ਚੰਡੀਗੜ੍ਹ: ਸਰਦੀਆਂ ਦੇ ਮੌਸਮ ‘ਚ ਸਿਹਤ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ ਤੇ ਚੰਗੀ ਸਿਹਤ ਲਈ ਖਾਣ-ਪੀਣ ਦਾ ਧਿਆਨ ਰੱਖਣਾ ਜਰੂਰੀ ਹੈ। ਸਰਦੀ ਦੇ ਮੌਸਮ ਚ ਅਜਿਹੀਆਂ ਚੀਜਾਂ ਖਾਣਾ ਜਰੂਰੀ ਹੈ ਜਿੰਨਾਂ ਨਾਲ ਸਰੀਰ ਨੂੰ ਠੰਡ ਤੋਂ ਬਚਾਇਆ ਜਾ ਸਕੇ।
ਸਰਦੀ ਦੇ ਮੌਸਮ ਚ ਹਰ ਰੋਜ ਸਵੇਰੇ ਇਕ ਚਮਚ ਚਵਨਪ੍ਰਾਸ਼ ਜ਼ਰੂਰ ਖਾਓ। ਇਹ ਠੰਡ ਵਿਚ ਵਜ਼ਨ ਵਧਾਉਣ ਲਈ ਇਕ ਆਯੁਰਵੈਦਿਕ ਦਵਾਈ ਹੈ। ਇਸ ਨਾਲ ਸਿਹਤ ਤੰਦਰੂਸਤ ਰਹਿੰਦੀ ਹੈ ਅਤੇ ਸਰੀਰਕ ਊਰਜਾ ਵਧਦੀ ਹੈ।
ਸ਼ਿਲਾਜੀਤ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਜਲਦੀ ਅਸਰ ਕਰਦਾ ਹੈ ਅਤੇ ਠੰਡ ਨਹੀਂ ਲੱਗਦੀ।
ਹਰ ਰੋਜ਼ ਸਵੇਰੇ ਖਾਲੀ ਪੇਟ ਇਕ ਸੇਵਫਲ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।
ਸਰਦੀਆਂ ‘ਚ ਠੰਡ ਤੋਂ ਬਚਣ ਲਈ ਅਤੇ ਸਿਹਤ ਬਣਾਉਣ ਲਈ ਰੋਜ਼ਾਨਾ ਸਵੇਰੇ ਹੈਲਥੀ ਤੇ ਹੈਵੀ ਨਾਸ਼ਤਾ ਕਰੋ।
ਡ੍ਰਾਈਫਰੂਟਸ ਜਿਵੇਂ ਖਜੂਰ, ਨਟਜ਼, ਮੂੰਗਫਲੀ, ਬਦਾਮ ਤੇ ਨਾਰੀਅਲ ਤੇ ਤੇਲ ਬੀਜ ਜਿਵੇਂ ਕੱਦੂ ਦੇ ਬੀਜ ਤੇ ਤੇਲ ਦੇ ਬੀਜ ਮੈਗਨੀਸ਼ੀਅਮ ਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਊਰਜਾ ਦੇ ਬਹੁਤ ਚੰਗੇ ਸ੍ਰੋਤ ਹਨ, ਜਿਸ ਦੀ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਵੀ ਲੋੜ ਹੈ।
ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਮਿਲਦੀਆਂ ਹਨ, ਜਿਵੇਂ ਪਾਲਕ, ਮੇਥੀ, ਸੋਇਆ, ਗੋਭੀ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ ਏ ਤੇ ਵਿਟਾਮਿਨ ਸੀ ਪਾਏ ਜਾਂਦੇ ਹਨ, ਜੋ ਸਾਡੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਵਿੱਚ ਤੇ ਇਨਫੈਕਸ਼ਨ ਨਾਲ ਲੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।
ਇਹ ਵੀ ਪੜ੍ਹੋ: Weird News: ਘੱਟ ਕਮਾਊ ਹੁੰਦੇ ਨੇ ਛੋਟੇ ਕੱਦ ਵਾਲੇ ਲੋਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin