ਚੰਡੀਗੜ੍ਹ: ਕੋਰੋਨਾਵਾਇਰਸ ਦੇ ਤਿੰਨ ਨਵੇਂ ਕੇਸ ਸਾਹਮਣੇ ਆਉਣ ਨਾਲ ਚੰਡੀਗੜ੍ਹ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ।ਇੰਗਲੈਂਡ ਦੇ ਲੰਡਨ ਤੋਂ ਭਾਰਤ ਪਰਤੀ ਲੜਕੀ ਕੋਰੋਨਾ ਨਾਲ ਪੀੜਤ ਸੀ। ਜਿਸ ਤੋਂ ਬਾਅਦ ਅੱਜ ਉਸਦੀ ਮਾਂ, ਭਰਾ ਅਤੇ ਨੌਕਰ ਨੂੰ ਵੀ ਕੋਰੋਨਾਵਾਇਰਸ ਨਾਲ ਪੋਜ਼ਟਿਵ ਟੈਸਟ ਕੀਤਾ ਗਿਆ। ਚੰਗੀ ਗੱਲ ਇਹ ਰਹੀ ਕਿ ਲੜਕੀ ਦਾ ਪਿਤਾ ਅਤੇ ਉਨ੍ਹਾਂ ਦੇ ਡਰਾਇਵਰ ਦਾ ਟੈਸਟ ਨੈਗਟਿਵ ਆਇਆ ਹੈ।


ਸਾਰੇ ਮਾਰੀਜ਼ ਸੈਕਟਰ 32 ਦੇ ਹਸਪਤਾਲ 'ਚ ਭਰਤੀ ਹਨ।ਇਸਦੇ ਨਾਲ ਹੀ ਪੰਜਾਬ 'ਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧੀ ਹੈ। ਮੁਹਾਲੀ ਦੇ ਫੇਸ 32ਏ ਦੀ ਇੱਕ ਮਹਿਲਾ ਕੋਰੋਨਾ ਨਾਲ ਪੀੜਤ ਪਾਈ ਗਈ ਹੈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰ ਪੂਰੇ ਮੁੱਹਲੇ ਨੂੰ ਸੀਲ ਕੀਤਾ ਗਿਆ। ਕੱਲ ਨਵਾਂ ਸ਼ਹਿਰ 'ਚ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ। ਕੋਰੋਨਾਵਾਇਰਸ ਦਾ ਇੱਕ ਮਰੀਜ਼ ਅੰਮ੍ਰਿਤਸਰ ਵੱਚ ਪਹਿਲਾਂ ਹੀ ਹੈ। ਜਿਸ ਨੂੰ ਅਲੱਗ ਥਲੱਗ ਵਾਰਡ 'ਚ ਰੱਖਿਆ ਗਿਆ ਹੈ।ਪੰਜਾਬ 'ਚ ਕੋਰੋਨਾ ਨਾਲ ਕੁੱਲ ਤਿੰਨ ਲੋਕ ਪੀੜਤ ਹਨ।