ਡਾਕਟਰਾਂ ਦਾ ਸ਼ਰਮਨਾਕ ਕਾਰਾ, ਐਂਬੂਲੈਂਸ 'ਚ ਢੋਈ ਸ਼ਰਾਬ, ਰੂਸੀ ਡਾਂਸਰ ਨਾਲ ਠੁੰਮਕੇ
ਏਬੀਪੀ ਸਾਂਝਾ | 26 Dec 2017 05:58 PM (IST)
ਮੇਰਠ: ਡਾਕਟਰਾਂ ਦੀ ਇੱਕ ਕਾਨਫਰੰਸ 'ਤੇ, ਰੂਸੀ ਬੈਲੇ ਡਾਂਸਰ ਨੇ ਠੁਮਕੇ ਲਾਏ ਤੇ ਐਂਬੂਲੈਂਸ ਵਿੱਚ ਸ਼ਰਾਬ ਢੋਈ ਗਈ। ਮਰੀਜ਼ ਪ੍ਰੇਸ਼ਾਨ ਸੀ ਪਰ ਉਨ੍ਹਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਕਿਉਂਕਿ ਡਾਕਟਰ ਪੀਣ ਤੇ ਨੱਚਣ ਵਿੱਚ ਰੁੱਝੇ ਹੋਏ ਸਨ। ਹੁਣ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਜਾਂਚ ਬਾਰੇ ਗੱਲ ਕਰ ਰਹੇ ਹਨ। ਮੇਰਠ ਦੇ ਲਾਲਾ ਲਾਜਪਤ ਰਾਏ ਕਾਲਜ ਦੀ ਐਲੂਮਨੀ ਮੀਟ (92 ਬੈਚ) ਦੀ ਪਾਰਟੀ ਵਿੱਚ ਐਂਬੂਲੈਂਸ ਵਿੱਚ ਸ਼ਰਾਬ ਲਿਆਂਦੀ ਗਈ ਜੋ ਡਾਕਟਰਾਂ ਨੇ ਰੱਜ ਕੇ ਪੀਤੀ। ਸ਼ਰਾਬ ਦੇ ਨਸ਼ੇ ਵਿੱਚ ਡਾਕਟਰਾਂ ਨੇ ਰੂਸੀ ਨੱਚਣ ਵਾਲੀਆਂ ਨਾਲ ਠੁਮਕੇ ਵੀ ਲਾਏ। ਡਾਕਟਰ ਲਾਲਾ ਲਾਜਪਤ ਰਾਏ ਦੀ ਮੂਰਤੀ ਦੇ ਪੈਰਾਂ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸਨ ਤੇ ਵਿਦੇਸ਼ੀ ਕੁੜੀਆਂ ਨੂੰ ਸਾਕੀ ਬਣਾਇਆ ਗਿਆ ਸੀ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਐਸਕੇ ਗਰਗ ਦੀ ਛੁੱਟੀ 'ਤੇ ਹੈ ਤੇ ਐਕਟਿੰਗ ਪ੍ਰਿੰਸੀਪਲ ਵਿਨੈ ਅਗਰਵਾਲ ਜਾਂਚ ਬਾਰੇ ਗੱਲ ਕਰ ਰਹੇ। ਮੇਰਠ ਦੇ ਮੁੱਖ ਮੰਤਰੀ ਵੀ ਇਸ 'ਤੇ ਕਾਰਵਾਈ ਕਰਨ ਬਾਰੇ ਚਰਚਾ ਕਰ ਰਹੇ ਹਨ ਜਦਕਿ ਡਾਕਟਰਾਂ ਨੇ ਇਸ ਦੀ ਦੀ ਪਰਮਿਸ਼ਨ ਲਈ ਹੋਈ ਸੀ, ਪਰ ਇਹ ਦੱਸਣਯੋਗ ਹੈ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਐਂਬੂਲੈਂਸ ਨਹੀਂ ਮਿਲਦੀ ਤੇ ਇੱਥੇ ਐਂਬੂਲੈਂਸ ਵਿੱਚ ਸ਼ਰਾਬ ਢੋਈ ਜਾ ਰਹੀ ਸੀ।