ਵਾਸ਼ਿੰਗਟਨ: ਕੋਰੋਨਾਵਾਇਰਸ ਨੇ ਸ਼ੁੱਕਰਵਾਰ ਸਵੇਰ ਤੱਕ 179 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹੁਣ ਤੱਕ 10,035 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 2 ਲੱਖ 44 ਹਜ਼ਾਰ 979 ਮਾਮਲਿਆਂ ਦੀ ਪੁਸ਼ਟੀ ਹੋਈ। ਰਾਹਤ ਦੀ ਖ਼ਬਰ ਹੈ ਕਿ ਇਸ ਸਮੇਂ ਦੌਰਾਨ 87 ਹਜ਼ਾਰ 408 ਮਰੀਜ਼ ਸਿਹਤਯਾਬ ਵੀ ਹੋਏ ਹਨ। ਚੀਨ ਦੀ ਸਥਿਤੀ ਜਿਸ ਤੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਸੀ ਹੁਣ ਕੰਟਰੋਲ ਦੇ ਅਧੀਨ ਹੈ, ਪਰ ਯੂਰਪੀਅਨ ਦੇਸ਼ ਇਟਲੀ ਦੀ ਸਥਿਤੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।

ਐਤਵਾਰ ਸਵੇਰ ਤੱਕ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 3,245 ਸੀ, ਜਦੋਂਕਿ ਇਟਲੀ ਵਿੱਚ, ਇਸੇ ਅਰਸੇ ਦੌਰਾਨ 3,405 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਇਰਾਨ ਸਰਕਾਰ ਦੇ ਬਿਆਨ ਨੇ ਵਿਸ਼ਵ ਦੀ ਚਿੰਤਾ ਵਧਾ ਦਿੱਤੀ ਹੈ। ਇਰਾਨ ਦੇ ਸਿਹਤ ਵਿਭਾਗ ਮੁਤਾਬਕ ਦੇਸ਼ ਵਿੱਚ ਹਰ 10 ਮਿੰਟ ਅੰਦਰ ਸੰਕਰਮਿਤ ਦੀ ਮੌਤ ਹੋ ਰਹੀ ਹੈ ਤੇ ਹਰ 50 ਮਿੰਟਾਂ ਵਿੱਚ ਇੱਕ ਨਵਾਂ ਕੇਸ ਸਾਹਮਣੇ ਆ ਰਿਹਾ ਹੈ। ਪਾਕਿਸਤਾਨ ਵਿੱਚ ਵੀਰਵਾਰ ਤੱਕ 453 ਸੰਕਰਮਿਤ ਪਾਏ ਗਏ ਸਨ ਤੇ ਦੋ ਦੀ ਮੌਤ ਹੋ ਗਈ ਹੈ। ਅਮਰੀਕਾ ਹੁਣ ਫੌਜ ਨੂੰ ਮੈਦਾਨ ਵਿੱਚ ਉਤਾਰਨ ਜਾ ਰਿਹਾ ਹੈ।

ਇਟਲੀ ਸਰਕਾਰ ਅਸਫਲ
ਸੀਐਨਐਨ ਅਨੁਸਾਰ, ਇਟਲੀ ਦੀ ਸਰਕਾਰ ਵਲੋਂ ਵਾਇਰਸ ਨੂੰ ਰੋਕਣ ਲਈ ਚੁੱਕੇ ਗਏ ਕਦਮ ਕਾਰਗਰ ਸਾਬਤ ਨਹੀਂ ਹੋਏ ਹਨ। ਸੜਕਾਂ 'ਤੇ ਫੌਜ ਵੀ ਤਾਇਨਾਤ ਕੀਤੀ ਗਈ ਹੈ, ਪਰ ਵਾਇਰਸ ਤੇ ਕਾਬੂ ਨਹੀਂ ਹੋ ਰਿਹਾ। ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਜੇ ਇਟਲੀ ਦੇ ਲੋਕਾਂ ਨੇ ਸਾਵਧਾਨੀ ਵਰਤ ਲਈ ਹੁੰਦੀ ਤਾਂ ਸਥਿਤੀ ਇੰਨੀ ਮਾੜੀ ਨਾ ਹੁੰਦੀ।

ਇਰਾਨ: ਦੁਨੀਆ ਲਈ ਡਰਨ ਵਾਲੀ ਖ਼ਬਰ
“ਇਥੇ ਹਰ 10 ਮਿੰਟ 'ਚ ਇੱਕ ਵਿਅਕਤੀ ਮਰ ਰਿਹਾ ਹੈ। ਹਰ 50 ਮਿੰਟਾਂ ਵਿੱਚ ਨਵਾਂ ਕੇਸ ਦਰਜ ਕੀਤਾ ਜਾ ਰਿਹਾ ਹੈ। ” ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ, “ਬੁੱਧਵਾਰ ਅਤੇ ਵੀਰਵਾਰ ਦਰਮਿਆਨ 24 ਘੰਟਿਆਂ ਵਿੱਚ 149 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1,284 ਹੋ ਗਈ ਹੈ। ਵੀਰਵਾਰ ਤੱਕ ਦੇਸ਼ ਵਿੱਚ ਕੁੱਲ 18,407 ਲੋਕ ਸੰਕਰਮਿਤ ਪਾਏ ਗਏ ਹਨ।” ਰਾਸ਼ਟਰਪਤੀ ਹਸਨ ਰੁਹਾਨੀ ਨੇ ਸਖ਼ਤ ਆਦੇਸ਼ ਦਿੱਤੇ ਹਨ ਕਿ ਸ਼ੁੱਕਰਵਾਰ ਤੋਂ 15 ਦਿਨਾਂ ਤੱਕ ਦੇਸ਼ ਦਾ ਕੋਈ ਵੀ ਬਾਜ਼ਾਰ ਨਹੀਂ ਖੁੱਲ੍ਹੇਗਾ।




