ਹੈ, ਤਾਂ ਕਿਸੇ ਵੀ ਫਲ ਦੇ ਐਸਿਡ ਤੇ ਅਲਕਲੀਨ ਤੱਤ ਕਾਰਨ ਪੇਟ ਵਿੱਚ ਕੜਵੱਲ ਦੀ ਸਮੱਸਿਆ ਵਧ ਸਕਦੀ ਹੈ। ਇਸ ਤੋਂ ਇਲਾਵਾ ਪੀਰੀਅਡਸ ਦੌਰਾਨ ਖੱਟੇ ਫਲ ਖਾਣ ਨਾਲ ਪੇਟ ਦਰਦ ਦੀ ਸਮੱਸਿਆ ਵੀ ਵਧ ਜਾਂਦੀ ਹੈ।

ਪੱਕੇ ਕੇਲੇ
ਸੰਤਰਾ
ਨਿੰਬੂ
ਮੌਸਮੀ
ਹੋਰ ਖੱਟੇ ਫਲ ਜਿਵੇਂ ਕਿ ਬੇਰੀਆਂ

ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਮਿਲਦਾ ਆਰਾਮ
ਪੀਰੀਅਡਸ ਦੌਰਾਨ ਹਜ਼ਮ ਕਰਨ ਵਾਲੀਆਂ ਚੀਜ਼ਾਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜਿਵੇਂ ਨਮਕੀਨ ਦਲੀਆ, ਸੂਜੀ ਦਾ ਹਲਵਾ, ਮੂੰਗੀ ਦੀ ਦਾਲ ਦੀ ਖਿਚੜੀ ਅਤੇ ਗੁੜ ਅਤੇ ਤੁਲਸੀ ਦੇ ਪੱਤਿਆਂ ਦੀ ਬਣੀ ਕਾਲੀ ਚਾਹ।
ਜੇਕਰ ਪੀਰੀਅਡਸ ਦੌਰਾਨ ਦੁੱਧ ਪੀਣਾ ਹੋਵੇ ਤਾਂ ਹਲਦੀ ਮਿਲਾ ਕੇ ਪੀਓ। ਇਸ ਨਾਲ ਗੈਸ ਨਹੀਂ ਬਣੇਗੀ ਅਤੇ ਪੇਟ ਦਰਦ ਵੀ ਨਹੀਂ ਵਧੇਗਾ। ਧਿਆਨ ਰਹੇ ਕਿ ਦੁੱਧ ਵਾਤ ਸੁਭਾਅ ਦਾ ਹੁੰਦਾ ਹੈ। ਇਸ ਲਈ ਪੀਰੀਅਡਸ ਦੌਰਾਨ ਖਾਲੀ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਲਦੀ ਤੋਂ ਇਲਾਵਾ ਤੁਸੀਂ ਇਸ 'ਚ ਥੋੜ੍ਹਾ ਜਿਹਾ ਕੌਫੀ ਪਾਊਡਰ ਵੀ ਮਿਲਾ ਸਕਦੇ ਹੋ।



Disclaimer: ਏਬੀਪੀ ਨਿਊਜ਼ ਇਸ ਆਰਟੀਕਲ ਵਿੱਚ ਦੱਸੇ ਤਰੀਕਿਆਂ, ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।