Which is less harmful beer or whiskey? ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਹਰ ਤਰ੍ਹਾਂ ਦਾ ਨਸ਼ਾ ਹਾਨੀਕਾਰਕ ਹੈ, ਚਾਹੇ ਉਹ ਬੀਅਰ ਦਾ ਹੋਵੇ ਜਾਂ ਸ਼ਰਾਬ ਦਾ। ਜ਼ਿਆਦਾਤਰ ਲੋਕ ਹੋਰ ਸ਼ਰਾਬਾਂ ਨਾਲੋਂ ਬੀਅਰ ਪੀਣਾ ਪਸੰਦ ਕਰਦੇ ਹਨ। ਉਹ ਸੋਚਦੇ ਹਨ ਕਿ ਬੀਅਰ ਵਿੱਚ ਨਸ਼ਾ ਘੱਟ ਹੁੰਦਾ ਹੈ ਤੇ ਇਸ ਲਈ ਇਹ ਘੱਟ ਖਤਰਨਾਕ ਹੈ।


ਦੂਜੇ ਪਾਸੇ ਅਸਲੀਅਤ ਇਹ ਹੈ ਕਿ ਬੀਅਰ ਤਾਂ ਵਿਸਕੀ ਨਾਲੋਂ ਵੀ ਵੱਧ ਨੁਕਸਾਨਦੇਹ ਹੈ। ਇਹ ਹੌਲੀ-ਹੌਲੀ ਵਿਅਕਤੀ ਨੂੰ ਬਿਮਾਰ ਕਰ ਦਿੰਦੀ ਹੈ। ਬੀਅਰ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੋਣ ਦੇ ਬਾਵਜੂਦ ਰੋਜ਼ਾਨਾ ਬੀਅਰ ਪੀਣਾ ਖ਼ਤਰੇ ਤੋਂ ਘੱਟ ਨਹੀਂ। ਰੋਜ਼ਾਨਾ ਜ਼ਿਆਦਾ ਮਾਤਰਾ ਵਿੱਚ ਬੀਅਰ ਪੀਣ ਨਾਲ ਸਰੀਰ ਨੂੰ ਘਾਤਕ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਨਾਲ ਮੌਤ ਤੱਕ ਹੋ ਸਕਦੀ ਹੈ।



ਵਿਸਕੀ ਨਾਲੋਂ ਬੀਅਰ ਜ਼ਿਆਦਾ ਖ਼ਤਰਨਾਕ ਕਿਉਂ?
ਦਰਅਸਲ ਬੀਅਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਦੋਂ ਤੁਸੀਂ ਇਸ ਨੂੰ ਇੱਕ ਜਾਂ ਇਸ ਤੋਂ ਵੱਧ ਬੋਤਲ ਪੀਂਦੇ ਹੋ ਤਾਂ ਸਰੀਰ ਵਿੱਚ ਕੈਲੋਰੀ ਜਮ੍ਹਾ ਹੋਣ ਲੱਗਦੀ ਹੈ। ਇਸ ਕਾਰਨ ਮੋਟਾਪਾ ਤੇ ਸਰੀਰ ਦਾ ਭਾਰ ਵਧਣ ਲੱਗਦਾ ਹੈ। ਇਸ ਲਈ ਬੀਅਰ ਪੀਣ ਵਾਲਿਆਂ ਦਾ ਪੇਟ ਜਲਦੀ ਵਧਣ ਲੱਘਦਾ ਹੈ। 


ਇਸ ਦੇ ਨਾਲ ਹੀ ਮੋਟਾਪਾ ਵਧਣ ਨਾਲ ਕਈ ਬੀਮਾਰੀਆਂ ਵੀ ਵਧ ਜਾਂਦੀਆਂ ਹਨ। ਇਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਤੇ ਦਿਲ ਦੇ ਰੋਗ ਸ਼ਾਮਲ ਹਨ। ਜੇਕਰ ਰੋਜ਼ਾਨਾ 12 ਔਂਸ ਤੋਂ ਵੱਧ ਬੀਅਰ ਦਾ ਸੇਵਨ ਕੀਤਾ ਜਾਵੇ ਤਾਂ ਇਹ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਬਹੁਤ ਜ਼ਿਆਦਾ ਬੀਅਰ ਪੀਣ ਨਾਲ ਸਰੀਰ 'ਤੇ ਤੁਰੰਤ ਮਾੜਾ ਪ੍ਰਭਾਵ ਪੈਂਦਾ ਹੈ। ਰੋਜ਼ਾਨਾ ਬੀਅਰ ਪੀਣ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।


1. ਹਾਈ ਬਲੱਡ ਪ੍ਰੈਸ਼ਰ
2. ਦਿਲ ਦੇ ਰੋਗ ਦਾ ਖਤਰਾ
3. ਬ੍ਰੇਨ ਹੈਮਰੇਜ 
4. ਸਰੀਰ ਵਿੱਚ ਪੋਸ਼ਣ ਦੀ ਕਮੀ
5. ਪਾਚਨ ਸ਼ਕਤੀ ਘਟਨਾ
6. ਜਿਗਰ ਦੀ ਬਿਮਾਰੀ
7. ਅਲਕੋਹਲਕ ਫੈਟੀ ਲਿਵਰ
8. ਕਮਜ਼ੋਰ ਇਮਿਊਨਿਟੀ
9. ਯਾਦਦਾਸ਼ਤ ਵਿੱਚ ਕਮਜ਼ੋਰੀ
10. ਉਦਾਸੀ ਤੇ ਚਿੰਤਾ
11. ਕੈਂਸਰ ਦਾ ਖਤਰਾ



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।