CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਹਿਲਾਂ ਪੰਜਾਬ ਵਿੱਚ ਕੁਝ ਪਰਿਵਾਰਾਂ ਦਾ ਰਾਜ ਸੀ। ਹੁਣ ਸੂਬੇ ਵਿੱਚ ਅਸਲ ਮਾਅਨੇ ਵਿੱਚ ਲੋਕਾਂ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਲੀਡਰ ਵੋਟਾਂ ਵੇਲੇ ਹੱਥ ਜੋੜ ਜੋੜ ਵੋਟਾਂ ਮੰਗਦੇ ਸੀ ਪਰ ਵੋਟਾਂ ਤੋਂ ਬਾਅਦ ਲੋਕਾਂ ਨੂੰ ਮਿਲਦੇ ਤੱਕ ਨਹੀਂ ਸੀ। ਹੁਣ ਪੰਜਾਬ ਬਦਲ ਗਿਆ ਹੈ। ਸਰਕਾਰ ਹਰ ਵੇਲੇ ਲੋਕਾਂ ਵਿੱਚ ਰਹਿੰਦੀ ਹੈ।


ਉਨ੍ਹਾਂ ਕਿਹਾ ਕਿ ਸਾਡੇ ਇਮਾਨਦਾਰ ਲੋਕਾਂ ਦੇ ਨੁਮਾਇੰਦਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਬੀਜੇਪੀ ਵਾਲਿਆਂ ਨੂੰ ਵਹਿਮ ਹੈ ਕਿ ਆਮ ਆਦਮੀ ਪਾਰਟੀ ਨੂੰ ਦੱਬ ਲਵਾਂਗੇ। ਮੈਂ ਦੱਸਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਇੱਕ ਦਰਿਆ ਦਾ ਨਾਮ ਹੈ ਤੇ ਦਰਿਆ ਆਪਣਾ ਰਸਤਾ ਖੁਦ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੈ। ਇਹ ਭਾਵੇਂ ਕਿਸੇ ਸਰਵੇ ‘ਚ ਨਹੀਂ ਆਉਂਦੀ ਪਰ ਸਿੱਧਾ ਸਰਕਾਰ ‘ਚ ਆਉਂਦੀ ਹੈ। ਵਿਰੋਧੀ ਆਮ ਆਦਮੀ ਪਾਰਟੀ ਨੂੰ ਐਵੇਂ ਨਾ ਸਮਝ ਲੈਣ।



ਉਨ੍ਹਾਂ ਕਿਹਾ ਕਿ ਪਟਵਾਰੀ ਆਪਣੇ ਇੱਕ ਭ੍ਰਿਸ਼ਟ ਸਾਥੀ ਨੂੰ ਬਚਾਉਣ ਲਈ ਕਲਮ ਛੋੜ ਹੜਤਾਲ ‘ਤੇ ਗਏ। ਹੁਣ ਕਲਮ ਉਨ੍ਹਾਂ ਦੇ ਹੱਥਾਂ ‘ਚ ਦੇਣੀ ਹੈ ਜਾਂ ਨਹੀਂ, ਫੈਸਲਾ ਸਰਕਾਰ ਕਰੇਗੀ। ਹੁਣ ਅਸੀਂ ਦੋ ਹਜ਼ਾਰ ਤੋਂ ਵੱਧ ਨਵੇਂ ਪਟਵਾਰੀ ਰੱਖਣ ਦਾ ਫੈਸਲਾ ਲੈ ਲਿਆ ਹੈ।


ਇਹ ਵੀ ਪੜ੍ਹੋ: Nagar Kirtan in Canada: ਕੈਨੇਡਾ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਵੱਖ-ਵੱਖ ਸ਼ਹਿਰਾਂ 'ਚ ਨਗਰ ਕੀਰਤਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Health Benefits: ਕਿਤੇ ਤੁਸੀਂ ਵੀ ਕੂੜੇ 'ਚ ਤਾਂ ਨਹੀਂ ਸੁੱਟੇ ਦਿੰਦੇ ਆਲੂ ਦੇ ਛਲਕੇ? ਖੂਬੀਆਂ ਜਾਣ ਕੇ ਅਜਿਹਾ ਕਰਨ ਲੱਗੇ 100 ਵਾਰ ਸੋਚੋਗੇ 


ਇਹ ਵੀ ਪੜ੍ਹੋ: Ludhiana News: ਹੜ੍ਹਾਂ ਨਾਲ 10,000 ਕਰੋੜ ਦਾ ਨੁਕਸਾਨ ਪਰ ਮੁਆਵਜ਼ੇ ਲਈ ਸਿਰਫ਼ 186 ਕਰੋੜ ਜਾਰੀ, ਕਿਸਾਨਾਂ ਨੂੰ ਰਾਹਤ ਦੇਣ ਦੀ ਥਾਂ ਇਸ਼ਤਿਹਾਰਬਾਜ਼ੀ ’ਤੇ ਉਡਾਏ ਜਾ ਰਹੇ ਪੈਸੇ: ਸੁਖਬੀਰ ਬਾਦਲ