ਮੁੰਬਈ: ਬਲੱਡ ਪ੍ਰੈਸ਼ਰ (Blood Pressure) ਘੱਟ ਹੋਵੇ ਜਾਂ ਵੱਧ, ਇਹ ਦੋਵੇਂ ਹਾਲਤਾਂ ਵਿੱਚ ਖ਼ਤਰਨਾਕ ਹੋ ਸਕਦਾ ਹੈ। ਸਰੀਰ ਵਿੱਚ ਖੂਨ ਦੇ ਦੌਰੇ ਦੀ ਗਤੀ ਨੂੰ 'ਬਲੱਡ ਪ੍ਰੈਸ਼ਰ' ਆਖਦੇ ਹਨ। ਕਦੀ-ਕਦੀ ਖੂਨ ਦੀ ਗਤੀ ਵੱਧ ਜਾਂਦੀ ਹੈ ਅਤੇ ਘੱਟ ਜਾਂਦੀ ਹੈ, ਜਿਸ ਨੂੰ 'ਹਾਈ ਬੀ.ਪੀ.' ਜਾਂ 'ਲੋਅ ਬੀ.ਪੀ' ਆਖਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੇ ਉਪਚਾਰ ਬਾਰੇ ਦੱਸਾਂਗੇ।
1. ਲੋਅ (ਘੱਟ) ਬੀ.ਪੀ. ਹੋਵੇ ਤਾਂ ਨਮਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਨਮਕ 'ਚ ਸੋਡਿਅਮ ਹੁੰਦਾ ਹੈ, ਜਿਹੜਾ ਕਿ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਘੱਟ ਬਲੱਡ ਪ੍ਰੈਸ਼ਰ 'ਚ ਇੱਕ ਗਲਾਸ ਪਾਣੀ 'ਚ ਇੱਕ ਚਮਚ ਨਮਕ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
2.'ਲੋਅ' ਬੀ.ਪੀ ਵਿੱਚ ਕੌਫੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਰੋਜ਼ ਸਵੇਰੇ ਇੱਕ ਕੱਪ ਕੌਫੀ ਪੀਣੀ ਚਾਹੀਦੀ ਹੈ।
3. ਰੋਜ਼ ਰਾਤ ਨੂੰ 10-15 ਸੌਗੀ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਜਿਸ 'ਚ ਸੌਗੀ ਭਿਗੌਏ ਸਨ, ਉਸ ਦੇ ਪਾਣੀ ਦਾ ਸੇਵਨ ਕਰਨਾ ਵੀ ਫ਼ਾਇਦੇਮੰਦ ਹੁੰਦਾ ਹੈ।
4.ਰੋਜ਼ਾਨਾ ਸਵੇਰੇ 3-4 ਤੁਲਸੀ ਦੇ ਪੱਤੇ ਖਾਣ ਨਾਲ ਵੀ ਇਸ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
5. ਲੈਮਨ ਜੂਸ (ਨਿੰਬੂ ਪਾਣੀ) ਵਿੱਚ ਹਲਕਾ ਜਿਹਾ ਨਮਕ ਅਤੇ ਖੰਡ ਪਾ ਕੇ ਪੀਣ ਨਾਲ ਕਾਫੀ ਫ਼ਾਇਦਾ ਹੁੰਦਾ ਹੈ। ਇਸ ਨਾਲ ਸਰੀਰ ਨੂੰ ਤਾਕਤ ਤਾਂ ਮਿਲਦੀ ਹੀ ਹੈ ਨਾਲ ਹੀ ਲੀਵਰ ਵੀ ਸਹੀ ਕੰਮ ਕਰਦਾ ਹੈ।
6. ਦੁੱਧ ਵਿੱਚ ਹਲਦੀ, ਸ਼ਿਲਾਜੀਤ ਅਤੇ ਵਿਅਚਮਨਪ੍ਰਾਸ਼ ਮਿਲਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।
7. ਰੋਜ਼ਾਨਾ ਖਾਲੀ ਪੇਟ ਲੌਕੀ ਦਾ ਜੂਸ ਪੀਓ, ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ। ਇਸ ਦਾ ਸਵਾਦ ਵਧਾਉਣ ਲਈ ਤੁਸੀਂ ਨਿੰਬੂ ਅਤੇ ਪੁਦੀਨੇ ਦਾ ਸੇਵਨ ਕਰ ਸਕਦੇ ਹੋ।
ਇਹ ਵੀ ਪੜ੍ਹੋ: ਔਰਤਾਂ ਵਾਂਗ ਰਹਿਣ ਦੇ ਸ਼ੌਕੀਨ ਹਨ 70 ਸਾਲਾ ਰੌਬਰਟ ਸ਼ੈਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin