Identify Fake website: ਸਮਾਰਟਫੋਨ ਕੁਝ ਮਾਮਲਿਆਂ ਵਿੱਚ ਕੰਪਿਊਟਰ ਅਤੇ ਲੈਪਟਾਪ ਦਾ ਵੀ ਕੰਮ ਕਰਦਾ ਹੈ। ਕਈ ਲੋਕ ਅਕਸਰ ਫ਼ੋਨ 'ਤੇ ਹੀ ਕਈ ਸ਼ਾਪਿੰਗ ਵੈੱਬਸਾਈਟਾਂ ਅਤੇ ਹੋਰ ਵੈੱਬਸਾਈਟਾਂ 'ਤੇ ਜਾਂਦੇ ਹਨ। ਇਸ ਦੇ ਨਾਲ ਹੀ ਮੋਬਾਈਲ 'ਤੇ ਕਿਸੇ ਵੀ ਵੈੱਬਸਾਈਟ ਨੂੰ ਬ੍ਰਾਊਜ਼ ਕਰਨ ਤੋਂ ਪਹਿਲਾਂ ਤੁਹਾਨੂੰ ਕਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇੱਥੇ ਅਸੀਂ ਕੁਝ ਅਜਿਹੀਆਂ ਗੱਲਾਂ ਦੱਸ ਰਹੇ ਹਾਂ ਜਿਸ ਦੇ ਜ਼ਰੀਏ ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਫੋਨ 'ਤੇ ਜੋ ਵੈੱਬਸਾਈਟ ਖੋਲ੍ਹੀ ਹੈ, ਉਹ ਸੁਰੱਖਿਅਤ ਹੈ ਜਾਂ ਨਹੀਂ।


ਇਨ੍ਹਾਂ ਗੱਲਾਂ ਵੱਲ ਧਿਆਨ ਦਿਓ



  1. HTTPS ਨੂੰ ਚੈੱਕ ਕਰੋ: ਕਿਸੇ ਵੀ ਵੈੱਬਸਾਈਟ 'ਤੇ ਜਾਣ ਵੇਲੇ ਤੁਹਾਨੂੰ ਪਹਿਲਾਂ ਐਡਰੈੱਸ ਬਾਰ ਚੈੱਕ ਕਰਨਾ ਚਾਹੀਦਾ ਹੈ। ਜੇਕਰ ਵੈੱਬਸਾਈਟ ਐਜਰੈਸ ਤੋਂ ਪਹਿਲਾਂ https:// ਲਿਖਿਆ ਹੈ, ਤਾਂ ਵੈੱਬਸਾਈਟ ਸੁਰੱਖਿਅਤ ਹੈ। ਜੇਕਰ ਵੈੱਬਸਾਈਟ ਐਡਰੈੱਸ ਤੋਂ ਪਹਿਲਾਂ https:// ਨਹੀਂ ਲਿਖਿਆ ਗਿਆ ਤਾਂ ਤੁਹਾਡਾ ਡਾਟਾ ਆਸਾਨੀ ਨਾਲ ਚੋਰੀ ਹੋ ਸਕਦਾ ਹੈ।

  2. ਪੌਪ-ਅੱਪਸ ਵੱਲ ਧਿਆਨ ਦਿਓ: ਸਾਈਬਰ ਅਪਰਾਧੀ ਪੌਪ-ਅੱਪਸ ਰਾਹੀਂ ਤੁਹਾਡੇ ਫ਼ੋਨ ਅਤੇ ਕੰਪਿਊਟਰ ਵਿੱਚ ਵੀ ਦਾਖਲ ਹੋ ਜਾਂਦੇ ਹਨ। ਅਜਿਹੇ 'ਚ ਜਦੋਂ ਤੁਸੀਂ ਮੋਬਾਈਲ 'ਤੇ ਕੋਈ ਵੀ ਵੈੱਬਸਾਈਟ ਖੋਲ੍ਹਦੇ ਹੋ ਤਾਂ ਇਸ ਦੌਰਾਨ ਆਉਣ ਵਾਲੇ ਪੌਪ-ਅੱਪ ਨੂੰ ਧਿਆਨ ਨਾਲ ਦੇਖੋ। ਜੇਕਰ ਕਿਸੇ ਵੀ ਵੈੱਬਸਾਈਟ 'ਤੇ ਪੌਪ-ਅੱਪ ਲਗਾਤਾਰ ਆ ਰਹੇ ਹਨ, ਤਾਂ ਤੁਹਾਨੂੰ ਅਜਿਹੀ ਵੈੱਬਸਾਈਟ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹ ਸੁਰੱਖਿਅਤ ਨਹੀਂ ਹੈ।

