Stomach Flu in Children : ਕੜਕਦੀ ਗਰਮੀ ਨੇ ਸਾਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਵਧਦੇ ਤਾਪਮਾਨ ਕਰਕੇ ਕਈ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉਲਟੀਆਂ, ਦਸਤ ਅਤੇ ਪੇਟ ਦੀਆਂ ਸਮੱਸਿਆਵਾਂ ਫੈਲ ਰਹੀਆਂ ਹਨ। ਇਸ ਮੌਸਮ ਵਿੱਚ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਛੋਟੇ ਬੱਚਿਆਂ ਨੂੰ ਕਰਨਾ ਪੈ ਰਿਹਾ ਹੈ। ਪੇਟ ਫਲੂ ਤੋਂ ਪ੍ਰਭਾਵਿਤ ਕਈ ਬੱਚੇ ਹਸਪਤਾਲ ਪਹੁੰਚ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਪੇਟ ਦਰਦ ਅਤੇ ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਥੋੜੀ ਜਿਹੀ ਲਾਪਰਵਾਹੀ ਨਾਲ ਬੱਚਿਆਂ ਦੀ ਸਿਹਤ ਕਾਫੀ ਵਿਗੜ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਕਾਰਨ ਵਾਇਰਲ ਗੈਸਟ੍ਰੋਐਂਟਰਾਇਟਿਸ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਪੇਟ ਦੀ ਇਹ ਬਿਮਾਰੀ ਸਟਮਕ ਫਲੂ ਹੈ, ਜੋ ਕਿਸੇ ਸੰਕਰਮਿਤ ਵਿਅਕਤੀ ਜਾਂ ਦੂਸ਼ਿਤ ਭੋਜਨ ਅਤੇ ਪਾਣੀ ਦੇ ਸੰਪਰਕ ਕਾਰਨ ਹੁੰਦੀ ਹੈ। ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਹੈ ਪਰ ਰੋਕਥਾਮ ਜ਼ਰੂਰ ਹੈ।


ਡਾਕਟਰ ਦਾ ਕਹਿਣਾ ਹੈ ਕਿ ਗਰਮੀਆਂ 'ਚ ਤਾਪਮਾਨ ਜ਼ਿਆਦਾ ਹੋਣ ਕਰਕੇ ਖਾਣਾ ਜਲਦੀ ਖਰਾਬ ਹੋ ਜਾਂਦਾ ਹੈ। ਨੋਰੋਵਾਇਰਸ ਅਤੇ ਐਸਟ੍ਰੋਵਾਇਰਸ ਨਾਮ ਦੇ ਬੈਕਟੀਰੀਆ ਖਾਣ ਨਾਲ ਆਉਂਦੇ ਹਨ। ਜਦੋਂ ਬੱਚੇ ਇਸ ਦੂਸ਼ਿਤ ਭੋਜਨ ਨੂੰ ਖਾਂਦੇ ਹਨ, ਤਾਂ ਉਨ੍ਹਾਂ ਦੇ ਪੇਟ ਵਿੱਚ ਇੱਕ ਇਨਫੈਕਸ਼ਨ ਫੈਲ ਜਾਂਦੀ ਹੈ, ਜਿਸ ਨੂੰ ਸਟਮਕ ਫਲੂ ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਗਰਮੀਆਂ ਜਾਂ ਬਰਸਾਤ ਦੇ ਮੌਸਮ ਵਿਚ ਸਟਮਕ ਫਲੂ ਦੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਨ੍ਹਾਂ ਮੌਸਮਾਂ ਵਿੱਚ ਮੌਜੂਦ ਗਰਮੀ, ਨਮੀ ਅਤੇ ਹੁਮਸ ਇਸ ਬਿਮਾਰੀ ਦੇ ਬੈਕਟੀਰੀਆ ਨੂੰ ਵਧਣ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਦੇ ਹਨ। ਇਸ ਮੌਸਮ ਵਿੱਚ ਫਲ, ਸਬਜ਼ੀਆਂ ਅਤੇ ਪਕਾਇਆ ਹੋਇਆ ਭੋਜਨ ਵੀ ਜਲਦੀ ਖਰਾਬ ਹੋ ਜਾਂਦਾ ਹੈ।


ਇਹ ਵੀ ਪੜ੍ਹੋ: Tinospora Cordifolia: ਇਮਿਊਨਿਟੀ ਬੂਸਟਿੰਗ ਤੋਂ ਲੈ ਕੇ ਕਈ ਬਿਮਾਰੀਆਂ ‘ਚ ਇਹ ਪੱਤੇ ਵਰਦਾਨ, ਜਾਣੋ ਇਸ ਦੇ ਚਮਤਕਾਰੀ ਫਾਇਦੇ


ਸਟਮਕ ਫਲੂ ਦੇ ਕਾਰਨ
ਦਰਅਸਲ, ਜਦੋਂ ਬੱਚੇ ਬਾਸੀ ਜਾਂ ਦੂਸ਼ਿਤ ਭੋਜਨ ਖਾਂਦੇ ਹਨ, ਤਾਂ ਬੈਕਟੀਰੀਆ ਉਨ੍ਹਾਂ ਦੀਆਂ ਅੰਤੜੀਆਂ ਵਿਚ ਦਾਖਲ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਦਸਤ, ਜੀਅ ਕੱਚਾ ਹੋਣਾ, ਉਲਟੀਆਂ, ਬੁਖਾਰ ਅਤੇ ਪੇਟ ਵਿਚ ਕੜਵੱਲ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਡੀਹਾਈਡਰੇਸ਼ਨ ਨੂੰ ਵਧਾ ਸਕਦਾ ਹੈ, ਜਿਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਸਟਮਕ ਫਲੂ ਬਣ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕੋਈ ਬਹੁਤੀ ਗੰਭੀਰ ਬਿਮਾਰੀ ਨਹੀਂ ਹੈ ਪਰ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ।


ਸਟਮਕ ਫਲੂ ਦੇ ਲੱਛਣ
ਪੇਟ ਵਿੱਚ ਦਰਦ
ਭੁੱਖ ਘੱਟ ਲੱਗਣਾ
ਬਹੁਤ ਜ਼ਿਆਦਾ ਪਸੀਨਾ ਆਉਣਾ
ਉਲਟੀ ਅਤੇ ਦਸਤ ਦੀ ਸਮੱਸਿਆ
ਬੁਖ਼ਾਰ
ਮਾਸਪੇਸ਼ੀ ਵਿੱਚ ਦਰਦ


ਸਟਮਕ ਫਲੂ ਤੋਂ ਬਚੋ
ਹਮੇਸ਼ਾ ਤਾਜ਼ਾ ਭੋਜਨ ਖਾਓ।
ਬਹੁਤ ਸਾਰਾ ਪਾਣੀ ਪੀਓ ਅਤੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਘੱਟ ਨਾ ਕਰੋ।
ਜੇ ਤੁਹਾਨੂੰ ਪੇਟ ਦਰਦ ਹੈ, ਤਾਂ ਡਾਕਟਰ ਕੋਲ ਜਾਓ।
ਸਟ੍ਰੀਟ ਫੂਡ ਨਾ ਖਾਓ।


ਇਹ ਵੀ ਪੜ੍ਹੋ: Relationship Tips: ਸਮਾਰਟਫੋਨ ਵਿਆਹੁਤਾ ਜ਼ਿੰਦਗੀ ਨੂੰ ਕਰ ਸਕਦੇ ਬਰਬਾਦ, ਤੁਰੰਤ ਹੋ ਜਾਓ ਸਾਵਧਾਨ, ਨਹੀਂ ਤਾਂ...


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।