Cabbage Tapeworm: ਪੱਤਾ ਗੋਭੀ ਖਾਣ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਹਾਲਾਂਕਿ ਇਸ ਨੂੰ ਲੈ ਕੇ ਲੋਕਾਂ ਵਿਚਾਲੇ ਇੱਕ ਡਰ ਵੀ ਬੈਠ ਗਿਆ ਹੈ। ਦੱਸ ਦੇਈਏ ਕਿ ਇਹ ਫਾਈਬਰ, ਵਿਟਾਮਿਨ ਸੀ, ਬੀ, ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ, ਭਾਰ ਘਟਾਉਣ, ਇਮਿਊਨਿਟੀ ਵਧਾਉਣ ਅਤੇ ਅਲਸਰ ਵਰਗੀਆਂ ਸਮੱਸਿਆਵਾਂ ਨੂੰ ਰੋਕਣ 'ਚ ਮਦਦ ਕਰਦੇ ਹਨ। ਇਹ ਦਿਲ ਅਤੇ ਅੱਖਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੈ ਅਤੇ ਇਸ 'ਚ ਕੈਂਸਰ ਵਿਰੋਧੀ ਗੁਣ ਹਨ, ਖਾਸ ਕਰਕੇ ਲਾਲ ਪੱਤਾ ਗੋਭੀ 'ਚ ਐਂਥੋਸਾਇਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

Continues below advertisement

ਪੱਤਾ ਗੋਭੀ ਨੂੰ ਲੈ ਕੇ ਵਹਿਮ ਹੋਇਆ ਪੈਦਾ 

ਬੇਸ਼ੱਕ ਪੱਤਾ ਗੋਭੀ ਖਾਣ ਦੇ ਸਰੀਰ ਨੂੰ ਅਨੇਕਾਂ ਫਾਇਦੇ ਮਿਲਦੇ ਹਨ, ਪਰ ਪੱਤਾ ਗੋਭੀ 'ਚ ਕੀੜਾ ਹੋਣਾ ਅਤੇ ਇਹ ਕੀੜਾ ਦਿਮਾਗ 'ਚ ਜਾਣ ਦੀ ਗੱਲ ਸੱਚ ਹੈ ਜਾਂ ਝੂਠ, ਦੇ ਬਾਰੇ ਇਕ ਵਾਰ ਫਿਰ ਦਿੱਲੀ ਦੇ ਇਕ ਹਸਪਤਾਲ 'ਚ ਯੂ.ਪੀ ਇਕ ਲੜਕੀ ਦੀ ਪੱਤਾ ਗੋਭੀ ਖਾਣ ਨਾਲ ਦਿਮਾਗ 'ਚ ਕੀੜਾ ਚਲੇ ਜਾਣ ਕਾਰਨ ਹੋਈ ਮੌਤ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਪੱਤਾ ਗੋਭੀ ਨੂੰ ਲੈ ਕੇ ਇਕ ਵਾਰ ਫੇਰ ਵਹਿਮ ਪੈਦਾ ਹੋ ਗਿਆ ਹੈ। ਕੀ ਪੱਤਾ ਗੋਭੀ 'ਚ ਸਚਮੁੱਚ ਕੀੜੇ ਹੁੰਦੇ ਹਨ ਜਿਹੜੇ ਦਿਮਾਗ 'ਚ ਚਲੇ ਜਾਂਦੇ ਹਨ। ਕੀ ਕਹਿਣਾ ਹੈ ਇਸ ਬਾਰੇ ਮੈਡੀਕਲ ਸਾਇੰਸ ਦਾ, ਇੱਥੇ ਡਿਟੇਲ ਵਿੱਚ ਜਾਣੋ-

Continues below advertisement

ਮੈਡੀਕਲ ਸਾਇੰਸ ਮੁਤਾਬਕ ਪੱਤਾ ਗੋਭੀ 'ਚ ਕੋਈ ਕੀੜਾ ਹੋਣ ਵਾਲੀ ਗੱਲ ਮਿੱਥ ਹੈ ਕਿਉਂਕਿ ਇਸਦਾ ਕੋਈ ਵੀ ਪੁਖਤਾ ਸਬੂਤ ਨਹੀਂ ਹੈ ਕਿ ਪੱਤਾ ਗੋਭੀ 'ਚ ਕੀੜਾ ਹੁੰਦਾ ਹੈ ਅਤੇ ਇਹ ਦਿਮਾਗ 'ਚ ਚਲਾ ਜਾਂਦਾ ਹੈ। ਦਰਅਸਲ ਜ਼ਮੀਨ 'ਚ ਉਗਣ ਵਾਲੀਆਂ ਸਬਜ਼ੀਆਂ 'ਚ ਜੇਕਰ ਕੋਈ ਇਨਫੈਕਟਡ ਜਾਨਵਰ ਮਲ-ਮੂਤਰ ਕਰ ਦਿੰਦਾ ਹੈ ਤਾਂ ਜਾਨਵਰ ਦੀਆਂ ਅੰਤੜੀਆਂ 'ਚ ਬਣਨ ਵਾਲਾ ਟੀ. ਸੋਲੀਅਮ (T. SOLIUM) ਨਾਂ ਦਾ ਇਕ ਪ੍ਰਜੀਵੀ ਮਲ-ਮੂਤਰ ਜਰੀਏ ਸਬਜ਼ੀ 'ਤੇ ਆ ਜਾਂਦਾ ਹੈ। 

