ਲੰਡਨ: ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ 'ਚ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੇ ਤਮਾਮ ਦੇਸ਼ ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਲਈ ਕੋਈ ਨਾ ਕੋਈ ਦਵਾਈ ਜਾਂ ਟੀਕੇ ਦੀ ਖੋਜ ਵਿੱਚ ਲੱਗੇ ਹੋਏ ਹਨ। ਇਸ ਦੇ ਚੱਲਦੇ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਟੀਕੇ ਦੀ ਕਲੀਨੀਕਲ ਅਜ਼ਮਾਇਸ਼ ਅੰਤਮ ਪੜਾਅ ਵਿੱਚ ਹੈ।



ਅੰਤਮ ਪੜਾਅ ਦੇ ਨਤੀਜਿਆਂ ਮਗਰੋਂ, ਇਹ ਸਪਸ਼ਟ ਹੋ ਜਾਵੇਗਾ ਕਿ ਟੀਕਾ ਕੋਰੋਨਾ ਨੂੰ ਰੋਕਣ ਵਿੱਚ ਕਿੰਨਾ ਮਦਦਗਾਰ ਹੈ। AstraZeneca Plc ਆਕਸਫੋਰਡ ਯੂਨੀਵਰਸਿਟੀ ਨਾਲ ਮਿਲਕੇ ਟੀਕੇ ਦੇ ਟ੍ਰਾਇਲ 'ਤੇ ਕੰਮ ਕਰ ਰਹੀ ਹੈ।




ਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀ

ChAdOx1 nCov-19 ਟੀਕਾ, ਜੋ ਬ੍ਰਿਟੇਨ ਵਿੱਚ ਕੋਵਿਡ-19 ਦੇ ਕਲੀਨੀਕਲ ਅਜ਼ਮਾਇਸ਼ ਦੇ ਆਖਰੀ ਪੜਾਅ ਵਿੱਚ ਹੈ, ਨੂੰ 10260 ਲੋਕਾਂ ਨੂੰ ਦਿੱਤਾ ਜਾਣਾ ਹੈ। ਹਾਲਾਂਕਿ, ਕੋਵਿਡ-19 ਦੀ ਟੀਕਾ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿੱਚ ਵੀ ਪਰਖਿਆ ਜਾ ਰਿਹਾ ਹੈ।

ਭਾਰਤ ਦੇ ਸਿਰਮ ਇੰਸਟੀਚਿਊਟ ਨੇ ਕੋਰੋਨਾ ਦਾ ਟੀਕਾ ਤਿਆਰ ਕਰਨ ਲਈ ਆਕਸਫੋਰਡ ਯੂਨੀਵਰਸਿਟੀ ਨਾਲ ਸਾਂਝੇਦਾਰੀ ਕੀਤੀ ਹੈ। 100 ਅਰਬ ਡਾਲਰ ਦਾ ਨਿਵੇਸ਼ ਕਰਦਿਆਂ, ਕੰਪਨੀ ਨੇ ਭਾਰਤ ਅਤੇ ਹੋਰ ਗਰੀਬ ਦੇਸ਼ਾਂ ਲਈ 1 ਅਰਬ ਟੀਕੇ ਪੈਦਾ ਕਰਨ ਦਾ ਟੀਚਾ ਮਿੱਥਿਆ ਹੈ।