ਅਰਜਨਟੀਨਾ: ਪਾਬੰਦੀ ਦਾ ਐਲਾਨ
ਸ਼ੁੱਕਰਵਾਰ ਨੂੰ, ਰਾਸ਼ਟਰਪਤੀ ਅਲਬ੍ਰੇਟੋ ਫਰਨਾਂਡੀਜ਼ ਨੇ ਦੇਸ਼ ਵਿੱਚ ਪੂਰੀ ਤਰ੍ਹਾਂ ਨਾਲ ਲਾਕਡਾਉਨ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਘਰ ਛੱਡ ਕੇ ਨਾ ਜਾਣ। ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਲਾਕਡਾਉਨ ਤੋਂ ਬਾਹਰ ਰੱਖਿਆਂ ਗਈਆਂ ਹਨ। ਸ਼ੁੱਕਰਵਾਰ ਤੱਕ ਅਰਜਨਟੀਨਾ ਵਿੱਚ 128 ਸੰਕਰਮਿਤ ਪਾਏ ਗਏ ਸਨ। ਜਦਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।




ਜਪਾਨ: ਓਲੰਪਿਕ ਮਸ਼ਾਲ ਅੱਜ ਪਹੁੰਚੇਗੀ
ਟੋਕਿਓ ਓਲੰਪਿਕ ਲਈ ਮਸ਼ਾਲ ਅੱਜ ਜਾਪਾਨ ਪਹੁੰਚੇਗੀ। ਓਲੰਪਿਕ ਟੋਰਚ ਦੀ ਆਮਦ ਖੇਡਾਂ ਦੇ ਰਸਮੀ ਸ਼ੁਰੂਆਤ ਦੀ ਨਿਸ਼ਾਨਦੇਹੀ ਹੁੰਦੀ ਹੈ। ਹਾਲਾਂਕਿ, ਇਸ  ਦੌਰਾਨ ਕੁਝ ਖਾਸ ਲੋਕ ਮੌਜੂਦ ਹੋਣਗੇ।




ਬ੍ਰਿਟੇਨ: ਟਿਉਬ ਨੈਟਵਰਕ ਯਾਤਰੀ ਨਹੀਂ
ਲੰਡਨ ਵਿੱਚ ਜਲਦੀ ਹੀ ਲਾਕਡਾਉਨ ਦਾ ਐਲਾਨ ਕੀਤਾ ਜਾ ਸਕਦਾ ਹੈ। ਸਥਾਨਕ ਰੇਲਵੇ ਨੈਟਵਰਕ (ਟਿਉਬ ਨੈਟਵਰਕ) ਦੇ ਜ਼ਿਆਦਾਤਰ ਸਟੇਸ਼ਨ ਵੀਰਵਾਰ ਨੂੰ ਬੰਦ ਕੀਤੇ ਗਏ ਸਨ। ਵੈਸੇ ਵੀ, ਯਾਤਰੀਆਂ ਦੀ ਗਿਣਤੀ ਸਿਰਫ 10 ਪ੍ਰਤੀਸ਼ਤ ਰਹਿ ਗਈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ।




ਫਰਾਂਸ: ਕਾਨ ਫਿਲਮ ਫੈਸਟੀਵਲ ਰੱਦ
ਕੋਰੋਨਾਵਾਇਰਸ ਫਰਾਂਸ ਵਿੱਚ ਤਬਾਹੀ ਮਚਾ ਰਿਹਾ ਹੈ। ਸਰਕਾਰ ਨੇ ਲਾਕਡਾਉਨ ਨੂੰ ਸਫਲ ਬਣਾਉਣ ਲਈ ਫੌਜ ਦੀਆਂ ਕਈ ਟੁੱਕੜੀਆਂ ਨੂੰ ਕੰਮ ਸੌਂਪਿਆ ਹੈ। ਇਥੇ ਦੇ ਪ੍ਰਸਿੱਧ ਕਾਨ ਫਿਲਮ ਫੈਸਟੀਵਲ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕੀ ਕਮੇਟੀ ਨੇ ਵੀਰਵਾਰ ਰਾਤ ਨੂੰ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ। ਸਮਾਰੋਹ 12 ਅਤੇ 13 ਮਈ ਨੂੰ ਹੋਣਾ ਸੀ।




ਅਮਰੀਕਾ: ਇਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ
ਨਿਉ ਜਰਸੀ ਵਿੱਚ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਸੱਤ ਮੈਂਬਰਾਂ ਦੇ ਇਸ ਪਰਿਵਾਰ ਦੇ ਤਿੰਨ ਮੈਂਬਰ ਲਾਇਫ ਸਪੋਰਟ ਸਿਸਟਮ ਤੇ ਹਨ।


 

ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਰੱਬ ਦਾ ਆਸਰਾ ! ਅਮਰੀਕੀ ਸਰਵੇਖਣ 'ਚ ਹੈਰਾਨੀਜਨਕ ਤੱਥ