Cucumber Tomato Combination: ਬਹੁਤ ਸਾਰੇ ਲੋਕ ਭੋਜਨ ਨਾਲ ਸਲਾਦ ਦਾ ਸੇਵਨ ਕਰਦੇ ਹਨ। ਜ਼ਿਆਦਾਤਰ ਲੋਕ ਖੀਰੇ ਨੂੰ ਹੀ ਸਲਾਦ 'ਚ ਵਰਤਦੇ ਹਨ। ਖੀਰੇ ਤੋਂ ਇਲਾਵਾ ਲੋਕ ਹੋਰ ਵੀ ਕਈ ਚੀਜ਼ਾਂ ਸਲਾਦ 'ਚ ਲੈਂਦੇ ਹਨ। ਜ਼ਿਆਦਾਤਰ ਲੋਕ ਸਲਾਦ 'ਚ ਖੀਰੇ ਦੇ ਨਾਲ-ਨਾਲ ਟਮਾਟਰ, ਮੂਲੀ ਜਾਂ ਚੁਕੰਦਰ ਦਾ ਸੇਵਨ ਕਰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੀਰੇ ਨਾਲ ਇਨ੍ਹਾਂ ਚੀਜ਼ਾਂ ਦਾ ਮਿਸ਼ਰਨ ਤੁਹਾਡੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।


ਖੀਰੇ ਨਾਲ ਟਮਾਟਰ


ਬਹੁਤ ਸਾਰੇ ਲੋਕ ਸਲਾਦ 'ਚ ਖੀਰੇ ਦੇ ਨਾਲ ਟਮਾਟਰ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰੇ ਤੇ ਟਮਾਟਰ ਦਾ ਇਹ ਮਿਸ਼ਰਨ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ। ਖੀਰਾ ਤੇ ਟਮਾਟਰ ਇਕੱਠੇ ਖਾਣ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਐਸਿਡਿਕ pH ਦਾ ਸੰਤੁਲਨ ਵੀ ਵਿਗੜ ਜਾਂਦਾ ਹੈ। ਇਸ ਕਾਰਨ ਤੁਹਾਨੂੰ ਗੈਸ, ਬਲੋਟਿੰਗ, ਪੇਟ ਦਰਦ, ਜੀਅ ਕੱਚਾ ਹੋਣਾ, ਥਕਾਵਟ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਇਹ ਸੁਮੇਲ ਖ਼ਤਰਨਾਕ


ਨਿਊਟ੍ਰੀਸ਼ਨਿਸਟਸ ਮੁਤਾਬਕ ਸਲਾਦ 'ਚ ਟਮਾਟਰ ਤੇ ਖੀਰੇ ਨੂੰ ਮਿਲਾ ਕੇ ਖਾਣ ਦਾ ਮਤਲਬ ਪੇਟ ਖਰਾਬ ਹੋਣਾ ਤੈਅ ਹੈ। ਇਹ ਦੋਵੇਂ ਸਬਜ਼ੀਆਂ ਇੱਕ ਦੂਜੇ ਦੇ ਉਲਟ ਹਨ। ਦੋਵਾਂ ਨੂੰ ਹਜ਼ਮ ਕਰਨ ਦਾ ਸਮਾਂ ਵੱਖ-ਵੱਖ ਹੁੰਦਾ ਹੈ। ਇੱਕ ਭੋਜਨ ਪਹਿਲਾਂ ਪਚਦਾ ਹੈ ਤੇ ਅੰਤੜੀਆਂ ਵਿੱਚ ਪਹੁੰਚਦਾ ਹੈ। ਇਸ ਦੌਰਾਨ ਦੂਜੇ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ। ਇਸ ਕਾਰਨ ਸਰੀਰ ਵਿੱਚ ਫਰਮੈਂਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਹ ਪ੍ਰਕਿਰਿਆ ਪੇਟ ਦੇ ਨਾਲ-ਨਾਲ ਪੂਰੇ ਸਰੀਰ ਲਈ ਨੁਕਸਾਨਦੇਹ ਹੈ। ਇਹੀ ਕਾਰਨ ਹੈ ਕਿ ਇਹ ਪੇਟ ਵਿੱਚ ਸਮੱਸਿਆਵਾਂ ਪੈਦਾ ਕਰਦੇ ਹਨ।


