ਚੰਡੀਗੜ੍ਹ: ਫਲ ਸਬਜ਼ੀ ਵਿੱਚ ਮੌਜੂਦ ਕੀਟਨਾਸ਼ਕ ਪਿਉ ਬਣਨ ਦੀ ਉਮੀਦ 'ਤੇ ਪਾਣੀ ਫਿਰ ਸਕਦਾ ਹੈ। ਅਮਰੀਕਾ ਸਥਿਤ ਹਾਰਵਰਡ ਟੀ.ਐੱਚ. ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਖ਼ੋਜੀਆਂ ਨੇ ਆਪਣੇ ਹਾਲ ਹੀ ਵਿੱਚ ਕੀਤੇ ਅਧਿਐਨ ਦੇ ਆਧਾਰ 'ਤੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਜ਼ਿਆਦਾ ਮਾਤਰਾ ਵਿੱਚ ਕੀਟਨਾਸ਼ਕ ਨਾਲ ਦੂਸ਼ਿਤ ਫਲ ਸਬਜ਼ੀਆਂ ਦਾ ਸੇਵਨ ਕਰਨ ਵਾਲੇ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦਾ ਉਤਪਾਦਨ 49 ਫ਼ੀਸਦੀ ਤੱਕ ਘੱਟ ਸਕਦਾ ਹੈ। ਸਿਹਤਮੰਦ ਸ਼ੁਕਰਾਣੂਆਂ ਦੀ ਸੰਖਿਆ ਵਿੱਚ ਵੀ 32 ਫ਼ੀਸਦੀ ਦੀ ਘਾਟ ਦਰਜ ਕੀਤੀ।
ਖੋਜੀਆਂ ਨੇ ਕਿਹਾ ਕਿ ਇਹ ਪੋਸ਼ਕ ਤੱਤ ਦੀ ਕਮੀ ਦੂਰ ਕਰਨ ਤੇ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਘਟਾਉਣ ਲਈ ਨਿਯਮਿਤ ਰੂਪ ਨਾਲ ਫਲ ਸਬਜ਼ੀ ਖਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਗੁਣਗੁਣੇ ਪਾਣੀ ਨਾਲ ਧੋਣ ਮਗਰੋਂ ਹੀ ਇਸ ਦੇ ਸੇਵਨ ਦੀ ਸਲਾਹ ਦਿੱਤੀ। ਖ਼ੋਜੀਆਂ ਨੇ 2007 ਤੋਂ 2012 ਦੇ ਵਿੱਚ ਸੈਕਸ ਉਤੇਜਨਾ ਦੀ ਕਮੀ ਨਾਲ ਜੂਝ ਰਹੇ 1,500 ਪੁਰਸ਼ਾਂ ਨੇ ਖਾਣ-ਪੀਣ ਦਾ ਵਿਸ਼ਲੇਸ਼ਣ ਕੀਤਾ। ਸ਼ੁਕਰਾਣੂਆਂ ਦੇ ਨਮੂਨਿਆਂ ਦੀ ਜਾਂਚ ਕਰ ਉਨ੍ਹਾਂ ਦੀ ਗਿਣਤੀ ਤੇ ਗੁਣਵੱਤਾ ਮਾਪੀ।
ਪ੍ਰੀਖਣ ਵਿੱਚ ਉੱਚ ਮਾਤਰਾ ਵਿੱਚ ਕੀਟਨਾਸ਼ਕਾਂ ਨਾਲ ਦੂਸ਼ਿਤ ਫਲ-ਸਬਜ਼ੀ ਖਾਣ ਵਾਲਿਆਂ ਦੀ ਗਿਣਤੀ 8.6 ਕਰੋੜ ਪਾਈ ਗਈ। ਘੱਟ ਮਾਤਰਾ ਵਿੱਚ ਸੇਵਨ ਕਰਨ ਵਾਲੇ ਪੁਰਸ਼ਾਂ ਵਿੱਚ 11.7 ਕਰੋੜ ਦੇ ਕਰੀਬ ਸੀ। ਜ਼ਿਆਦਾ ਦੂਸ਼ਿਤ ਫਲ-ਸਬਜ਼ੀ ਖ਼ਾਣ ਵਾਲਿਆਂ ਵਿੱਚ ਇਸ ਦੀ ਗਿਣਤੀ ਵੀ 5.1 ਫ਼ੀਸਦੀ ਦਰਜ ਕੀਤੀ ਗਈ, ਜਿਹੜੀ ਬਾਕੀ ਉਮੀਦਵਾਰਾਂ ਤੋਂ ਔਸਤਨ 2.4 ਫ਼ੀਸਦੀ ਘੱਟ ਸੀ।
ਇੰਝ ਸਾਫ਼ ਕਰੋ ਕੀਟਨਾਸ਼ਕ ਵੱਡੇ ਬਰਤਣ ਵਿੱਚ ਚਾਰ ਗਿਲਾਸ ਪਾਣੀ ਤੇ ਇੱਕ ਗਿਲਾਸ ਵਿਨੇਗਰ ਮਿਲਾਓ, ਫਲ-ਸਬਜ਼ੀ ਅੱਧੇ ਤੋਂ ਇੱਕ ਘੰਟੇ ਦੇ ਲਈ ਭਿਉਂਕੇ ਰੱਖੋ। ਗੁਣਗੁਣੇ ਪਾਣੀ ਵਿੱਚ ਪਾਣੀ ਮਿਲਾ ਕੇ ਫਲ-ਸਬਜ਼ੀ ਪਾਉਣਾ ਜਾਂ ਫਿਰ ਠੰਢੇ ਪਾਣੀ ਨਾਲ ਤਿੰਨ ਤੋਂ ਚਾਰ ਵਾਰ ਧੋਣਾ ਵੀ ਅਸਰਦਾਰ ਇੱਕ ਕੱਪ ਪਾਣੀ ਵਿੱਚ ਇੱਕ ਚਮਚ ਨਿੰਬੂ ਦਾ ਰਸ ਤੇ ਦੋ ਚਮਚ ਬੇਕਿੰਗ ਸੋਢਾ ਮਿਲਾ ਕੇ ਸਪਰੇਅ ਵੀ ਬਣਾ ਲਓ, ਫਲ-ਸਬਜ਼ੀ ਤੇ ਛਿੜਕੋ, 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਧੋਵੋ।
ਸੰਭਵ ਕਰ ਖਾਊ ਫਲ-ਸੇਬ, ਸੰਤਰਾ, ਅੰਗੂਰ, ਸਟ੍ਰਾਬੇਰੀ, ਸ਼ਫ਼ਤਾਲੂ, ਕਰੌਂਦਾ, ਬਲੂਬੇਰੀ
ਇੰਨਾ ਵਿੱਚ ਘੱਟ ਖ਼ਤਰਾ ਫਲ ਆਮ, ਪਪੀਤਾ, ਅੰਨ ਨਾਸ, ਤਰਬੂਜ਼, ਕੇਲਾ, ਰਸਭਰੀ ਸਬਜ਼ੀ ਪੱਤਾ ਗੋਭੀ, ਮਸਰੂਫ਼, ਬ੍ਰੋਕੋਲੀ, ਪਿਆਜ਼, ਬੇਬੀ ਕਾਰਨ
ਇਹ ਵੀ ਪੜ੍ਹੋ: ਲਉ ਜੀ!! ਮਾਲਕ ਦੇ ਮਗਰ-ਮਗਰ ਚੱਲਣ ਵਾਲਾ ਸੂਟਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin