ਕਈ ਵਾਰ ਭੰਗ ਦਾ ਨਸ਼ਾ ਜ਼ਿਆਦਾ ਹੋਣ 'ਤੇ ਮੁਸ਼ਕਲ ਪੈਦਾ ਹੋ ਜਾਂਦੀ ਹੈ। ਨਸ਼ਾ ਸਿਹਤ 'ਤੇ ਬੁਰਾ ਅਸਰ ਨਾ ਪਾਵੇ ਇਸ ਲਈ ਨਸ਼ਾ ਉਤਾਰਨ ਦੇ ਪੰਜ ਉਪਾਅ ਇਸ ਤਰ੍ਹਾਂ ਹਨ:
 
ਭੰਗ ਦਾ ਨਸ਼ਾ ਲਾਹੁਣ ਲਈ ਖਟਿਆਈ ਦਾ ਸੇਵਨ ਕਰਨਾ ਸਭ ਤੋਂ ਬਿਹਤਰ ਤਰੀਕਾ ਹੈ। ਇਸ ਲਈ ਨਿੰਬੂ, ਲੱਸੀ ਜਾਂ ਦਹੀ ਜਾਂ ਇਮਲੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
 
ਜੇਕਰ ਭੰਗ ਪੀਣ ਤੋਂ ਬਾਅਦ ਬਹੁਤ ਜ਼ਿਆਦਾ ਨਸ਼ਾ ਹੋਣ ਨਾਲ ਵਿਅਕਤੀ ਬੇਹੋਸ਼ੀ 'ਚ ਹੋਵੇ ਤਾਂ ਸਰ੍ਹੋਂ ਦਾ ਤੇਲ ਹਲਕਾ ਕੋਸਾ ਕਰਕੇ ਵਿਅਕਤੀ ਦੇ ਕੰਨ 'ਚ ਪਾ ਦਿਉ। ਇੱਕ-ਦੋ ਬੂੰਦਾਂ ਸਰ੍ਹੋਂ ਦਾ ਤੇਲ ਦੋਵਾਂ ਕੰਨਾਂ 'ਚ ਪਾ ਦਿਉ।
 
ਕਈ ਲੋਕ ਘਿਉ ਦੇ ਸੇਵਨ ਨੂੰ ਵੀ ਭੰਗ ਦੇ ਇਲਾਜ ਲਈ ਵਰਤਦੇ ਹਨ। ਇਸ ਲਈ ਸ਼ੁੱਧ ਦੇਸੀ ਘਿਉ ਦਾ ਸੇਵਨ ਕਰਨਾ ਜ਼ਰੂਰੀ ਹੈ। ਤਾਂ ਕਿ ਭੰਗ ਦਾ ਨਸ਼ਾ ਲਾਹੁਣ 'ਚ ਸੌਖ ਹੋਵੇ।
 
ਅਰਹਰ ਦੀ ਕੱਚੀ ਦਾਲ ਦਾ ਇਸਤੇਮਾਲ ਵੀ ਭੰਗ ਦਾ ਨਸ਼ਾ ਲਾਹੁਣ 'ਚ ਕਾਫੀ ਮਦਦਗਾਰ ਹੈ। ਇਸ ਲਈ ਅਰਹਰ ਦੀ ਕੱਚੀ ਦਾਲ ਪੀਸ ਕੇ ਪਾਣੀ ਨਾਲ ਵਿਅਕਤੀ ਨੂੰ ਦਿਉ।
 
ਭੁੱਜੇ ਛੋਲੇ ਜਾਂ ਸੰਤਰੇ ਦਾ ਸੇਵਨ ਵੀ ਭੰਗ ਦਾ ਨਸ਼ਾ ਘੱਟ ਕਰਨ 'ਚ ਇਕ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ ਬਗੈਰ ਸ਼ੱਕਰ ਜਾਂ ਨਮਕ ਪਾਇਆ ਹੋਇਆ ਨਿੰਬੂ ਪਾਣੀ 4 ਤੋਂ 5 ਵਾਰ ਪਿਆਉਣ 'ਤੇ ਭੰਗ ਦਾ ਨਸ਼ਾ ਉੱਤਰ ਜਾਵੇਗਾ।