ਖੀਰੇ ਨਾਲ ਮੂਲੀ


ਨਿਊਟ੍ਰੀਸ਼ਨਿਸਟਸ ਮੁਤਾਬਕ ਕਈ ਲੋਕ ਸਲਾਦ 'ਚ ਖੀਰੇ ਦੇ ਨਾਲ ਮੂਲੀ ਦਾ ਸੇਵਨ ਕਰਦੇ ਹਨ ਪਰ ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨਾ ਠੀਕ ਨਹੀਂ ਕਿਉਂਕਿ ਇਹ ਦੋਵੇਂ ਇੱਕ ਦੂਜੇ ਨਾਲ ਪ੍ਰਤੀਕਿਰਿਆ ਵੀ ਕਰ ਸਕਦੇ ਹਨ। ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ, ਜੋ ਵਿਟਾਮਿਨ ਸੀ ਨੂੰ ਨਿਯੰਤ੍ਰਿਤ ਕਰਦਾ ਹੈ। ਅਜਿਹੇ 'ਚ ਜਦੋਂ ਤੁਸੀਂ ਇਸ ਨਾਲ ਮੂਲੀ ਖਾਂਦੇ ਹੋ ਤਾਂ ਸਮੱਸਿਆ ਹੋ ਜਾਂਦੀ ਹੈ। ਇਸ ਦੇ ਨਾਲ ਹੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਸਕਦੀਆਂ ਹਨ। ਇਸ ਲਈ ਖੀਰੇ ਤੇ ਮੂਲੀ ਨੂੰ ਇਕੱਠੇ ਖਾਣਾ ਠੀਕ ਨਹੀਂ ਹੈ।


ਇਹ ਵੀ ਪੜ੍ਹੋ: CM Bhagwant Mann: ਪਹਿਲਾਂ ਪੰਜਾਬ 'ਚ ਕੁਝ ਪਰਿਵਾਰਾਂ ਦਾ ਰਾਜ ਸੀ, ਹੁਣ ਅਸਲ ਮਾਅਨੇ ‘ਚ ਲੋਕਾਂ ਦਾ ਰਾਜ: ਸੀਐਮ ਭਗਵੰਤ ਮਾਨ


ਖੀਰੇ ਨਾਲ ਨਾ ਖਾਓ ਇਹ ਚੀਜ਼ਾਂ


ਕਈ ਲੋਕ ਟਮਾਟਰ ਦੇ ਨਾਲ ਖੀਰਾ ਹੀ ਨਹੀਂ ਬਲਕਿ ਦਹੀਂ ਦਾ ਸੇਵਨ ਵੀ ਕਰਦੇ ਹਨ। ਇਸ ਲਈ ਉਹ ਰਾਇਤੇ ਵਿੱਚ ਟਮਾਟਰ ਤੇ ਖੀਰਾ ਮਿਲਾਉਂਦੇ ਹਨ। ਇਹ ਮਿਸ਼ਰਣ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਖੀਰੇ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਵੀ ਇਕੱਠੇ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਦਰਅਸਲ, ਜਦੋਂ ਇਹ ਦੋਵੇਂ ਇਕੱਠੇ ਹੁੰਦੇ ਹਨ, ਤਾਂ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਜਿਸ ਕਾਰਨ ਪੇਟ ਫੁੱਲਣ ਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।


ਇਹ ਵੀ ਪੜ੍ਹੋ: Nagar Kirtan in Canada: ਕੈਨੇਡਾ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਵੱਖ-ਵੱਖ ਸ਼ਹਿਰਾਂ 'ਚ ਨਗਰ ਕੀਰਤਨ