ਨਵੀਂ ਦਿੱਲੀ: ਭਾਰਤੀ ਕ੍ਰਿਕਟ ਤੇ ਰਵਿੰਦਰ ਜਡੇਜਾ ਦੇ ਪ੍ਰਸ਼ੰਸਕਾਂ ਲਈ ਬਹੁਤ ਬੁਰੀ ਖ਼ਬਰ ਹੈ। ਰਵਿੰਦਰ ਜਡੇਜਾ ਨੂੰ ਇੰਗਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸਿਡਨੀ, ਆਸਟਰੇਲੀਆ ਵਿੱਚ ਤੀਜੇ ਟੈਸਟ ਮੈਚ ਦੌਰਾਨ ਜਡੇਜਾ ਦੇ ਖੱਬੇ ਹੱਥ ਦਾ ਅੰਗੂਠਾ ਫਰੈਕਚਰ ਹੋ ਗਿਆ। ਇਸ ਤੋਂ ਬਾਅਦ ਉਸ ਦੇ ਅੰਗੂਠੇ ਦੀ ਸਰਜਰੀ ਕੀਤੀ ਗਈ, ਉਹ ਇਸ ਸੱਟ ਤੋਂ ਠੀਕ ਹੋਣ ਲਈ ਲਗਪਗ ਛੇ ਹਫ਼ਤਿਆਂ ਦਾ ਸਮਾਂ ਲਵੇਗਾ।


ਇੰਗਲੈਂਡ ਦਾ ਭਾਰਤ ਦੌਰਾ 5 ਫਰਵਰੀ ਤੋਂ ਸ਼ੁਰੂ ਹੋਵੇਗਾ। ਪਹਿਲੇ ਦੋ ਟੈਸਟ ਮੈਚ ਚੇਨਈ ਵਿਚ ਤੇ ਉਸ ਤੋਂ ਬਾਅਦ ਅਹਿਮਦਾਬਾਦ ਵਿੱਚ ਮੈਚ ਖੇਡੇ ਜਾਣਗੇ। ਜਡੇਜਾ ਦੇ ਟੀ-20 ਤੇ ਵਨ ਡੇਅ ਵਿਚ ਖੇਡਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਬੀਸੀਸੀਆਈ ਦੇ ਸੂਤਰਾਂ ਮੁਤਾਬਕ ਇਸ ਬਾਰੇ ਬਾਅਦ ਵਿੱਚ ਫੈਸਲਾ ਲਿਆ ਜਾਵੇਗਾ।

ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ, "ਜਡੇਜਾ ਟੈਸਟ ਸੀਰੀਜ਼ ਤੋਂ ਬਾਹਰ ਹੈ ਤੇ ਉਸ ਨੂੰ ਠੀਕ ਹੋਣ ਵਿੱਚ ਛੇ ਹਫ਼ਤੇ ਲੱਗਣਗੇ। ਛੋਟੇ ਖੇਡ ਫਾਰਮੈਟ ਲਈ ਬੀਸੀਸੀਆਈ ਨੇ ਚੋਣਕਾਰਾਂ 'ਤੇ ਫੈਸਲਾ ਛੱਡ ਦਿੱਤਾ ਹੈ।" ਜਡੇਜਾ ਇਲਾਜ ਲਈ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਠਹਿਰੇਗਾ।

ਬੀਸੀਸੀਆਈ ਨੇ ਇੰਗਲੈਂਡ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਆਲਰਾਊਂਡਰ ਅਕਸ਼ਰ ਪਟੇਲ ਨੂੰ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ਲਈ ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਲ ਕੀਤਾ ਗਿਆ ਹੈ। ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ 'ਚ ਡੈਬਿਊ ਕਰਨ ਵਾਲੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਵੀ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਦੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਹਾਈਕੋਰਟ ਤੋਂ ਸੋਨੂੰ ਸੂਦ ਨੂੰ ਕੋਈ ਰਾਹਤ ਨਹੀਂ, ਗ਼ੈਰਕਾਨੂੰਨੀ ਉਸਾਰੀ 'ਤੇ ਬੀਐਮਸੀ ਹੀ ਕਰੇਗੀ ਕਾਰਵਾਈ ਦਾ ਫੈਸਲਾ

ਪਹਿਲੇ ਦੋ ਟੈਸਟ ਮੈਚਾਂ ਲਈ ਟੀਮ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਰਿਧੀਮਾਨ ਸਾਹਾ, ਆਰ ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ।

ਨੈੱਟ ਗੇਂਦਬਾਜ਼: ਅੰਕਿਤ ਰਾਜਪੂਤ, ਆਵੇਸ਼ ਖਾਨ, ਸੰਦੀਪ ਵਾਰੀਅਰ, ਕੇ ਗੌਤਮ, ਸੌਰਭ ਕੁਮਾਰ।

ਸਟੈਂਡਬਾਏ ਖਿਡਾਰੀ: ਕੇ ਐਸ ਭਰਤ, ਅਭਿਮਨਿਊ ਈਸਵਰਨ, ਸ਼ਾਹਬਾਜ਼ ਨਦੀਮ, ਰਾਹੁਲ ਚਾਹਰ ਅਤੇ ਪ੍ਰਿਅੰਕ ਪੰਚਾਲ

ਇਹ ਵੀ ਪੜ੍ਹੋBreaking : ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ,Sensex 50,000 ਤੋਂ ਪਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904