ਫਲੋਰਿਡਾ: ਦੁਨੀਆ ਵਿੱਚ ਲੋਕਾਂ ਦੇ ਵੱਖ - ਵੱਖ ਸ਼ੌਕ ਹਨ। ਸਟੇਟ ਏਜੰਟ ਰਹੇ 70 ਸਾਲ ਦੇ ਰਾਬਰਟ ਸ਼ੈਰੀ ਨੂੰ ਵੀ ਔਰਤਾਂ ਦੀ ਤਰ੍ਹਾਂ ਰਹਿਣ ਦਾ ਸ਼ੌਕ ਹੈ। ਉਹ ਸਿਰ ਤੋਂ ਪੈਰ ਤੱਕ ਇੱਕ ਰਬੜ ਡੌਲ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਲੋਕ ਸ਼ੈਰੀ ਦੇ ਨਾਮ ਨਾਲ ਜਾਣਦੇ ਹਨ। 50 ਸਾਲ ਦੀ ਉਮਰ ਵਿੱਚ ਸ਼ੈਰੀ ਨੂੰ ਔਰਤਾਂ ਦੇ ਵਾਂਗ ਰਹਿਣ ਅਤੇ ਉਨ੍ਹਾਂ ਦੇ ਵਾਂਗ ਕੱਪੜੇ ਪਹਿਨਣ ਦਾ ਸ਼ੌਕ ਲੱਗਿਆ ਅਤੇ ਉਨ੍ਹਾਂ ਨੇ ਅਜਿਹੇ ਫੈਂਸੀ ਕੱਪੜੇ ਪਹਿਨਣ ਸ਼ੁਰੂ ਕਰ ਦਿੱਤੇ।


ਸ਼ੈਰੀ ਇਸ ਕੱਪੜਿਆਂ ਨੂੰ ਪਹਿਨਣ ਲਈ ਪਹਿਲਾਂ ਰਬੜ ਦਾ ਬਣਿਆ ਫੁੱਲ ਬਾਡੀ ਸੂਟ ਪਾਓਂਦੇ ਹਨ, ਤਾਂ ਕਿ ਉਨ੍ਹਾਂ ਦਾ ਲੁਕ ਵੀ ਔਰਤਾਂ ਵਰਗਾ ਆਏ। ਉਹ ਚਿਹਰੇ ਉੱਤੇ ਵੀ ਮਾਸਕ ਲਗਾਉਂਦੇ ਹਨ। ਸ਼ੈਰੀ ਕਹਿੰਦੇ ਹਨ ਕਿ ਔਰਤਾਂ ਉਨ੍ਹਾਂ ਦੇ ਕੁਲੈਕਸ਼ਨ ਦੀ ਤਾਰੀਫ ਕਰਦੀਆਂ ਹਨ। ਹਾਲਾਂਕਿ, ਔਰਤਾਂ ਦੀ ਤਰ੍ਹਾਂ ਰਹਿਣ ਲਈ ਉਹ ਪ੍ਰਭਾਵਿਤ ਕਿਵੇਂ ਹੋਏ, ਇਹ ਲੋਕਾਂ ਦੇ ਨਾਲ-ਨਾਲ ਖ਼ੁਦ ਉਨ੍ਹਾਂ ਦੇ ਲਈ ਵੀ ਹੁਣ ਤੱਕ ਇੱਕ ਪਹੇਲੀ ਦੀ ਤਰ੍ਹਾਂ ਹੈ।


ਸ਼ੈਰੀ ਕਹਿੰਦੇ ਹਨ ਕਿ ਇੱਕ ਦਿਨ ਅਚਾਨਕ ਇਸ ਤਰ੍ਹਾਂ ਦੇ ਖਿਆਲ ਆਉਣਾ ਸ਼ੁਰੂ ਹੋਇਆ ਅਤੇ ਇਹ ਹਕੀਕਤ ਵਿੱਚ ਬਦਲ ਗਿਆ, ਪਰ ਕੁੱਲ ਮਿਲਾ ਕੇ ਇਹ ਉਨ੍ਹਾਂ ਦੇ ਲਈ ਇਹ ਇੱਕ ਮਜੇਦਾਰ ਅਨੁਭਵ ਹੈ। ਹਾਲਾਂਕਿ, ਸ਼ੈਰੀ ਦੀ ਔਰਤਾਂ ਦੀ ਤਰ੍ਹਾਂ ਦਿਖਣ ਅਤੇ ਰਹਿਣ ਦੀ ਖਾਹਿਸ਼ ਪੂਰੀ ਹੋਣਾ ਬਿਨਾਂ ਏਡਮ ਰੋਮਾਸ ਦੇ ਸੰਭਵ ਨਹੀਂ ਸੀ।


ਫਲੋਰੀਡਾ ਵਿੱਚ ਰਹਿਣ ਵਾਲੇ ਏਡਮ ਨੇ ਹੀ ਸ਼ੈਰੀ ਲਈ ਰਬੜ ਦਾ ਬਾਡੀ ਸੂਟ ਬਣਾਇਆ ਹੈ, ਤਾਂ ਕਿ ਉਹ ਔਰਤਾਂ ਦੀ ਤਰ•ਾਂ ਦਿਖ ਸਕਣ। ਇਸ ਤਰ੍ਹਾਂ ਦੇ ਬਾਡੀ ਸੂਟ ਇਸ ਵਕਤ ਦੁਨਿਆਭਰ ਦੇ ਕਰੀਬ 4 ਲੱਖ ਟਰਾਂਸਜੇਂਡਰਸ ਅਤੇ ਕਰਾਸ ਡਰੈਸਿੰਗ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਹੇ ਹਨ।


ਇਹ ਵੀ ਪੜ੍ਹੋ: Identify Fake website: ਇੰਜ ਚੈੱਕ ਕਰੋ ਕੀਤੇ ਤੁਸੀਂ ਫੋਨ 'ਤੇ ਜੋ ਵੈੱਬਸਾਈਟ ਖੋਲ੍ਹੀ ਹੈ, ਉਹ ਸੈਫ ਹੈ ਜਾਂ ਨਹੀਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904