ਨਵੀਂ ਦਿੱਲੀ: ਅੱਜ-ਕੱਲ੍ਹ ਇੱਕ ਗੱਲ ਬੜੇ ਜ਼ੋਰ-ਸ਼ੋਰ ਨਾਲ ਫੈਲ ਰਹੀ ਹੈ ਕਿ ਸੈਨਿਟਰੀ ਪੈਡਸ ਨੂੰ ਲੰਮੇ ਸਮੇਂ ਤੱਕ ਇਸਤੇਮਾਲ ਕਰਨ 'ਤੇ ਕੈਂਸਰ ਹੋ ਸਕਦਾ ਹੈ। ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ, ਜਿਵੇਂ-

  • ਪੈਡ ਪਲਾਸਟਿਕ ਮਟੀਰਿਅਲ ਤੋਂ ਬਣਦਾ ਹੈ ਜਿਸ ਵਿੱਚ ਬੀ.ਪੀ.ਏ. ਅਤੇ ਬੀ.ਪੀ.ਐਸ. ਵਰਗੇ ਕੈਮੀਕਲ ਇਸਤੇਮਾਲ ਕੀਤੇ ਜਾਂਦੇ ਹਨ ਜੋ ਕਿ ਔਰਤਾਂ ਦੇ ਪ੍ਰਜਨਨ ਅੰਗਾਂ ਨੂੰ ਖਰਾਬ ਕਰ ਸਕਦੇ ਹਨ।

  • ਸੈਨਿਟਰੀ ਨੈਪਕਿਨ ਵਿੱਚ ਫਾਇਬਰ ਹੁੰਦਾ ਹੈ ਜੋ ਕਿ ਸਰਵਾਇਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸੈਨਿਟਰੀ ਪੈਡ ਪੂਰੀ ਤਰਾਂ ਰੂੰ ਨਾਲ ਨਹੀਂ ਬਣਦੇ। ਇਨ੍ਹਾਂ ਨੂੰ ਬਣਾਉਂਦਿਆਂ ਸੇਲੂਲੋਜ਼ ਜੈਲ ਦਾ ਇਸਤੇਮਾਲ ਹੁੰਦਾ ਹੈ।

  • ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਪੈਡਸ ਵਿੱਚ ਡਾਇਆਕਸਿਨ ਵੀ ਹੁੰਦਾ ਹੈ ਜਿਸ ਵਿੱਚ ਓਵੇਰੀਅਨ ਕੈਂਸਰ ਹੋ ਸਕਦਾ ਹੈ।


 


ਇਸ ਬਾਰੇ ਜਦੋਂ ਏ.ਬੀ.ਪੀ. ਨਿਊਜ਼ ਨੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਹੋਰ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ। ਏਮਸ ਹਸਪਤਾਲ ਦੀ ਗਾਇਨੋਕਲੋਜਿਸਟ ਡਿਪਾਰਟਮੈਂਡ ਦੀ ਹੈੱਡ ਡਾ. ਅਲਕਾ ਕ੍ਰਿਪਲਾਨੀ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਨਾਲ ਔਰਤਾਂ ਨੂੰ ਕੈਂਸਰ ਹੋ ਸਕਦਾ ਹੈ। ਜੇਕਰ ਕਿਸੇ ਸੈਨਿਟਰੀ ਨੈਪਕਿਨ ਬਨਾਉਣ ਵਿੱਚ ਕੈਮੀਕਲ ਦਾ ਇਸਤੇਮਾਲ ਹੋਇਆ ਹੈ ਤਾਂ ਔਰਤਾਂ ਨੂੰ ਇਹ ਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੈਂਸਰ ਦਾ ਕਾਰਨ ਬਣ ਸਕਦਾ ਹੈ।

ਮੈਕਸ ਹਸਪਤਾਲ ਦੀ ਡਾਕਟਰ ਕਨਿਕਾ ਗੁਪਤਾ ਦਾ ਕਹਿਣਾ ਹੈ ਕਿ ਸਰਵਾਇਕਲ ਕੈਂਸਰ ਸੈਨਿਟਰੀ ਨੈਪਕਿਨ ਨਾਲ ਨਹੀਂ ਹੋ ਸਕਦਾ ਪਰ ਸੈਨਿਟਰੀ ਨੈਪਕਿਨ ਦੇ ਕਾਰਨ ਹੋਰ ਪ੍ਰੇਸ਼ਾਣੀਆਂ ਆ ਸਕਦੀਆਂ ਹਨ। ਨੈਪਕਿਨ ਸਾਫ ਨਾ ਹੋਣ ਕਾਰਨ ਇਨਫੈਕਸ਼ਨ ਹੋ ਸਕਦੀ ਹੈ।

ਇਸ ਬਾਰੇ ਗਾਇਨੋਕੋਲੋਜਿਸਟ ਡਾ. ਸ਼ਿਵਾਨੀ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਕੈਂਸਰ ਹੋਣ ਦਾ ਕਾਰਨ ਬਣਦੀਆਂ ਹਨ। ਪ੍ਰਦੂਸ਼ਣ, ਗ਼ਲਤ ਖੁਰਾਕ ਅਤੇ ਹੋਰ ਵੀ ਕਈ ਚੀਜ਼ਾਂ। ਜੇਕਰ ਸੈਨਿਟਰੀ ਨੈਪਕਿਨ ਵਿੱਚ ਕੈਮੀਕਲ ਇਸਤੇਮਾਲ ਹੁੰਦੇ ਹਨ ਤਾਂ ਇਹ ਖਤਰਨਾਕ ਹਨ।