Cholesterol Cutting Chutney: ਕੋਲੈਸਟ੍ਰੋਲ ਦਾ ਵਧਣਾ ਅੱਜ ਦੇ ਯੁੱਗ ਵਿੱਚ ਸਭ ਤੋਂ ਗੰਭੀਰ ਸਮੱਸਿਆਵਾਂ ਵਿੱਚੋਂ ਇੱਕ ਹੈ। ਬਜ਼ੁਰਗ ਅਤੇ ਨੌਜਵਾਨ ਵੀ ਇਸ ਤੋਂ ਪੀੜਤ ਹਨ, ਦਿਲ ਦੇ ਰੋਗ, ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਹੈ। ਅੱਜ-ਕੱਲ੍ਹ ਲੋਕਾਂ ਦਾ ਝੁਕਾਅ ਨਾਨ-ਹੈਲਥੀ ਭੋਜਨ ਅਤੇ ਪ੍ਰੋਸੈਸਡ ਫੂਡ ਵੱਲ ਜ਼ਿਆਦਾ ਹੈ, ਜਿਵੇਂ ਕਿ ਚੀਨੀ, ਆਟਾ, ਕੋਲਡ ਡਰਿੰਕਸ ਅਤੇ ਤੇਲ ਨਾਲ ਬਣੀਆਂ ਚੀਜ਼ਾਂ ਖਾਣ ਨਾਲ ਕੋਲੈਸਟ੍ਰੋਲ ਵੱਧਦਾ ਹੈ। ਸਰੀਰ 'ਚ ਖਰਾਬ ਕੋਲੈਸਟ੍ਰੋਲ ਦਾ LDL ਲੈਵਲ ਵਧਣ ਨਾਲ ਖੂਨ ਦੀਆਂ ਨਾੜੀਆਂ 'ਚ ਤੱਥ ਜਮ੍ਹਾ ਹੋਣ ਲੱਗਦੇ ਹਨ, ਖੂਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ, ਜਿਸ ਕਾਰਨ ਦਿਲ ਦੀਆਂ ਬੀਮਾਰੀਆਂ, ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਵੈਸੇ ਤਾਂ ਇਸ ਨੂੰ ਘਟਾਉਣ ਲਈ ਕਈ ਦਵਾਈਆਂ ਹਨ, ਪਰ ਇਸ ਨੂੰ ਕੁਦਰਤੀ ਤਰੀਕੇ ਨਾਲ ਘਟਾਉਣਾ ਜ਼ਿਆਦਾ ਚੰਗਾ ਹੁੰਦਾ ਹੈ। ਇਸ ਨੂੰ ਘੱਟ ਕਰਨ ਲਈ ਤੁਸੀਂ ਕੋਈ ਨੁਸਖਾ ਵੀ ਅਪਣਾ ਸਕਦੇ ਹੋ, ਨਿਊਟ੍ਰਿਸ਼ਨਿਸਟ ਮੁਤਾਬਕ ਹਰੀ ਚਟਨੀ ਕੋਲੈਸਟ੍ਰਾਲ ਨੂੰ ਘਟਾਉਣ 'ਚ ਕਾਰਗਰ ਸਾਬਤ ਹੋ ਸਕਦੀ ਹੈ। ਹਰੀ ਚਟਨੀ ਨੂੰ ਕੋਲੈਸਟ੍ਰੋਲ ਕੱਟਣ ਵਾਲੀ ਚਟਨੀ ਦਾ ਨਾਂ ਦਿੱਤਾ ਗਿਆ ਹੈ।


ਸਮੱਗਰੀ


ਧਨੀਆ 50 ਗ੍ਰਾਮ


ਪੁਦੀਨਾ 20 ਗ੍ਰਾਮ


ਹਰੀ ਮਿਰਚ ਲੋੜ ਅਨੁਸਾਰ


ਲਸਣ 5


ਕਾਲੀ ਅਲਸੀ ਦਾ ਤੇਲ 15 ਗ੍ਰਾਮ


ਇਸਬਗੋਲ 15 ਗ੍ਰਾਮ


ਸੁਆਦ ਦੇ ਮੁਤਾਬਕ ਲੂਣ


ਨਿੰਬੂ ਦਾ ਰਸ


ਲੋੜ ਅਨੁਸਾਰ ਪਾਣੀ


ਇਹ ਵੀ ਪੜ੍ਹੋ: ਬੱਕਰੀਆਂ ਚਾਰਨ ਵਾਲੇ ਮਜ਼ਦੂਰਾਂ 'ਤੇ ਅਣਮਨੁੱਖੀ ਤਸ਼ੱਦਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ


ਕਿਵੇਂ ਬਣਾਈਏ ਚਟਨੀ


ਇਸ ਨੂੰ ਬਣਾਉਣ ਲਈ ਤੁਸੀਂ ਦੋ ਤਰੀਕੇ ਅਪਣਾ ਸਕਦੇ ਹੋ। ਜਾਂ ਤਾਂ ਤੁਸੀਂ ਸਾਰੀਆਂ ਸਮੱਗਰੀਆਂ ਨੂੰ ਬਲੈਂਡਰ 'ਚ ਪਾ ਕੇ ਪਤਲਾ ਪੇਸਟ ਬਣਾ ਲਓ ਅਤੇ ਫਿਰ ਇਸ ਦਾ ਸੇਵਨ ਕਰੋ, ਦੂਜਾ ਤਰੀਕਾ ਹੈ ਕਿ ਇਸ ਨੂੰ ਸਿਲਬੱਟੇ 'ਤੇ ਪੀਸ ਕੇ ਖਾਓ।


ਇਦਾਂ ਕੋਲੈਸਟ੍ਰੋਲ ਘੱਟ ਕਰਦੀ ਹੈ ਚਟਨੀ


ਪੋਸ਼ਣ ਵਿਗਿਆਨੀਆਂ ਦੇ ਅਨੁਸਾਰ, ਹਰੀਆਂ ਜੜੀਆਂ ਬੂਟੀਆਂ ਵਿੱਚ ਕਲੋਰੋਫਿਲ ਪਾਇਆ ਜਾਂਦਾ ਹੈ, ਜੋ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ 'ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦੀ ਹੈ। ਲਸਣ ਐਲਡੀਐਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਖੂਨ ਨੂੰ ਪਤਲਾ ਕਰਦਾ ਹੈ ਅਤੇ ਨਾੜੀਆਂ ਨੂੰ ਸੁੰਗੜਨ ਤੋਂ ਰੋਕਦਾ ਹੈ। ਇਸਬਗੋਲ ਅਤੇ ਅਲਸੀ ਡਾਇਬਟੀਜ਼ ਦੇ ਰੋਗੀਆਂ ਲਈ ਫਾਇਦੇਮੰਦ ਹੁੰਦੀ ਹੈ, ਜਿਨ੍ਹਾਂ ਦਾ ਕੋਲੈਸਟ੍ਰੋਲ ਜ਼ਿਆਦਾ ਹੈ। ਇਸ ਦੇ ਸੇਵਨ ਨਾਲ ਮਰੀਜ਼ ਵਿਚ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।


ਇਹ ਵੀ ਪੜ੍ਹੋ: Jaggery and Chana: ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਦੀ ਬਜਾਏ ਖਾਓ ਛੋਲੇ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