ਨਿਊਯਾਰਕ : ਸਰਦੀ ਜਾਂ ਜ਼ੁਕਾਮ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਸਾਧਾਰਨ ਅਤੇ ਸਸਤੀ ਦਵਾਈ ਕੈਂਸਰ ਦੀ ਰੋਕਥਾਮ 'ਚ ਮਦਦਗਾਰ ਸਾਬਿਤ ਹੋ ਸਕਦੀ ਹੈ। ਦਵਾਈ 'ਚ ਇਸ ਖ਼ਤਰਨਾਕ ਬਿਮਾਰੀ ਦੇ ਫੈਲਾਅ 'ਤੇ ਰੋਕ ਲਗਾਉਣ ਦੀ ਸਮਰੱਥਾ ਪਾਈ ਗਈ ਹੈ। ਇਹ ਦਾਅਵਾ ਨਵੀਂ ਖੋਜ 'ਚ ਕੀਤਾ ਗਿਆ ਹੈ।
ਜਾਪਾਨੀ ਖੋਜਕਰਤਾਵਾਂ ਦੇ ਮੁਤਾਬਕ ਬਲੈਡਰ ਕੈਂਸਰ ਆਮ ਤੌਰ 'ਤੇ ਮਰਦਾਂ ਨੂੰ ਹੁੰਦਾ ਹੈ। ਇਹ ਕੈਂਸਰ ਦਾ ਸੱਤਵਾਂ ਸਭ ਤੋਂ ਸਾਧਾਰਨ ਪ੍ਰਕਾਰ ਹੈ। ਇਸ ਬਿਮਾਰੀ ਦਾ ਇਲਾਜ ਕੈਂਸਰ ਰੋਕੂ ਦਵਾਈ ਸਿਸਪੈਟਿਨ ਨਾਲ ਹੁੰਦਾ ਹੈ ਪਰ ਇਸ ਵਿਚ ਦਵਾਈ ਰੋਕੂ ਸਮਰੱਥਾ ਵੱਧ ਗਈ ਹੈ। ਇਸ ਲਈ ਇਸ ਦੇ ਫੇਫੜਿਆਂ, ਲਿਵਰ ਅਤੇ ਹੱਡੀਆਂ 'ਚ ਫੈਲਣ ਦਾ ਖ਼ਤਰਾ ਰਹਿੰਦਾ ਹੈ।
ਨਵੀਂ ਖੋਜ 'ਚ ਪਾਇਆ ਗਿਆ ਕਿ ਜ਼ੁਕਾਮ 'ਚ ਇਸਤੇਮਾਲ ਹੋਣ ਵਾਲੀ ਸਾਧਾਰਨ ਅਤੇ ਸਸਤੀ ਦਵਾਈ ਫਲੂਮੇਨੇਮਿਕ ਐਸਿਡ ਕੈਂਸਰ ਕੋਸ਼ਿਕਾਵਾਂ 'ਤੇ ਰੋਕ ਲਗਾ ਸਕਦੀ ਹੈ। ਇਸ ਨਾਲ ਕੈਂਸਰ ਰੋਕੂ ਦਵਾਈ ਦਾ ਅਸਰ ਵੀ ਪਹਿਲਾਂ ਵਾਂਗ ਕਰਨ ਦੀ ਸਮਰੱਥਾ ਪਾਈ ਗਈ। ਹੋਕਾਇਡੋ ਯੂਨੀਵਰਸਿਟੀ ਦੇ ਖੋਜਕਰਤਾ ਸ਼ਿਨਿਆ ਤਨਾਕਾ ਨੇ ਕਿਹਾ ਕਿ ਇਸ ਖੋਜ ਨਾਲ ਫਲੂਫੇਨੇਮਿਕ ਐਸਿਡ ਦੇ ਇਸਤੇਮਾਲ ਦਾ ਰਾਹ ਖੁੱਲ ਸਕਦਾ ਹੈ। ਇਹ ਦਵਾਈ ਕੈਂਸਰ ਨਾਲ ਮੁਕਾਬਲਾ ਕਰਨ 'ਚ ਅਸਰਦਾਰ ਪਾਈ ਗਈ ਹੈ।