ਚੰਡੀਗੜ੍ਹ: ਕੋਰੋਨਾਵਾਇਰਸ ਦਾ ਕਹਿਰ ਸੂਬੇ 'ਚ ਲਗਾਤਾਰ ਜਾਰੀ ਹੈ। ਅੱਜ ਸੂਬੇ 'ਚ ਛੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 251 ਹੋ ਗਈ ਹੈ।ਅੱਜ ਪੰਜ ਨਵੇਂ ਮਾਮਲੇ ਕਪੈਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਤੋਂ ਸਾਹਮਣੇ ਆਏ ਅਤੇ ਇੱਕ ਕੇਸ ਮੁਹਾਲੀ ਤੋਂ ਪੌਜ਼ੇਟਿਵ ਪਾਇਆ ਗਿਆ।

ਸਭ ਤੋਂ ਵੱਧ ਕੇਸ ਮੁਹਾਲੀ 'ਚ ਹਨ। ਇੱਥੇ 62 ਲੋਕ ਕੋਰੋਨਾ ਪੌਜ਼ੇਟਿਵ ਹਨ।ਦੂਜੇ ਨੰਬਰ ਤੇ ਐੱਨਆਰਆਈ ਹੱਬ ਜੰਲਧਰ ਹੈ ਜਿਥੇ ਇਸ ਵਕਤ 48 ਕੋਰੋਨਾ ਪੌਜ਼ੇਟਿਵ ਮਰੀਜ਼ ਹਨ।ਚੰਗੀ ਖਬਰ ਇਹ ਹੈ ਕਿ ਅੱਜ ਜਲੰਧਰ ਤੋਂ ਕੋਈ ਤਾਜ਼ਾ ਮਾਮਲਾ ਸਾਹਮਣੇ ਨਹੀਂ ਆਇਆ।ਪਟਿਆਲਾ ਜ਼ਿਲ੍ਹੇ 'ਚ 31 ਅਤੇ ਪਠਾਨਕੋਟ 'ਚ 24 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹਨ।