ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਿਨੋਂ-ਦਿਨ ਰਫ਼ਤਾਰ ਫੜ੍ਹਦਾ ਜਾ ਰਿਹਾ ਹੈ।ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਪ੍ਰਸ਼ਾਸਨ ਦੀ ਨੀਂਦ ਇੱਕ ਵਾਰ ਫਿਰ ਉੱਡਾ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 24 ਘੰਟਿਆਂ ਅੰਦਰ 6481 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ 'ਚ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਵਕਤ 26781 ਐਕਟਿਵ ਕੋਰੋਨਾ ਮਰੀਜ਼ ਹਨ।12 ਜਨਵਰੀ ਦੇ ਅੰਕੜਿਆਂ ਮੁਤਾਬਿਕ ਸੂਬੇ 'ਚ 10 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਬਠਿੰਡਾ-1,ਫਤਿਹਗੜ੍ਹ ਸਾਹਿਬ-1, ਫਾਜ਼ਿਲਕਾ-1, ਹੁਸ਼ਿਆਰਪੁਰ-2, ਜਲੰਧਰ-1, ਲੁਧਿਆਣਾ-1, ਅਤੇ ਪਟਿਆਲਾ 3 ਲੋਕਾਂ ਦੀ ਮੌਤ ਹੋਈ ਹੈ।ਇਸ ਵਿਚਾਲੇ ਚੰਗੀ ਖ਼ਬਰ ਇਹ ਹੈ ਕਿ 2788 ਕੋਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਕੋਰੋਨਾ ਕਾਰਨ ਪੰਜਾਬ ਵਿੱਚ 2 ਮਰੀਜ਼ ਗੰਭੀਰ ਹੋਣ ਕਾਰਨ ICU 'ਚ ਹਨ ਅਤੇ 3 ਹੋਰ ਵੈਂਟੀਲੇਟਰ 'ਤੇ ਹਨ।ਪੰਜਾਬ 'ਚ ਹੁਣ ਤੱਕ ਕੋਰੋਨਾ ਨਾਲ 636243 ਮਰੀਜ਼ ਸੰਕਰਮਿਤ ਹੋ ਚੁੱਕੇ ਹਨ।ਜਦਕਿ 16702 ਕੋਰੋਨਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਸਭ ਤੋਂ ਵੱਧ 974 ਨਵੇਂ ਕੋਰੋਨਾ ਕੇਸ SAS ਨਗਰ 'ਚ ਆਏ, ਇਸ ਦੇ ਨਾਲ ਹੀ ਪਟਿਆਲਾ 906, ਲੁਧਿਆਣਾ 724, ਜਲੰਧਰ 654, ਹੁਸ਼ਿਆਰਪੁਰ 571, ਪਠਾਨਕੋਟ 522, ਅੰਮ੍ਰਿਤਸਰ 480, ਰੋਪੜ 285, ਗੁਰਦਾਸਪੁਰ 264, ਕਪੂਰਥਲਾ 183, ਬਠਿੰਡਾ 172, ਫਤਿਹਗੜ੍ਹ ਸਾਹਿਬ 145, ਫਿਰੋਜ਼ਪੁਰ 111, ਸੰਗਰੂਰ 101, SBS ਨਗਰ 71 ਅਤੇ ਮਾਨਸਾ 61 ਮਰੀਜ਼ ਸਾਹਮਣੇ ਆਏ ਹਨ।ਜਦਕਿ ਤਰਨਤਾਰਨ ਵਿੱਚ ਵੀ 61, ਫਾਜ਼ਿਲਕਾ 52, ਫਰੀਦਕੋਟ 45, ਬਰਨਾਲਾ 40, ਮੁਕਤਸਰ 35 ਅਤੇ ਮੋਗਾ 24 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।
ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਸਾਵਧਾਨੀਆਂ ਦਾ ਰੱਖੋ ਖਿਆਲ
*ਡਬਲ ਮਾਸਕਿੰਗ ਦਾ ਇਸਤਮਾਲ ਕਰੋ
*ਹੱਥਾਂ ਨੂੰ ਸਾਫ ਰੱਖੋ
*ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੋ
*ਸੈਨੇਟਾਈਜ਼ਰ ਨਾਲ ਹੱਥ ਸਾਫ ਕਰੋ
*ਛਿੱਕ ਮਾਰਦੇ ਅਤੇ ਖੰਗਦੇ ਹੋਏ ਮੁੰਹ ਨੂੰ ਹਮੇਸ਼ਾ ਢੱਕ ਕੇ ਰੱਖੋ
*ਸਰਦੀ ਜੁਕਾਮ ਅਤੇ ਫਲੂ ਵਾਲੇ ਲੋਕਾਂ ਤੋ ਦੂਰੀ ਬਣਾ ਕੇ ਰੱਖੋ
*6 ਫੁੱਟ ਦੀ ਦੂਰੀ ਦਾ ਪਾਲਣ ਕਰੋ
*ਕੋਰੋਨਾ ਨਿਯਮਾਂ ਦਾ ਖਿਆਲ ਰੱਖੋ ਅਤੇ ਹਦਾਇਤਾਂ ਦਾ ਪਾਲਣ ਕਰੋ
*ਵੈਕਸੀਨ ਲਗਵਾਓ