ਹੁਣ ਡਾਇਬਟੀਜ਼ ਤੋਂ ਬਚਾਏਗਾ ਇਹ ਖਾਣਾ...
ਏਬੀਪੀ ਸਾਂਝਾ | 27 Dec 2017 12:33 PM (IST)
ਚੰਡੀਗੜ੍ਹ: ਪੱਛਮੀ ਖਾਣ-ਪੀਣ ਦਾ ਲਗਾਤਾਰ ਇਸਤੇਮਾਲ ਸਿਹਤ 'ਤੇ ਭਾਰੀ ਪੈ ਸਕਦਾ ਹੈ। ਇਸ ਤਰ੍ਹਾਂ ਦੇ ਖਾਣੇ 'ਚ ਘੱਟ ਮਾਤਰਾ 'ਚ ਫਾਈਬਰ ਅਤੇ ਉੱਚ ਮਾਤਰਾ 'ਚ ਫੈਟ ਅਤੇ ਸ਼ੂਗਰ ਰਹਿੰਦੀ ਹੈ। ਇਸ ਨਾਲ ਅੰਤੜੀ ਰੋਗ ਅਤੇ ਵਜ਼ਨ ਵਧਣ ਦੇ ਨਾਲ ਹੀ ਡਾਇਬਟੀਜ਼ ਦਾ ਖ਼ਤਰਾ ਵੀ ਵਧ ਸਕਦਾ ਹੈ। ਨਵੀਂ ਖੋਜ 'ਚ ਕਿਹਾ ਗਿਆ ਹੈ ਕਿ ਇਸ ਕਾਰਨ ਫਾਈਬਰ ਨਾਲ ਭਰਪੂਰ ਖਾਣਾ ਸਿਹਤ ਲਈ ਬਿਹਤਰ ਹੁੰਦਾ ਹੈ। ਇਸ ਨਾਲ ਡਾਇਬਟੀਜ਼ ਅਤੇ ਅੰਤੜੀ ਰੋਗ ਤੋਂ ਬਚਾਅ 'ਚ ਮਦਦ ਮਿਲ ਸਕਦੀ ਹੈ। ਫਲਾਂ, ਸਬਜ਼ੀਆਂ, ਫਲੀਆਂ ਅਤੇ ਸਾਬਤ ਅਨਾਜ 'ਚ ਕਾਫ਼ੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ। ਸਵੀਡਨ ਦੀ ਗੋਟੇਨਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਗਨਰ ਸੀ ਹਸਨ ਨੇ ਕਿਹਾ, 'ਫਾਈਬਰ ਦੀ ਘਾਟ ਵਾਲੇ ਖਾਣੇ ਨਾਲ ਬੈਕਟੀਰੀਆ ਦੀ ਰਚਨਾ ਅਤੇ ਬੈਕਟੀਰੀਆ ਮੇਟਾਬਾਲਿਜ਼ਮ 'ਚ ਬਦਲਾਅ ਆ ਜਾਂਦਾ ਹੈ। ਸਿੱਟੇ ਵਜੋਂ ਅੰਦਰੂਨੀ ਮਿਊਕਸ ਲੇਅਰ 'ਚ ਗੜਬੜੀ ਆ ਜਾਂਦੀ ਹੈ। ਇਸ ਨਾਲ ਬੈਕਟੀਰੀਆ ਸੋਜ ਅਤੇ ਮੈਟਾਬੋਲਿਕ ਬਿਮਾਰੀ ਦੇ ਕਾਰਨ ਬਣ ਜਾਂਦੇ ਹਨ।'