ਕੀ ਤੁਹਾਨੂੰ ਪਤਾ ਕਿ ਇਹ ਧਾਤ ਵੀ ਮੋਟਾਪਾ ਘਟਾਉਂਦੀ ਹੈ...
ਏਬੀਪੀ ਸਾਂਝਾ | 27 Dec 2017 04:32 PM (IST)
ਵਾਸ਼ਿੰਗਟਨ: ਹਾਲ ਹੀ 'ਚ ਹੋਏ ਅਧਿਐਨ ਤੋਂ ਪਤਾ ਲੱਗਾ ਹੈ ਕਿ 'copper' ਮੈਟਾਬੌਲੀਜ਼ਮ 'ਚ ਮਹੱਤਵਪੂਰਣ ਰੋਲ ਨਿਭਾਉਂਦਾ ਹੈ। ਕੌਪਰ ਕੋਸ਼ਿਕਾਵਾਂ ਤੋਂ ਫੈਟ ਕੱਢ ਕੇ ਬਲੱਡ ਸਟ੍ਰੀਨ 'ਚ ਲੈ ਜਾਂਦਾ ਹੈ। ਇਸ ਨਾਲ ਐਨਰਜੀ ਦਾ ਨਿਰਮਾਣ ਹੁੰਦਾ ਹੈ। ਖੋਜ ਮੁਤਾਬਕ ਕੌਪਰ ਤੋਂ ਬਿਨਾ ਕੋਸ਼ਿਕਾਵਾਂ 'ਚ ਇਕੱਠਾ ਹੋਇਆ ਫੈਟ ਇਸਤੇਮਾਲ ਨਹੀਂ ਹੋ ਪਾਉਂਦਾ। ਕੌਪਰ ਕੁਦਰਤੀ ਰੂਪ ਤੋਂ ਔਇਸਟਰ, ਬੀਨਜ਼, ਨੱਟਸ, ਮੂੰਗਫਲੀ, ਪੀਲੀ ਦਾਲ, ਮਸ਼ਰੂਮ ਤੇ ਹਰੀਆਂ ਸਬਜ਼ੀਆਂ 'ਚ ਪਾਇਆ ਜਾਂਦਾ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਕ੍ਰਿਸਟਫਰ ਚੈਂਗ ਮੁਤਾਬਕ, "ਹੋਰ ਅਧਿਐਨ ਜਿੱਥੇ ਮੈਟਾਬੌਲੀਜ਼ਮ 'ਚ ਫੈਟ ਦੇ ਘਟਦੇ-ਵਧਦੇ ਪੱਧਰ, ਦੋਹਾਂ ਲਈ ਕੌਪਰ ਨੂੰ ਜ਼ਿੰਮੇਵਾਰ ਦਰਸਾਉਂਦੇ ਹਨ, ਉੱਥੇ ਹੀ ਸਾਡੇ ਅਧਿਐਨ 'ਚ ਇਹ ਸਪਸ਼ਟ ਰੂਪ ਤੋਂ ਦਿਖਾਇਆ ਗਿਆ ਹੈ ਕਿ ਇਹ ਕਿਸ ਪ੍ਰਕਾਰ ਨਾਲ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਬਰਕਲੇ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਰਤਾਵਾਂ ਦੇ ਸਮੂਹ ਨੇ ਇਹ ਅਧਿਐਨ ਕੀਤਾ ਹੈ। ਖੋਜ ਦੇ ਨਤੀਜੇ ਜੁਲਾਈ 'ਚ ਨੇਚਰ ਕੈਮੀਕਲ ਬਾਇਓਲਾਜੀ ਜਰਨਲ 'ਚ ਪ੍ਰਕਾਸ਼ਤ ਹੋਣ ਵਾਲੇ ਹਨ।