ਵਾਸ਼ਿੰਗਟਨ: ਕੋਰੋਨਾ ਦੇ ਕਹਿਰ ਵਿੱਚ ਦੁਨੀਆ ਭਰ ਸਦੇ ਦੇਸ਼ਾਂ ਲਈ ਸਭ ਤੋਂ ਵੱਡੀ ਸਮੱਸਿਆ ਆਰਥਿਕਤਾ ਬਣ ਗਈ ਹੈ। ਇਸ ਲਈ ਕੋਰੋਨਾ ਦਾ ਖਤਰਾ ਹੋਣ ਦੇ ਬਾਵਜੂਦ ਕਈ ਦੇਸਾਂ ਦੀਆਂ ਸਰਕਾਰਾਂ ਲੌਕਡਾਊਨ ਖੋਲ੍ਹ ਰਹੀਆਂ ਹਨ। ਭਾਰਤ ਨੇ ਵੀ 20 ਅਪਰੈਲ ਤੋਂ ਕਈ ਖੇਤਰ ਖੋਲ੍ਹ ਦਿੱਤੇ ਹਨ। ਇਸ ਬਾਰੇ ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਨੇ ਕਿਹਾ ਹੈ ਕਿ ਇਹ ਅੱਗ ਨਾਲ ਖੋਡਣ ਵਾਂਗ ਹੈ। ਡਬਲਿਊਐਚਓ ਨੇ ਲੌਕਡਾਊਨ ’ਚ ਢਿੱਲ ਦੇਣ ਵਾਲੇ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਨਾਲ ਹਾਲਾਤ ਹੋਰ ਖਤਰਨਾਕ ਹੋ ਸਕਦੇ ਹਨ।
ਡਬਲਿਊਐਚਓ ਨੇ ਜੀ-20 ਮੁਲਕਾਂ ਦੇ ਸਿਹਤ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਕਰੋਨਾਵਾਇਰਸ ਕਾਰਨ ਬਣ ਰਹੇ ਹਾਲਾਤ ’ਤੇ ਚਰਚਾ ਕੀਤੀ। ਡਬਲਿਊਐਚਓ ਦੇ ਮੁਖੀ ਟੈਡਰੋਸ ਅਧਾਨੋਮ ਗ਼ੈਬਰੀਏਸਸ ਨੇ ਕਿਹਾ, ‘ਲੌਕਡਾਊਨ ’ਚ ਢਿੱਲ ਦੇਣਾ ਕਿਸੇ ਮੁਲਕ ’ਚ ਮਹਾਮਾਰੀ ਦਾ ਖਾਤਮਾ ਨਹੀਂ ਬਲਕਿ ਇਹ ਨਵੇਂ ਪੜਾਅ ਦੀ ਸ਼ੁਰੂਆਤ ਹੈ।’ ਉਨ੍ਹਾਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਲੌਕਡਾਊਨ ਖੋਲ੍ਹਣ ’ਚ ਜਲਦਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਹਾਲਾਤ ਖ਼ਤਰਨਾਕ ਹੋ ਸਕਦੇ ਹਨ।
ਇਸ ਦੇ ਨਾਲ ਹੀ ਦੁਨੀਆਂ ਦੇ ਕਈ ਮੁਲਕਾਂ ਵੱਲੋਂ ਲੋਕਾਂ ਨੂੰ ਲੌਕਡਾਊਨ ’ਚ ਛੋਟਾਂ ਦੋਣ ਨੂੰ ਸਿਹਤ ਮਾਹਿਰਾਂ ਨੇ ਵੱਡਾ ਖਤਰਾ ਕਰਾਰ ਦਿੱਤਾ ਹੈ। ਲੌਕਡਾਊਨ ਦੌਰਾਨ ਡੈਨਮਾਰਕ ਨੇ ਟੈਟੂ ਪਾਰਲਰ ਤੇ ਹਜਾਮਤ ਦੀਆਂ ਦੁਕਾਨਾਂ, ਆਸਟਰੇਲੀਆ ਨੇ ਸਾਹਿਲੀ ਕਿਨਾਰੇ, ਜਰਮਨੀ ਨੇ ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਚੀਨ ਵੱਲੋਂ ਪਹਿਲਾਂ ਹੀ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਦੇਸ਼ ਦੇ ਕਈ ਸੂਬਿਆਂ ’ਚ ਕੰਮਕਾਰ ਆਮ ਵਾਂਗ ਸ਼ੁਰੂ ਕਰਨ ਦੀ ਗੱਲ ਕਹੀ ਹੈ।
