ਰੌਬਟ ਦੀ ਰਿਪੋਰਟ



ਚੰਡੀਗੜ੍ਹ: ਕੋਰੋਨਾਵਾਇਰਸ ਆਪਣਾ ਘਾਤਕ ਰੂਪ ਦਿਖਾ ਰਿਹਾ ਹੈ।ਦੇਸ਼ 'ਚ ਰੋਜ਼ਾਨਾ ਕੋਰੋਨਾ ਦੇ 4 ਲੱਖ ਨਵੇਂ ਕੇਸ ਦਰਜ ਹੋ ਰਹੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਜਨਤਾ ਨੂੰ ਆਕਸੀਜਨ ਤੇ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਭਾਰਤ ਵਿੱਚ ਵੈਕਸੀਨ ਦੀ ਘਾਟ ਕਾਰਨ ਕੋਰੋਨਾ ਟੀਕਾ ਲਵਾਉਣਾ ਹੀ ਇੱਕ ਚੁਣੌਤੀ ਭਰਿਆ ਕੰਮ ਹੈ।

ਇਸ ਦੌਰਾਨ ਅਜ਼ਾਦ ਵਿਗਿਆਨੀ ਤੇ ਤਕਨੋਲਜੀ ਮਾਹਰਾਂ ਨੇ ਇੱਕ ਐਸਾ ਹੱਲ ਲੱਭਿਆ ਹੈ ਜਿਸ ਨਾਲ ਭਾਰਤ ਵਿੱਚ ਵੈਕਸੀਨ ਕੇਂਦਰ ਤੇ ਵੈਕਸੀਨ ਸਲੋਟ ਦਾ ਪਤਾ ਲੱਗ ਸਕਦਾ ਹੈ। ਇਹ ਕੁਝ ਉਪਾਅ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਆਲੇ ਦੁਆਲੇ ਕੋਰੋਨਾ ਵੈਕਸੀਨ ਦੀ ਉਪਲੱਬਧਤਾ ਦਾ ਪਤਾ ਲਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਹ ਥਰਡ-ਪਾਰਟੀ ਪਲੇਟਫਾਰਮ ਸਿਰਫ ਸਾਨੂੰ ਵੈਕਸੀਨ ਦੀ ਉਪਲੱਬਧਤਾ ਬਾਰੇ ਜਾਣਕਾਰੀ ਦੇਣਗੇ।ਜਦਕਿ ਕੋਰੋਨਾ ਟੀਕਾ ਲਵਾਉਣ ਦੀ ਬੁਕਿੰਗ ਲਈ ਤੁਹਾਨੂੰ CoWIN ਪੋਰਟਲ ਤੇ ਹੀ ਜਾਣਾ ਪਏਗਾ। 18 ਸਾਲ ਤੋਂ ਉੱਪਰ ਦੇ ਲੋਕ ਇਸ ਪੋਰਟਲ ਤੱਕ ਜਾਣ ਲਈ ਆਪਣੇ ਮੋਬਾਇਲ ਤੇ CoWIN ਐਪ ਡਾਊਨਲੋਡ ਕਰ ਸਕਦੇ ਹਨ।

Paytm Vaccine Finder: ਡਿਜੀਟਲ ਪੇਅਮੈਂਟ ਪਲੇਟਫਾਰਮ Paytm ਨੇ ਹਾਲ ਹੀ ਵਿੱਚ 'ਕੋਵਿਡ19 ਵੈਕਸੀਨ ਫਾਇੰਡਰ' ਨੂੰ ਲਾਂਚ ਕੀਤਾ ਹੈ। ਲੋਕ ਇਸ ਦੀ ਮਦਦ ਨਾਲ ਵੈਕਸੀਨ ਕੇਂਦਰ ਅਤੇ ਵੈਕਸੀਨ ਸਲੋਟ ਪਤਾ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਆਪਣੇ Paytm ਐਪ ਵਿੱਚ ਜਾ ਕੇ ਮਿੰਨੀ ਐਪ ਸਟੋਰ ਸੈਕਸ਼ਨ ਵਿੱਚ ਜਾਣਾ ਪਏਗਾ।ਇਸ ਤੋਂ ਬਾਅਦ Vaccine Finder ਵਿਕਲਪ ਤੇ ਜਾਓ ਅਤੇ ਆਪਣਾ ਪਿੰਨ ਕੋਡ ਦਾਖਲ ਕਰੋ।

ਇਸ ਦੇ ਨਾਲ ਹੀ ਆਪਣਾ ਉਮਰ ਸਮੂਹ ਵੀ ਚੁਣੋ। ਜੇਕਰ ਇਸ ਦੌਰਾਨ ਤੁਹਾਨੂੰ ਸਲੋਟ ਨਹੀਂ ਮਿਲਦਾ ਤਾਂ ਤੁਸੀਂ ‘notify me when slots are available’ ਵਿਕਲਪ ਚੁਣ ਸਕਦੇ ਹੋ ਤਾਂ ਜੋ ਤੁਹਾਨੂੰ ਬਾਅਦ ਵਿੱਚ ਸਲੋਟ ਮੌਜੂਦ ਹੋਣ ਤੇ ਨੋਟੀਫਿਕੇਸ਼ਨ ਮਿਲ ਸਕੇ।

