ਚੰਡੀਗੜ੍ਹ: ਡਾਕਟਰਾਂ ਦਾ ਮੰਨਣਾ ਹੈ ਕਿ ਅਣਗਿਣਤ ਲੋਕ ਰੋਜ਼ਾਨਾ ਖਾਧੀਆਂ ਜਾਣ ਵਾਲੀਆਂ ਗੋਲੀਆਂ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਇਕ ਅਧਿਐਨ ਵਿਚ ਇਹ ਪਾਇਆ ਗਿਆ ਕਿ ਜਿਹੜੇ ਲੋਕ ਪ੍ਰੋਟੀਨ ਪੰਪ ਇਨਹੀਬਿਟਰ (ਪੀ. ਪੀ. ਆਈ.) ਵਰਗੀਆਂ ਦਵਾਈਆਂ ਲੈਂਦੇ ਹਨ, ਉਨ੍ਹਾਂ ਵਿਚ ਦੂਜਿਆਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦਾ ਖਤਰਾ 20 ਫੀਸਦੀ ਵੱਧ ਹੁੰਦਾ ਹੈ। 30 ਲੱਖ ਮਰੀਜ਼ਾਂ ‘ਤੇ ਕੀਤੇ ਗਏ ਇਕ ਅਮਰੀਕੀ ਪ੍ਰੀਖਣ ਵਿਚ ਇਹ ਸਿੱਧ ਹੋਇਆ ਕਿ ਵੱਧ ਮਸ਼ਹੂਰ ਇਹ ਗੋਲੀਆਂ ਗਲਤ ਨਹੀਂ ਸਨ ਪਰ ਅਧਿਐਨ ਕਰਤਾਵਾਂ ਮੁਤਾਬਕ ਇਨ੍ਹਾਂ ਗੋਲੀਆਂ ਅਤੇ ਦਿਲ ਦੇ ਦੌਰੇ ਵਿਚ ਸੰਬੰਧ ਕਾਫੀ ਚਿੰਤਾਜਨਕ ਹੈ। ਸਟੈਨਫੋਰਡ ਅਤੇ ਹਿਊਸਟਨ ਮੈਥੋਡਿਸਟ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ 30 ਲੱਖ ਮਰੀਜ਼ਾਂ ਦੇ ਮੈਡੀਕਲ ਰਿਕਾਰਡਸ ਦੀ ਜਾਂਚ ਕੀਤੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਸ ਵਿਅਕਤੀ ਨੂੰ ਛਾਤੀ ਵਿਚ ਜਲਣ ਦੀ ਸਮੱਸਿਆ ਹੈ। ਉਸ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਤੁਲਨਾ ਉਨ੍ਹਾਂ ਲੋਕਾਂ ਦੇ ਦਿਲ ਦੀ ਸਿਹਤ ਨਾਲ ਕੀਤੀ ਗਈ ਜੋ ਬਦਹਜ਼ਮੀ ਸਬੰਧੀ ਗੋਲੀਆਂ ਦਾ ਸੇਵਨ ਕਰ ਰਹੇ ਹਨ। ਇਸ ਵਿਚ ਪਾਇਆ ਗਿਆ ਹੈ ਕਿ ਬਦਹਜ਼ਮੀ ਸੰਬੰਧੀ ਗੋਲੀਆਂ ਦਾ ਸੇਵਨ ਕਰਨ ਵਾਲਿਆਂ ਵਿਚ ਦਿਲ ਦੇ ਦੌਰੇ ਦਾ ਖਤਰਾ ਵੱਧ ਰਹਿੰਦਾ ਹੈ। -