  3. ਪਰਮਿਸ਼ਨ ਰਿਕਵੇਸਟ ਦੇਖੋ: ਜੇਕਰ ਕੋਈ ਵੈੱਬਸਾਈਟ ਤੁਹਾਡੇ ਫ਼ੋਨ ਵਿੱਚ ਬ੍ਰਾਊਜ਼ਰ ਤੋਂ ਇਲਾਵਾ ਕਿਸੇ ਹੋਰ ਚੀਜ਼ ਨੂੰ ਐਕਸੈਸ ਕਰਨਾ ਚਾਹੁੰਦੀ ਹੈ, ਤਾਂ ਉਸਨੂੰ ਇਜਾਜ਼ਤ ਦੀ ਲੋੜ ਹੈ। ਇੱਥੋਂ ਤੱਕ ਕਿ ਸਹੀ ਵੈੱਬਸਾਈਟਾਂ ਵੀ ਅਜਿਹੀਆਂ ਇਜਾਜ਼ਤਾਂ ਮੰਗਦੀਆਂ ਹਨ।

  4. URL ਧਿਆਨ ਨਾਲ ਚੈੱਕ ਕਰੋ: ਤੁਹਾਡੇ ਲਈ URL ਦੀ ਸਹੀ ਜਾਂਚ ਕਰਨਾ ਮਹੱਤਵਪੂਰਨ ਹੈ। ਜੇਕਰ ਸਪੈਲਿੰਗ ਵਿੱਚ ਕੋਈ ਅੰਤਰ ਹੈ ਤਾਂ ਵੈਬਸਾਈਟ ਜਾਅਲੀ ਹੈ।

  5. ਡਾਇਰੈਕਟ ਐਡਰੈੱਸ ਬਾਰ ਵਿੱਚ ਵੈੱਬਸਾਈਟ ਨੂੰ ਸਰਚ ਕਰਨ ਦੀ ਬਜਾਏ, ਸਰਚ ਇੰਜਣ 'ਚ ਦੇਖੋ: ਜੇਕਰ ਤੁਸੀਂ ਕੋਈ ਵੈੱਬਸਾਈਟ ਖੋਲ੍ਹਣਾ ਚਾਹੁੰਦੇ ਹੋ, ਤਾਂ ਬ੍ਰਾਊਜ਼ਰ ਵਿੱਚ ਉੱਪਰ ਦਿੱਤੇ ਐਡਰੈੱਸ ਬਾਰ ਵਿੱਚ ਉਸ ਵੈੱਬਸਾਈਟ ਦਾ ਐਡਰੈੱਸ ਦਰਜ ਕਰਨ ਦੀ ਬਜਾਏ, ਸਰਚ ਵਿੱਚ ਟਾਈਪ ਕਰੋ। ਅਜਿਹਾ ਕਰਨ ਨਾਲ ਤੁਹਾਡੇ ਗਲਤ ਵੈੱਬਸਾਈਟ 'ਤੇ ਜਾਣ ਦਾ ਖ਼ਤਰਾ ਘੱਟ ਹੁੰਦਾ ਹੈ।

  6. ਵੈੱਬਸਾਈਟ 'ਤੇ ਦਿੱਤੀ ਗਈ ਸਮੱਗਰੀ ਨੂੰ ਵੀ ਦੇਖੋ: ਜੇਕਰ ਤੁਸੀਂ ਜ਼ਿਆਦਾਤਰ ਜਾਅਲੀ ਵੈੱਬਸਾਈਟਾਂ 'ਤੇ ਧਿਆਨ ਨਾਲ ਦੇਖਦੇ ਹੋ, ਤਾਂ ਤੁਹਾਨੂੰ ਇਸ ਵਿੱਚ ਘਟੀਆ ਗੁਣਵੱਤਾ ਦੇ ਨਾਲ-ਨਾਲ ਸਮੱਗਰੀ ਵਿੱਚ ਬਹੁਤ ਸਾਰੀਆਂ ਕਮੀਆਂ ਦਿਖਾਈ ਦੇਣਗੀਆਂ।

  7. Virus Total ਦੀ ਵਰਤੋਂ ਕਰੋ: ਵਾਇਰਸ ਟੋਟਲ ਬਹੁਤ ਮਸ਼ਹੂਰ ਵੈੱਬਸਾਈਟ ਹੈ। ਇਹ ਤੁਹਾਨੂੰ ਕਿਸੇ ਵੀ URL ਨੂੰ ਸਕੈਨ ਕਰਨ ਦਿੰਦਾ ਹੈ। ਇਸ ਦੌਰਾਨ ਜੇਕਰ ਕੋਈ ਵੈੱਬਸਾਈਟ ਸ਼ੱਕੀ ਜਾਂ ਖਤਰਨਾਕ ਹੈ, ਤਾਂ ਤੁਹਾਨੂੰ ਉਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।


ਇਹ ਵੀ ਪੜ੍ਹੋ: Farmers Protest: ਕਿਸਾਨ ਮਹਾਪੰਚਾਇਤ 'ਚ ਰਾਕੇਸ਼ ਟਿਕੈਤ ਨੇ ਕਦੋਂ ਖ਼ਤਮ ਹੋਵੇਗਾ ਅੰਦੋਲਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904