VaccinateMe: ਫਿਟਨੈਸ ਐਪ  HealthifyMe ਵੱਲੋਂ VaccinateMe ਇਕ ਹੋਰ ਸਾਧਨ ਹੈ ਜੋ ਵਰਤੋਂ ਵਿੱਚ ਬੇਹੱਦ ਆਸਾਨ ਹੈ। ਤੁਸੀਂ ਉਪਲਬਧ ਸਲੋਟਾਂ ਵਾਲੇ ਕੇਂਦਰ ਲੱਭਣ ਲਈ ਪਿੰਨ ਕੋਡ ਜਾਂ ਜ਼ਿਲ੍ਹਾ ਦਾਖਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਪਲੇਟਫਾਰਮ ਉਪਭੋਗਤਾਵਾਂ ਨੂੰ ਸਲੋਟ ਮੌਜੂਦ ਨਾ ਹੋਣ ਦੀ ਸੂਚਿਤ ਵਿੱਚ ਨੋਟੀਫਿਕੇਸ਼ਨ ਨਾਲ ਸੂਚਿਤ ਕਰੇਗਾ। ਨਾਗਰਿਕ ਟੀਕੇ ਦੇ ਨਾਮ, ਉਮਰ ਅਤੇ ਹੋਰ ਬਹੁਤ ਸਾਰੇ ਫਿਲਟਰਾਂ ਦੀ ਵਰਤੋਂ ਕਰਕੇ ਟੀਕਾ ਲੱਭ ਸਕਦੇ ਹਨ।

CoWIN: ਕੋਵਿਨ ਵੈਬਸਾਈਟ ਅਤੇ ਐਂਡਰਾਇਡ ਐਪ ਕੋਵਿਡ -19 ਟੀਕੇ ਦੇ ਸਲੋਟ ਨੂੰ ਆਨਲਾਈਨ ਬੁੱਕ ਕਰਨ ਲਈ ਇਕੋ ਇਕ ਪੋਰਟਲ ਹੈ। ਕੋਵਿਨ ਪਲੇਟਫਾਰਮ ਸਲੋਟਾਂ ਦੀ ਉਪਲਬਧਤਾ ਦਾ ਭਾਲ ਕਰਨ ਦਾ ਸਭ ਤੋਂ ਰਵਾਇਤੀ ਢੰਗ ਪ੍ਰਦਾਨ ਕਰਦਾ ਹੈ।


 


Getjab.in: Getjab.in ਇਕ ਹੋਰ ਦਿਲਚਸਪ ਪਲੇਟਫਾਰਮ ਹੈ ਜੋ ਉਪਭੋਗਤਾਵਾਂ ਨੂੰ ਈਮੇਲ ਰਾਹੀਂ COVID-19 ਟੀਕੇ ਦੇ ਸਲੋਟ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੰਦਾ ਹੈ।ਸਾਈਟ ਆਈਐਸਬੀ ਦੇ ਸਾਬਕਾ ਵਿਦਿਆਰਥੀ ਸ਼ਿਆਮ ਸੁੰਦਰ ਅਤੇ ਸਹਿਕਰਮੀਆਂ ਵੱਲੋਂ ਚਲਾਇਆ ਜਾ ਰਿਹਾ ਹੈ, ਅਤੇ ਇਸ ਨੂੰ ਨਾਮ, ਈਮੇਲ, ਨਿਰਧਾਰਿਤ ਸਥਾਨ ਅਤੇ ਵਿਕਲਪਿਕ ਫੋਨ ਨੰਬਰ ਜਿਹੀ ਜਾਣਕਾਰੀ ਦੀ ਲੋੜ ਹੈ।ਵੈਬਸਾਈਟ ਦਾ ਦਾਅਵਾ ਹੈ ਕਿ ਇਸ ਦਾ ਡੇਟਾ ਕਿਸੇ ਨੂੰ ਵੀ ਸਾਂਝਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਵੇਚਿਆ ਜਾਵੇਗਾ।

WhatsApp MyGov Corona Helpdesk: ਵ੍ਹਸਟਐਪ ਵੀ ਕੋਰੋਨਾ ਵੈਕਸੀਨ ਕੇਂਦਰ ਲੱਭਣ ਵਿੱਚ ਮਦਦ ਕਰ ਸਕਦਾ ਹੈ।WhatsApp MyGov Corona Helpdesk ਚੈਟਬੋਟ ਮਾਰਚ 2020 ਨੂੰ ਲਾਂਚ ਕੀਤਾ ਗਿਆ ਸੀ।ਵੈਕਸੀਨ ਕੇਂਦਰ ਲੱਭਣਾ ਬੇਹੱਦ ਆਸਾਨ ਹੈ ਇਸ ਲਈ ਸਿਰਫ 9013151515 ਨੰਬਰ ਆਪਣੇ ਫੋਨ ਵਿੱਚ ਸੇਵ ਕਰਨਾ ਪੈਂਦਾ ਹੈ।ਇਸ ਤੋਂ ਬਾਅਦ ਵ੍ਹਟਸਐਪ ਤੇ ਤੁਹਾਨੂੰ ‘hello' ਮੈਸਿਜ ਭੇਜਣਾ ਹੋਏਗਾ।ਇਸ ਤੋਂ ਬਾਅਦ ਆਟੋਮੇਡਿਟ ਸਿਸਟਮ ਕੋਰੋਨਾ ਸਬੰਧੀ ਵਿਕਲਪ ਪੁੱਛੇਗਾ।ਜਿਸ ਰਾਹੀਂ ਤੁਸੀਂ ਕੋਰੋਨਾ ਵੈਕਸੀਨ ਕੇਂਦਰ ਸਬੰਧੀ ਜਾਣਕਾਰੀ ਵੀ ਲੈ ਸਕਦੇ ਹੋ।