Jaggery and Chana: ਜੇਕਰ ਤੁਸੀਂ ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਂਦੇ ਹੋ ਤਾਂ ਤੁਹਾਡੇ ਲਈ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਭਿੱਜੇ ਹੋਏ ਛੋਲੇ ਖਾਣਾ ਕਿੰਨਾ ਫਾਇਦੇਮੰਦ ਹੈ। ਇਹ ਜਾਣ ਕੇ ਹੈਰਾਨ ਹੋਵੋਗੇ ਕਿ ਖਾਲੀ ਪੇਟ ਛੋਲੇ ਖਾਣ ਦਾ ਸਿੱਧਾ ਅਸਰ ਮੈਟਾਬੋਲੀਜ਼ਮ 'ਤੇ ਪੈਂਦਾ ਹੈ, ਜਿਸ ਨਾਲ ਸ਼ਰੀਰ ਸਿਹਤਮੰਦ ਰਹਿੰਦਾ ਹੈ। ਛੋਲਿਆਂ 'ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਫੈਟ, ਫਾਇਬਰ ਤੇ ਕਾਰਬੋਹਾਈਡਰੈਟਸ ਮੌਜੂਦ ਹੁੰਦੇ ਹਨ।


ਇਹ ਹਨ ਇਸ ਦੇ ਫਾਇਦੇ:


1-ਭਿੱਜੇ ਹੋਏ ਛੋਲੇ ਇਮਿਊਨਿਟੀ ਵਧਾਉਣ 'ਚ ਫਾਇਦੇਮੰਦ ਹਨ।


2-ਜੇਕਰ ਤੁਸੀਂ ਭਿੱਜੇ ਹੋਏ ਛੋਲੇ ਖਾਂਦੇ ਹੋ ਤਾਂ ਤੁਸੀਂ ਡਾਇਬਿਟੀਜ਼ ਦੇ ਖਤਰੇ 'ਤੋਂ ਬਚ ਸਕਦੇ ਹੋ।


3-ਇਸ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕਦੀ ਹੈ।


4-ਛੋਲੇ ਖਾਣ ਨਾਲ ਤੁਹਾਡੇ ਸ਼ਰੀਰ ਨੂੰ ਕਾਫੀ ਤਾਕਤ ਮਿਲਦੀ ਹੈ।


5-ਛੋਲਿਆਂ 'ਚ ਵੱਡੀ ਮਾਤਰਾ 'ਚ ਫਾਇਬਰ ਹੁੰਦਾ ਹੈ ਜੋ ਮੋਟਾਪੇ ਨੂੰ ਘੱਟ ਕਰਨ 'ਚ ਤੁਹਾਡੀ ਮਦਦ ਕਰਦਾ ਹੈ।


ਗੁੜ ਤੇ ਛੋਲੇ ਖਾਣ ਦੇ ਫਾਇਦੇ-


ਗੁੜ-ਛੋਲੇ ਸਾਡੇ ਵਿਰਸੇ ਦੀ ਪਛਾਣ ਹਨ ਤੇ ਸਦੀਆਂ ਤੋਂ ਲੋਕ ਇਸ ਨੂੰ ਖਾਂਦੇ ਆ ਰਹੇ ਹਨ। ਬਹੁਤ ਸਾਰੇ ਲੋਕ ਗੁੜ ਤੇ ਛੋਲੇ ਇਕੱਠੇ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਦੋਨਾਂ ਚੀਜ਼ਾਂ 'ਚ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ।


-ਗੁੜ 'ਚ ਬਹੁਤ ਸਾਰਾ ਆਇਰਨ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਖ਼ੂਨ ਦੀ ਸਫ਼ਾਈ ਹੁੰਦੀ ਹੈ। ਇਸ 'ਚ ਮੌਜੂਦ ਪੋਟਾਸ਼ੀਅਮ, ਸੋਡੀਅਮ, ਮਿਨਰਲ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।


-ਛੋਲਿਆਂ 'ਚ ਸਰੀਰ ਅੰਦਰ ਦੀ ਗੰਦਗੀ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ। ਇਹ ਸ਼ੂਗਰ ਤੇ ਅਨੀਮੀਆ ਦੀ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਤੇ ਬੁਖ਼ਾਰ ਤੋਂ ਵੀ ਰਾਹਤ ਮਿਲਦੀ ਹੈ।


-ਇਹ ਸਰੀਰ ਨੂੰ ਜ਼ਰੂਰੀ ਊਰਜਾ ਪ੍ਰਦਾਨ ਕਰਦਾ ਹੈ।


ਇਹ ਵੀ ਪੜ੍ਹੋ: Jaggery Health benefits: ਸਵੇਰੇ ਖਾਲੀ ਪੇਟ ਗੁੜ ਖਾਣ ਦਾ ਕਾਮਲ, ਕੁਝ ਦੀ ਦਿਨਾਂ 'ਚ ਹੋ ਜਾਏਗੀ ਕਾਇਆ-ਕਲਪ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Japan: ਜਾਪਾਨ ਵਿੱਚ ਜੇਕਰ ਕਿਸੇ ਕੁੜੀ ਨੇ ਲੜਕੇ ਤੋਂ ਉਸਦੀ ਕਮੀਜ਼ ਦਾ ਦੂਜਾ ਬਟਨ ਮੰਗਿਆ... ਤਾਂ ਜਾਣੋ ਉਹ ਕੀ ਕਹਿਣਾ ਚਾਹੁੰਦੀ ਹੈ?