ਸਿਡਨੀ : ਸਮਾਜਿਕ ਵਿਕਾਸ ਦੇ ਨਾਲ-ਨਾਲ ਮਾਂ ਬਣਨ ਦੀ ਔਸਤ ਉਮਰ ਵੀ ਵਧਦੀ ਜਾ ਰਹੀ ਹੈ। ਕੰਮਕਾਜੀ ਔਰਤਾਂ 'ਚ ਵੱਡੀ ਉਮਰ 'ਚ ਮਾਂ ਬਣਨ ਦਾ ਰੁਝਾਨ ਜ਼ਿਆਦਾ ਹੈ। 40 ਜਾਂ ਉਸ ਤੋਂ ਵੱਧ ਉਮਰ 'ਚ ਮਾਂ ਬਣਨ ਦੀ ਸਥਿਤੀ 'ਚ ਸੰਤਾਨ 'ਚ ਸਿਹਤ ਸਬੰਧੀ ਜਨਮਜਾਤ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।


ਆਸਟ੍ਰੇਲੀਆਈ ਖੋਜਾਰਥੀਆਂ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਈਜਾਦ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਰਵਾਇਤੀ ਦੇ ਮੁਕਾਬਲੇ ਇਨ-ਵਿਕਟਰੋ ਫਰਟੀਲਾਈਜ਼ੇਸ਼ਨ (ਆਈਵੀਐੱਫ) ਦੀ ਮਦਦ ਨਾਲ ਪੈਦਾ ਹੋਣ ਵਾਲੇ ਬੱਚਿਆਂ 'ਚ ਸਿਹਤ ਸਬੰਧੀ ਜਨਮਜਾਤ ਸਮੱਸਿਆਵਾਂ ਹੋਣ ਦਾ ਖਤਰਾ ਘੱਟ ਹੁੰਦਾ ਹੈ। 40 ਜਾਂ ਉਸ ਤੋਂ ਵੱਧ ਉਮਰ 'ਚ ਮਾਂ ਬਣਨ ਵਾਲੀਆਂ ਔਰਤਾਂ ਦੀ ਸੰਤਾਨ ਲਈ ਇਸ ਨੂੰ ਕਾਰਗਰ ਦੱਸਿਆ ਗਿਆ ਹੈ।

ਯਾਦ ਰਹੇ ਕਿ ਵੱਡੀ ਉਮਰ 'ਚ ਪੈਦਾ ਹੋਣ ਵਾਲੇ ਬੱਚਿਆਂ 'ਚ ਆਮ ਤੌਰ 'ਤੇ ਇਮਿੳਨੂ ਸਿਸਟਮ ਦੇ ਕਮਜ਼ੋਰ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਹੁਣ ਉਸ ਨਾਲ ਨਿਪਟਣ 'ਚ ਮਦਦ ਮਿਲਣ ਉਮੀਦ ਜਾਗੀ ਹੈ।