ਅਮਰੀਕਾ ਦੇ ਲਾਗ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਐਂਥਨੀ ਫੌਚੀ ਨੇ ਕਿਹਾ ਕਿ ਜਿਹੜੇ ਲੋਕ ਆਪੋ-ਆਪਣੇ ਗਵਰਨਰਾਂ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਉਹ ਸਥਿਤੀ ਖ਼ਤਰਨਾਕ ਬਣਾ ਰਹੇ ਹਨ ਕਿਉਂਕਿ ਵਾਇਰਸ ਨੂੰ ਕਾਬੂ ਕੀਤੇ ਬਿਨਾ ਆਰਥਿਕਤਾ ਨੂੰ ਸਹੀ ਨਹੀਂ ਕੀਤਾ ਜਾ ਸਕਦਾ। ਉੱਧਰ ਜੌਹਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ’ਚ ਕਰੋਨਾ ਪੀੜਤਾਂ ਦੀ ਗਿਣਤੀ 24 ਲੱਖ ਤੋਂ ਪਾਰ ਹੋ ਗਈ ਹੈ ਤੇ ਇਨ੍ਹਾਂ ’ਚੋਂ 7.50 ਲੱਖ ਤੋਂ ਵੱਧ ਮਰੀਜ਼ ਇਕੱਲੇ ਅਮਰੀਕਾ ’ਚ ਹਨ ਤੇ ਇੱਥੇ ਸਭ ਤੋਂ ਵੱਧ 40 ਤੋਂ ਵੱਧ ਮੌਤਾਂ ਇਸ ਬਿਮਾਰੀ ਕਾਰਨ ਹੋਈਆਂ ਹਨ।
ਲੌਕਡਾਊਨ ਖੋਲ੍ਹ ਕੇ ਅੱਗ ਨਾਲ ਖੇਡ ਰਹੀਆਂ ਸਰਕਾਰਾਂ, WHO ਦੀ ਸਖਤ ਚੇਤਾਵਨੀ
ਏਬੀਪੀ ਸਾਂਝਾ
Updated at:
21 Apr 2020 03:17 PM (IST)
ਕੋਰੋਨਾ ਦੇ ਕਹਿਰ ਵਿੱਚ ਦੁਨੀਆ ਭਰ ਸਦੇ ਦੇਸ਼ਾਂ ਲਈ ਸਭ ਤੋਂ ਵੱਡੀ ਸਮੱਸਿਆ ਆਰਥਿਕਤਾ ਬਣ ਗਈ ਹੈ। ਇਸ ਲਈ ਕੋਰੋਨਾ ਦਾ ਖਤਰਾ ਹੋਣ ਦੇ ਬਾਵਜੂਦ ਕਈ ਦੇਸਾਂ ਦੀਆਂ ਸਰਕਾਰਾਂ ਲੌਕਡਾਊਨ ਖੋਲ੍ਹ ਰਹੀਆਂ ਹਨ। ਭਾਰਤ ਨੇ ਵੀ 20 ਅਪਰੈਲ ਤੋਂ ਕਈ ਖੇਤਰ ਖੋਲ੍ਹ ਦਿੱਤੇ ਹਨ। ਇਸ ਬਾਰੇ ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਨੇ ਕਿਹਾ ਹੈ ਕਿ ਇਹ ਅੱਗ ਨਾਲ ਖੋਡਣ ਵਾਂਗ ਹੈ। ਡਬਲਿਊਐਚਓ ਨੇ ਲੌਕਡਾਊਨ ’ਚ ਢਿੱਲ ਦੇਣ ਵਾਲੇ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਨਾਲ ਹਾਲਾਤ ਹੋਰ ਖਤਰਨਾਕ ਹੋ ਸਕਦੇ ਹਨ।
- - - - - - - - - Advertisement - - - - - - - - -