ਜ਼ਿਆਦਾਤਰ ਲੋਕ ਜਾਣਦੇ ਹੋਣਗੇ ਕਿ ਦੁੱਧ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਦੁੱਧ ਨਾ ਸਿਰਫ਼ ਪੇਟ ਭਰਨ ਦਾ ਕੰਮ ਕਰਦਾ ਹੈ, ਸਗੋਂ ਇਸ ਨਾਲ ਕਈ ਅਜਿਹੇ ਪੋਸ਼ਕ ਤੱਤ ਵੀ ਆਸਾਨੀ ਨਾਲ ਮਿਲ ਜਾਂਦੇ ਹਨ, ਜਿਨ੍ਹਾਂ ਦੀ ਸਰੀਰ ਨੂੰ ਲੋੜ ਹੁੰਦੀ ਹੈ। ਕਈ ਲੋਕ ਦੁੱਧ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਜਦਕਿ ਕੁਝ ਲੋਕ ਇਸ ਨੂੰ ਗਲਤ ਚੀਜ਼ਾਂ ਨਾਲ ਪੀਂਦੇ ਹਨ। ਦੁੱਧ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ ਪਰ ਜੇਕਰ ਤੁਸੀਂ ਇਸ ਦਾ ਸੇਵਨ ਗਲਤ ਖਾਧ ਪਦਾਰਥਾਂ ਦੇ ਨਾਲ ਕਰਦੇ ਹੋ ਤਾਂ ਇਸ ਦੇ ਨੁਕਸਾਨ ਵੀ ਦੇਖਣ ਨੂੰ ਮਿਲ ਸਕਦੇ ਹਨ।


ਦੁੱਧ ਇੱਕ ਹੈਲਥੀ ਡ੍ਰਿੰਕ ਹੈ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਸੇਵਨ ਕਿਹੜੀਆਂ ਚੀਜ਼ਾਂ ਨਾਲ ਕਰਨਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।


ਪ੍ਰੋਟੀਨ ਵਾਲੇ ਭੋਜਨ ਪਦਾਰਥ  


ਅਜਿਹਾ ਮੰਨਿਆ ਜਾਂਦਾ ਹੈ ਕਿ ਦੁੱਧ ਅਤੇ ਪ੍ਰੋਟੀਨ ਨੂੰ ਕਦੇ ਵੀ ਇਕੱਠੇ ਨਹੀਂ ਲੈਣਾ ਚਾਹੀਦਾ,  ਕਿਉਂਕਿ ਇਹ ਤੁਹਾਡੇ ਪੇਟ ਨੂੰ ਭਾਰੀ ਬਣਾ ਸਕਦਾ ਹੈ ਅਤੇ ਭਾਰ ਵੀ ਵੱਧ ਸਕਦਾ ਹੈ। ਪ੍ਰੋਟੀਨ ਵਾਲਾ ਭੋਜਨ ਅਤੇ ਦੁੱਧ ਇਕੱਠੇ ਖਾਣ ਨਾਲ ਸਰੀਰ ਵਿੱਚ ਭਾਰਾਪਣ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਇਹ ਉਹਨਾਂ ਲੋਕਾਂ ਨੂੰ ਲਾਭ ਪਹੁੰਚਾ ਸਕਦਾ ਹੈ, ਜੋ ਕਿ ਆਪਣੇ ਬੁਢਾਪੇ ਵਿੱਚ ਮਾਸਪੇਸ਼ੀਆਂ ਨੂੰ ਵਧਾਉਣਾ ਅਤੇ ਮਜ਼ਬੂਤ ​​ਕਰਨਾ ਚਾਹੁੰਦੇ ਹਨ।


ਮੱਛੀ ਅਤੇ ਮੀਟ


ਮੱਛੀ ਨਾਲ ਦੁੱਧ ਲੈਣ ਤੋਂ ਵੀ ਖਾਸ ਤੌਰ ਤੇ ਬਚਣਾ ਚਾਹੀਦਾ ਹੈ, ਕਿਉਂਕਿ ਮਾਸ ਅਤੇ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ, ਜਦੋਂ ਕਿ ਦੁੱਧ ਦੀ ਤਾਸੀਰ ਠੰਢੀ ਹੁੰਦੀ ਹੈ। ਜਦੋਂ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੇਵਨ ਇਕੱਠਿਆਂ ਕਰਦੇ ਹਾਂ ਤਾਂ ਇਸ ਨਾਲ ਸਰੀਰ ਵਿਚ ਰਸਾਇਣਕ ਅਸੰਤੁਲਨ ਪੈਦਾ ਹੋ ਸਕਦਾ ਹੈ, ਜਿਸ ਨਾਲ ਸਿਹਤ ਵਿਗੜ ਸਕਦੀ ਹੈ। ਇਕ ਨਿਊਟ੍ਰੀਸ਼ਨਿਸਟ ਨੇ ਦੱਸਿਆ ਕਿ ਪ੍ਰੋਟੀਨ ਨਾਲ ਭਰਪੂਰ ਦੋ ਚੀਜ਼ਾਂ ਦਾ ਇਕੱਠਿਆਂ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਦੁੱਧ ਵਿੱਚ ਪ੍ਰੋਟੀਨ ਵੀ ਭਰਪੂਰ ਹੁੰਦਾ ਹੈ, ਇਸ ਲਈ ਦੁੱਧ ਦੇ ਨਾਲ ਮੱਛੀ ਅਤੇ ਮਾਸ ਨਹੀਂ ਖਾਣਾ ਚਾਹੀਦਾ।