ਜਦੋਂ ਕੋਈ ਵੀ ਵਿਅਕਤੀ ਇਸ ਪ੍ਰਜੀਵੀ ਵਾਲੀ ਸਬਜ਼ੀ ਖਾ ਲੈਂਦਾ ਹੈ ਤਾਂ ਇਹ ਪ੍ਰਜੀਵੀ ਪੇਟ 'ਚ ਚਲੇ ਜਾਂਦਾ ਹੈ ਅਤੇ ਅੰਡੇ ਦਿੰਦਾ ਹੈ। ਇਹ ਅੰਡੇ ਜਦੋਂ ਵਿਅਕਤੀ ਦੇ ਸਰੀਰ 'ਚ ਫੁੱਟਦੇ ਹਨ ਤਾਂ ਸਰੀਰ ਦੇ ਟਿਸ਼ੂਆਂ 'ਚ ਚਲੇ ਜਾਂਦੇ ਹਨ ਅਤੇ ਖੂਨ ਦੇ ਜਰੀਏ ਬਰੇਨ 'ਚ ਚਲੇ ਜਾਂਦੇ ਹਨ। ਇਨ੍ਹਾਂ ਆਂਡਿਆਂ ਤੋਂ ਪਹਿਲਾਂ ਛੋਟੇ-ਛੋਟੇ ਸਿਸਟ (ਗੱਠਾਂ) ਬਣਾਉਂਦੇ ਹਨ। ਜੇਕਰ ਸਰੀਰ 'ਚ ਇਹ ਸਿਸਟ ਵਧ ਜਾਣ ਤਾਂ ਨਿਊਰੋਸਿਸਟਿਸਰਕੋਸਿਸ (Neurocysticercosis) ਨਾਂ ਦੀ ਬਿਮਾਰੀ ਪਨਪਦੀ ਹੈ।

ਕੀ ਇਸਦਾ ਇਲਾਜ ਹੋ ਸਕਦਾ ਹੈ ? 

ਪੱਤਾਗੋਭੀ ਨੂੰ ਖਾਣ ਤੋਂ ਪਹਿਲਾਂ ਇਸਨੂੰ ਗੁਣਗੁਣੇ ਪਾਣੀ 'ਚ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਇਸ ਨਾਲ ਪ੍ਰਜੀਵੀ ਮਰ ਜਾਂਦੇ ਹਨ। ਬਾਅਦ 'ਚ ਇਸਦੀ ਉਪਰਲੀ ਪਰਤ ਪੂਰੀ ਤਰ੍ਹਾਂ ਉਤਾਰ ਦੇਣੀ ਚਾਹੀਦੀ ਹੈ। ਇਸ ਨਾਲ ਪ੍ਰਜੀਵੀ ਦੇ ਪੇਟ 'ਚ ਜਾਣ ਦਾ ਕੋਈ ਖਤਰਾ ਨਹੀਂ ਰਹਿੰਦਾ। ਡਾਕਟਰਾਂ ਅੁਨਸਾਰ ਪੇਟ 'ਚ ਪ੍ਰਜੀਵੀ ਦੀ ਇਨਫੈਕਸ਼ਨ ਦਾ ਦਵਾਈਆਂ ਨਾਲ ਇਲਾਜ ਸੰਭਵ ਹੈ, ਲੇਕਿਨ ਜੇਕਰ ਇਸ ਪ੍ਰਜੀਵੀ ਦੀ ਇਨਫੈਕਸ਼ਨ ਬਰੇਨ 'ਚ ਚਲੇ ਜਾਵੇ ਤਾਂ ਇਸਦਾ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। 

ਹਰੀਆਂ ਸਬਜ਼ੀਆਂ ਖਾਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਸਬਜ਼ੀਆਂ ਨੂੰ ਹਮੇਸ਼ਾਂ ਧੋ ਕੇ ਖਾਣਾ ਚਾਹੀਦਾ ਹੈ।ਇਨ੍ਹਾਂ ਦੀ ਉਪਰਲੀ ਪਰਤ ਉਤਾਰ ਦਿਓ।ਸਾਫ ਸਬਜ਼ੀਆਂ ਖਰੀਦੋ।