ਵਧੀਆ ਡਾਈਟ ਲੈਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਮਿਊਨਿਟੀ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ। ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਨੂੰ ਅਕਸਰ ਬਿਮਾਰੀਆਂ ਜਿਵੇਂ ਸਰਦੀ-ਜ਼ੁਕਾਮ ਲੱਗੇ ਰਹਿੰਦੇ ਹਨ। ਇਸ ਲਈ ਸਾਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੋਰਿੰਗਾ ਦੇ ਪੱਤੇ ਵੀ ਇੱਕ ਅਜਿਹਾ ਹੀ ਗੁਣਕਾਰੀ ਭੋਜਨ ਹਨ, ਜਿਨ੍ਹਾਂ ਨੂੰ ਖਾਣ ਨਾਲ ਤੁਹਾਡੀ ਰੋਗ-ਪਰਤਿਰੋਧਕ ਸਮਰੱਥਾ ਵਧਦੀ ਹੈ। ਜੀ ਹਾਂ, ਜੇ ਅਸੀਂ ਰੋਜ਼ਾਨਾ 21 ਦਿਨ ਤੱਕ ਮੋਰਿੰਗਾ ਦੇ ਪੱਤਿਆਂ ਨੂੰ ਇਸ ਤਰ੍ਹਾਂ ਖਾ ਲਈਏ ਤਾਂ ਲਾਈਫਸਟਾਈਲ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਸਾਨੂੰ ਰਾਹਤ ਮਿਲ ਸਕਦੀ ਹੈ।
ਮੋਰਿੰਗਾ ਦੇ ਪੱਤੇ ਵਿਟਾਮਿਨ-ਏ, ਮਿਨਰਲ ਅਤੇ ਪ੍ਰੋਟੀਨ ਦਾ ਸਰੋਤ ਹੁੰਦੇ ਹਨ। ਇਹ ਸਾਡੇ ਸਰੀਰ ਵਿੱਚ ਖਰਾਬ ਕੋਲੈਸਟਰੋਲ ਦੀ ਮਾਤਰਾ ਘਟਾਉਂਦੇ ਹਨ ਅਤੇ HDL ਦੇ ਪੱਧਰ ਨੂੰ ਵਧਾਉਂਦੇ ਹਨ। ਮੋਰਿੰਗਾ ਦੇ ਪੱਤੇ ਪੋਟੈਸ਼ਿਅਮ, ਕੈਲਸ਼ਿਅਮ ਅਤੇ ਆਇਰਨ ਨਾਲ ਵੀ ਭਰਪੂਰ ਹੁੰਦੇ ਹਨ, ਇਸ ਲਈ ਇਹ ਪੱਤੇ ਮਹਿਲਾਵਾਂ ਲਈ ਵੀ ਲਾਭਦਾਇਕ ਮੰਨੇ ਜਾਂਦੇ ਹਨ।
ਮੋਰਿੰਗਾ ਦੇ ਪੱਤੇ ਖਾਣ ਦੇ ਫਾਇਦੇ
ਇਮਿਊਨਿਟੀ – ਮੋਰਿੰਗਾ ਦੇ ਪੱਤੇ ਵਿਟਾਮਿਨ-ਸੀ ਅਤੇ ਏ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅੱਖਾਂ ਲਈ ਵੀ ਇਹ ਪੱਤੇ ਲਾਭਕਾਰੀ ਹੁੰਦੇ ਹਨ।
ਹੱਡੀਆਂ ਨੂੰ ਮਜ਼ਬੂਤੀ ਦੇਣ – ਮੋਰਿੰਗਾ ਦੇ ਪੱਤੇ ਕੈਲਸ਼ਿਅਮ ਅਤੇ ਪੋਟੈਸ਼ਿਅਮ ਵਰਗੇ ਮਿਨਰਲਜ਼ ਦਾ ਸਰੋਤ ਹੁੰਦੇ ਹਨ। ਮੋਰਿੰਗਾ ਦਾ ਸੇਵਨ ਕਰਨ ਨਾਲ ਆਰਥਰਾਈਟਿਸ ਦੀ ਬਿਮਾਰੀ ਵਿੱਚ ਰਾਹਤ ਮਿਲਦੀ ਹੈ ਅਤੇ ਸਰੀਰ ਦਰਦ ਦੀ ਸਮੱਸਿਆ ਘਟਦੀ ਹੈ।
ਡਾਇਬਟੀਜ਼ – ਸ਼ੁਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਵੀ ਮੋਰਿੰਗਾ ਦੇ ਪੱਤੇ ਮਦਦਗਾਰ ਸਾਬਤ ਹੁੰਦੇ ਹਨ। ਇਸਨੂੰ ਖਾਣ ਨਾਲ ਹਾਈ ਬਲੱਡ ਸ਼ੁਗਰ ਦਾ ਪੱਧਰ ਘਟਦਾ ਹੈ ਅਤੇ ਟਾਇਪ-1 ਤੋਂ ਟਾਇਪ-2 ਦੀ ਸਮੱਸਿਆ ਘੱਟ ਹੁੰਦੀ ਹੈ।
ਮੀਨੋਪੌਜ਼ – ਮਹਿਲਾਵਾਂ ਵਿੱਚ ਮੀਨੋਪੌਜ਼ ਤੋਂ ਬਾਅਦ ਹਾਰਮੋਨਲ ਸਮੱਸਿਆਵਾਂ ਹੋ ਸਕਦੀਆਂ ਹਨ। ਮੋਰਿੰਗਾ ਖਾਣ ਨਾਲ ਮੀਨੋਪੌਜ਼ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ, ਜਿਵੇਂ ਮੂਡ ਸਵਿੰਗਜ਼ ਆਦਿ ਤੋਂ ਬਚਿਆ ਜਾ ਸਕਦਾ ਹੈ।
ਐਨੀਮੀਆ – ਸਰੀਰ ਵਿੱਚ ਆਇਰਨ ਦੀ ਘਾਟ ਹੋਣ ‘ਤੇ ਐਨੀਮੀਆ ਹੋ ਸਕਦਾ ਹੈ। ਅਜਿਹੇ ਵਿੱਚ ਮੋਰਿੰਗਾ ਦੇ ਪੱਤਿਆਂ ਦਾ ਸੇਵਨ ਲਾਭਦਾਇਕ ਸਾਬਤ ਹੋ ਸਕਦਾ ਹੈ।
ਮੋਰਿੰਗਾ ਕਿਵੇਂ ਖਾਈਏ?
ਤੁਸੀਂ ਮੋਰਿੰਗਾ ਨੂੰ ਰੋਜ਼ਾਨਾ ਖਾਲੀ ਪੇਟ ਲੈ ਸਕਦੇ ਹੋ। ਇਸ ਲਈ ਮੋਰਿੰਗਾ ਦੇ ਪੱਤਿਆਂ ਦਾ ਪਾਊਡਰ ਪਾਣੀ ਵਿੱਚ ਭਿੱਜੋ ਕੇ ਰੱਖੋ। ਅਗਲੇ ਦਿਨ ਸਵੇਰੇ ਖਾਲੀ ਪੇਟ ਇਹ ਪਾਣੀ ਪੀ ਲਓ। ਤੁਸੀਂ ਚਾਹੋ ਤਾਂ ਇਸਦੇ ਪੱਤੇ ਤਾਜ਼ੇ ਵੀ ਖਾ ਸਕਦੇ ਹੋ।