ਇਹ ਵੀ ਪੜ੍ਹੋ: ਪੁਲਿਸ ਵਿਭਾਗ ਵਿੱਚ ਵਿਸ਼ੇਸ਼ ਤਰੱਕੀਆਂ ! ਸਿਵਲ ਵਰਦੀ ਵਿੱਚ ਹਥਿਆਰ ਲੈ ਕੇ ਨਹੀਂ ਘੁੰਮ ਸਕਣਗੇ ਪੁਲਿਸ ਮੁਲਾਜ਼ਮ


ਸਾਈਟ੍ਰਸ ਫੂਡ 


ਤੁਸੀਂ ਜਾਣਦੇ ਹੋ ਕਿ ਦੁੱਧ ਨੂੰ ਦਹੀਂ ਅਤੇ ਪਨੀਰ ਬਣਾਉਣ ਲਈ ਅਕਸਰ ਦੁੱਧ ਵਿੱਚ ਨਿੰਬੂ ਦਾ ਰਸ ਮਿਲਾਇਆ ਜਾਂਦਾ ਹੈ। ਜਿਵੇਂ ਕਿ ਦੁੱਧ ਵਿੱਚ ਨਿੰਬੂ ਮਿਲਾਉਣ ਨਾਲ ਅਜਿਹਾ ਅਸਰ ਹੁੰਦਾ ਹੈ, ਤਾਂ ਤੁਸੀਂ ਸੋਚੋ ਕਿ ਸਾਈਟ੍ਰਸ ਫੂਡ ਨਾਲ ਤੁਹਾਡੇ ਪੇਟ ਦਾ ਕੀ ਹਾਲ ਹੁੰਦਾ ਹੋਵੇਗਾ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੁੱਧ ਦੇ ਨਾਲ ਤੇਜ਼ਾਬ, ਨਿੰਬੂ ਅਤੇ ਵਿਟਾਮਿਨ ਸੀ ਵਰਗੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।


ਇਨ੍ਹਾਂ ਫਲਾਂ ਨੂੰ ਦੁੱਧ ਦੇ ਨਾਲ ਨਾ ਖਾਓ 


ਫਲਾਂ ਨੂੰ ਦੁੱਧ ਵਿੱਚ ਮਿਲਾ ਕੇ ਜੂਸ ਬਣਾਉਣ ਦਾ ਤਰੀਕਾ ਬਹੁਤ ਪੁਰਾਣਾ ਹੈ। ਹਾਲਾਂਕਿ, ਮਾਹਰ ਚੇਤਾਵਨੀ ਦਿੰਦੇ ਹਨ ਕਿ ਸਾਰੇ ਫਲਾਂ ਨੂੰ ਦੁੱਧ ਵਿੱਚ ਨਹੀਂ ਮਿਲਾਉਣਾ ਚਾਹੀਦਾ। ਤੁਹਾਨੂੰ ਸੁਣਨ 'ਚ ਥੋੜ੍ਹਾ ਅਜੀਬ ਲੱਗੇਗਾ ਪਰ ਸ਼ੇਕ ਸਿਹਤ ਲਈ ਫਾਇਦੇਮੰਦ ਨਹੀਂ ਹੈ। ਦੁੱਧ ਇੱਕ ਐਨੀਮਲ ਦਾ ਪ੍ਰੋਟੀਨ ਹੈ, ਇਸ ਲਈ ਇਸ ਨੂੰ ਕੁਝ ਫਲਾਂ ਵਿੱਚ ਮਿਲਾ ਕੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਐਸੀਡਿਟੀ ਹੋ ​​ਸਕਦੀ ਹੈ। ਕੇਲਾ ਅਤੇ ਦੁੱਧ ਵੀ ਸਹੀ ਮਿਸ਼ਰਣ ਨਹੀਂ ਹਨ, ਕਿਉਂਕਿ ਇਹ ਖੰਘ ਅਤੇ ਜ਼ੁਕਾਮ ਦਾ ਕਾਰਨ ਬਣ ਸਕਦੇ ਹਨ। ਤੁਸੀਂ ਦੁੱਧ ਦੇ ਨਾਲ ਅੰਬ, ਖਜੂਰ, ਐਵੋਕਾਡੋ ਅਤੇ ਅੰਜੀਰ। ਜੋ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਣਗੇ।