ਨਵੀਂ ਦਿੱਲੀ: ਲਗਪਗ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਭਾਰਤ ’ਚ ਪਹਿਲੇ ਦਿਨ ਹੀ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ। ਅਗਲੇ ਗੇੜਾਂ ’ਚ ਸੀਨੀਅਰ ਨਾਗਰਿਕਾਂ ਨੂੰ ਖ਼ੁਰਾਕ ਦੇਣ ਦੀ ਤਿਆਰੀ ਹੈ। ਇੱਥੇ ਦੱਸ ਦੇਈਏ ਕਿ ਸਿਰਫ਼ ਟੀਕਾ ਲਾ ਲੈਣ ਨਾਲ ਹੀ ਮਹਾਮਾਰੀ ਖ਼ਤਮ ਹੋਣ ਦੀ ਪੂਰੀ ਗਰੰਟੀ ਨਹੀਂ।


ਇਸ ਵੇਲੇ ਵਰਤੀ ਜਾ ਰਹੀ ਵੈਕਸੀਨ ਹਾਲੇ ਵੀ ਪ੍ਰੀਖਣ ਦੇ ਦੌਰ ’ਚੋਂ ਲੰਘ ਰਹੀ ਹੈ। ਵੱਡੇ ਪੱਧਰ ਉੱਤੇ ਟੀਕਾਕਰਨ ਤੇ ਰੋਕਥਾਮ ਦੀ ਦਰ ਟੀਕਾਕਰਨ ਕਰਵਾਉਣ ਵਾਲਿਆਂ ਦੀ ਗਿਣਤੀ ਤੇ ਵਰਤੋਂ ਲਈ ਉਪਲਬਧ ਖ਼ੁਰਾਕ ਉੱਤੇ ਵੀ ਨਿਰਭਰ ਕਰਦੀ ਹੈ।

ਹਾਲੇ ਵੈਕਸੀਨ ਦੇ ਬਾਵਜੂਦ ਮਾਸਕ ਤੋਂ ਛੁਟਕਾਰਾ ਨਹੀਂ ਮਿਲ ਸਕੇਗਾ। ਦਰਅਸਲ, ਹਾਲੇ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਹੈ। ਇਹ ਵੈਕਸੀਨ ਵੀ ਤਦ ਹੀ ਕਾਰਗਰ ਸਿੱਧ ਹੋਵੇਗੀ, ਜਦੋਂ ਤੁਹਾਡਾ ਸਰੀਰ ਮਜ਼ਬੂਤ ਤੇ ਤੰਦਰੁਸਤ ਹੈ। ਮਾਹਿਰਾਂ ਨੇ ਅਲਕੋਹਲ ਪੀਣ ਤੋਂ ਮਨ੍ਹਾ ਕੀਤਾ ਹੈ। ਟੀਕਾ ਲੱਗਣ ਤੋਂ ਬਾਅਦ 45 ਦਿਨਾਂ ਤੱਕ ਅਲਕੋਹਲ ਦੇ ਸੇਵਨ ਤੋਂ ਬਚਣਾ ਹੋਵੇਗਾ।

ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਤੋਂ ਬਾਅਦ ਹੀ ਤੁਸੀਂ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਸ਼ੁਰੂ ਕਰ ਸਕਦੇ ਹੋ। ਛੇ ਫੁੱਟ ਦੀ ਦੂਰੀ ਕੋਰੋਨਾ ਦੀ ਲਾਗ ਰੋਕਣ ਦਾ ਵਧੀਆ ਤਰੀਕਾ ਹੈ। ਕਈ ਖੋਜਕਾਰਾਂ ਨੇ ਸਿੱਧ ਕੀਤਾ ਹੈ ਕਿ ਵਾਜਬ ਸਮਾਜਕ ਦੂਰੀ ਨੇ ਮਹਾਂਮਾਰੀ ਦੀ ਸ਼ੁਰੂਆਤ ਨਾਲ ਲਾਗ ਦਾ ਖ਼ਤਰਾ ਘਟਾਉਣ ਵਿੱਚ ਮਦਦ ਕੀਤੀ ਹੈ। ਕੋਰੋਨਾ ਵੈਕਸੀਨ ਸਿਰਫ਼ ਸਰੀਰ ਵਿੱਚ ਵਾਇਰਸ ਫੈਲਣ ਤੋਂ ਰੋਕਣ ਦਾ ਕੰਮ ਕਰੇਗੀ ਪਰ ਜ਼ਰੂਰੀ ਨਹੀਂ ਕਿ ਲਾਗ ਅੱਗੇ ਫੈਲਣ ਤੋਂ ਵੀ ਇਹ ਵੈਕਸੀਨ ਰੋਕ ਸਕੇ।

ਇਹ ਵੀ ਪੜ੍ਹੋ:

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904