ਸਾਡੀਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕ ਸਕਦੀਆਂ ਹਨ। ਹੁਣ ਤੱਕ ਦੁਨੀਆ ਭਰ 'ਚ ਇਸ ਨਾਲ 3 ਹਜ਼ਾਰ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ। ਇਸੇ ਦਰਮਿਆਨ ਲੋਕਾਂ 'ਚ ਇਸ ਨੂੰ ਲੈ ਕੇ ਬਹੁਤ ਸਾਰੇ ਵਹਿਮ ਫੈਲ ਰਹੇ ਹਨ। ਆਓ ਜਾਣੋ ਕੋਰੋਨਾਵਾਇਰਸ ਨਾਲ ਜੂੜੀਆਂ ਅਫਵਾਹਾਂ ਤੇ ਸਾਵਧਾਨੀਆਂ:


-ਮਾਸਕ ਪਾਉਣ ਨਾਲ ਕੋਰੋਨਾਵਾਇਰਸ ਤੋਂ ਸੁਰੱਖਿਅਤ ਹੋ ਇਹ ਸਿਰਫ ਇੱਕ ਅਫਵਾਹ ਹੈ। ਕੋਰੋਨਾਵਾਇਰਸ ਹਵਾ ਨਾਲੋਂ ਜ਼ਿਆਦਾ ਸਰਫੇਸ 'ਤੇ ਪਾਇਆ ਜਾਂਦਾ ਹੈ।

-ਸਿਰਫ ਹੈਂਡ ਸੈਨੀਟਾਈਜ਼ਰ ਹੀ ਨਹੀਂ ਬਲਕਿ ਕਿਸੇ ਵੀ ਚੰਗੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣਾ ਹੀ ਕਾਫੀ ਹੈ।

-ਸ਼ਰਾਬ ਪੀਣ, ਗਰਮ ਪਾਣੀ ਪੀਣ ਨਾਲ, ਕਾਲੀ ਮਿਰਚ ਤੇ ਸ਼ਦਰਕ ਦਾ ਸੇਵਨ ਕਰਨ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ, ਇਹ ਸਿਰਫ ਇੱਕ ਅਫਵਾਹ ਹੈ।

-ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਗੁਰੇਜ਼ ਕਰੋ।

-ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਐਂਟੀਬਾਇਓਟਿਕਸ ਨਾ ਲਵੋ।

-ਰੁਮਾਲ ਹਮੇਸ਼ਾ ਨਾਲ ਰੱਖੋ ਤੇ ਛਿਕੱਦੇ ਜਾਂ ਖੰਘਦੇ ਸਮੇਂ ਮੂੰਹ ਨੂੰ ਢੱਕ ਲਵੋ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ: ਐਪਲ ਨੇ ਕਰਮਚਾਰੀਆਂ ਨੂੰ ਦਫਤਰ ਦੀ ਥਾਂ ਘਰ ਤੋਂ ਕੰਮ ਕਰਨ ਦੇ ਦਿੱਤੇ ਨਿਰਦੇਸ਼।

ਅੰਮ੍ਰਿਤਸਰ 'ਚ ਕੋਰੋਨਾਵਾਇਰਸ ਦੇ ਦੋ ਕੇਸ ਪੌਜ਼ਟਿਵ, ਨਿਗਰਾਨੀ 'ਚ ਮਰੀਜ਼