Health Tips: ਕਈ ਤਾਜ਼ਾ ਅੰਕੜੇ ਇਹ ਦੱਸਦੇ ਹਨ ਕਿ ਦਿਲ ਦੇ ਦੌਰੇ ਦੀ ਸੰਭਾਵਨਾ ਕੇਵਲ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਅਜਿਹਾ ਦੌਰਾ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਪੈ ਸਕਦਾ ਹੈ। ਅੰਕੜਿਆਂ ਅਨੁਸਾਰ, ਭਾਰਤ ਵਿੱਚ 4 ਵਿੱਚੋਂ ਇੱਕ ਮੌਤ ਕਾਰਡੀਓਵੈਸਊਲਰ (ਦਿਲ ਨਾਲ ਸਬੰਧਤ) ਬਿਮਾਰੀਆਂ ਕਾਰਨ ਹੁੰਦੀ ਹੈ ਤੇ ਹਾਰਟ ਸਟ੍ਰੋਕ ਇਨ੍ਹਾਂ ਵਿੱਚੋਂ 80 ਪ੍ਰਤੀਸ਼ਤ ਮਾਮਲਿਆਂ ਲਈ ਜ਼ਿੰਮੇਵਾਰ ਹੈ। ਭਾਰਤੀਆਂ ਨੂੰ ਹੁਣ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਲਗਪਗ 8-10 ਸਾਲ ਪਹਿਲਾਂ ਦਿਲ ਦੇ ਦੌਰੇ ਪੈਂਦੇ ਹਨ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਵਿੱਚੋਂ 40 ਪ੍ਰਤੀਸ਼ਤ 55 ਸਾਲ ਤੋਂ ਘੱਟ ਉਮਰ ਦੇ ਹਨ।


ਡਾਕਟਰੀ ਮਾਹਿਰ ਦੱਸਦੇ ਹਨ ਕਿ ਦਿਲ ਦੇ ਦੌਰੇ ਦੀ ਸੰਭਾਵਨਾ ਕਈ ਕਾਰਣਾਂ ਕਰਕੇ ਵਧ ਸਕਦੀ ਹੈ, ਜਿਨ੍ਹਾਂ ਵਿੱਚ- ਸਿਗਰਟਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਪਰਿਵਾਰਕ ਇਤਿਹਾਸ, ਕੋਲੇਸਟ੍ਰੋਲ ਦੇ ਮਾੜੇ ਪੱਧਰ ਤੇ ਸਰੀਰਕ ਕਸਰਤ ਦੀ ਘਾਟ ਸ਼ਾਮਲ ਹਨ। ਇਸ ਤੋਂ ਇਲਾਵਾ, ਮਨੁੱਖਤਾ ਕੋਵਿਡ ਮਹਾਂਮਾਰੀ ਨਾਲ ਜੂਝ ਰਹੀ ਹੈ ਤੇ ਨਵੇਂ ਤਬਦੀਲ ਹੋਣ ਵਾਲੇ ਰੂਪਾਂ (ਵੇਰੀਐਂਟਸ) ਦਾ ਉਭਾਰ ਇਹ ਦਰਸਾਉਂਦਾ ਹੈ ਕਿ ਇਨ੍ਹਾਂ ਦਾ ਕੋਈ ਅੰਤ ਨਹੀਂ।


ਬੇਵਕਤੀ ਮੌਤ ਨੂੰ ਰੋਕਣ ਲਈ 10 ਸੁਝਾਅ


ਦਿਲ ਦੇ ਦੌਰੇ ਕਾਰਨ ਬੇਵਕਤੀ ਮੌਤਾਂ ਦੀ ਗਿਣਤੀ ਵਧਦੀ ਹੈ, ਆਯੁਰਵੈਦਿਕ ਮਾਹਰਾਂ ਨੇ ਬਿਮਾਰੀਆਂ ਨੂੰ ਦੂਰ ਰੱਖਣ ਦੇ ਇਹ 10 ਸੁਝਾਅ ਦਿੱਤੇ ਹਨ।


ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਜਾਗਣਾ


ਆਯੁਰਵੈਦਿਕ ਮਾਹਿਰਾਂ ਦਾ ਮੰਨਣਾ ਹੈ ਕਿ ਸੂਰਜ ਚੜ੍ਹਨ ਤੋਂ ਦੋ ਘੰਟੇ ਪਹਿਲਾਂ ਜਾਗਣਾ ਉਨ੍ਹਾਂ ਸਿਹਤਮੰਦ ਅਭਿਆਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਤੁਸੀਂ ਅਪਣਾ ਸਕਦੇ ਹੋ। ਅਧਿਐਨ ਅਨੁਸਾਰ ਛੇਤੀ ਉਠਣ ਵਾਲੇ ਆਪਣੇ ਆਪ ਨੂੰ ਹਾਈਡ੍ਰੇਟਿਡ ਰਹਿਣ ਤੇ ਆਕਸੀਜਨ ਦੇਣ ਵਿੱਚ ਬਿਹਤਰ ਹੁੰਦੇ ਹਨ, ਜਦੋਂ ਕਿ ਦੇਰ ਨਾਲ ਉਠਣ ਵਾਲਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਆਰਟ ਆਫ਼ ਲਿਵਿੰਗ ਦੇ ਸ੍ਰੀ ਸ੍ਰੀ ਤੱਤ ਪੰਚਕਰਮਾ ਦੀ ਸੀਨੀਅਰ ਡਾਕਟਰ ਡਾ: ਮਿਤਾਲੀ ਮਧੁਸਮਿਤਾ ਕਹਿੰਦੇ ਹਨ," ਸਵੇਰੇ-ਸਵੇਰੇ, ਮਨ ਬਹੁਤ ਸੁਚੇਤ ਹੁੰਦਾ ਹੈ, ਤੁਸੀਂ ਇਸ ਸਮੇਂ ਦੇ ਲਾਭ ਜ਼ਰੂਰ ਗ੍ਰਹਿਣ ਕਰੋ।"


ਦੋ ਗਲਾਸ ਗਰਮ ਪਾਣੀ ਪੀਣਾ


ਆਯੁਰਵੈਦਿਕ ਮਾਹਰ ਸਵੇਰੇ ਉੱਠਣ ਤੋਂ ਬਾਅਦ ਦੋ ਗਲਾਸ ਗਰਮ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਹ ਸਰੀਰ ਵਿੱਚ ਜ਼ਹਿਰੀਲੇ ਤੱਤਾਂ ਨੂੰ ਇਕੱਠਾ ਨਹੀਂ ਹੋਣ ਦਿੰਦਾ ਤੇ ਸਿਸਟਮ ਨੂੰ ਐਲਕਲਾਈਨ ਬਣਾਉਂਦਾ ਹੈ ਤੇ ਖੂਨ ਦੇ ਸੰਚਾਰ ਵਿੱਚ ਸੁਧਾਰ ਕਰਦਾ ਹੈ।


ਯੋਗਾ ਤੇ ਸਿਮਰਨ ਦਾ ਅਭਿਆਸ ਕਰੋ


ਰੋਜ਼ਾਨਾ ਐਂਡੋਰਫਿਨਸ ਤੇ ਸੇਰੋਟੌਨਿਨ-ਮੂਡ ਨੂੰ ਉਤਸ਼ਾਹਤ ਕਰਨ ਅਤੇ ਤਣਾਅ ਘਟਾਉਣ ਵਾਲੇ ਹਾਰਮੋਨਜ਼ ਦੀ ਸਹੀ ਖੁਰਾਕ ਪ੍ਰਾਪਤ ਕਰਨ ਲਈ ਯੋਗਾ ਤੇ ਸਿਮਰਨ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਅਭਿਆਸ ਹੁਣ ਲਾਜ਼ਮੀ ਹੋ ਗਏ ਹਨ ਕਿਉਂਕਿ ਲੰਬੇ ਸਮੇਂ ਦੇ ਤਣਾਅ ਤੇ ਡੀਪਰੈਸ਼ਨ ਦਿਲ ਦੀਆਂ ਬਿਮਾਰੀਆਂ ਦੇ ਇੱਕ ਪ੍ਰਮੁੱਖ ਕਾਰਨ ਵਜੋਂ ਉੱਭਰੇ ਹਨ


ਸਨ–ਬਾਥ


ਆਯੁਰਵੈਦਿਕ ਮਾਹਿਰਾਂ ਅਨੁਸਾਰ, ਪੂਰੇ ਸਰੀਰ ਉੱਤੇ ਤੇਲ ਦੀ ਮਾਲਿਸ਼ ਦੇ ਬਾਅਦ ਧੁੱਪ ’ਚ ਬੈਠਣ ਨਾਲ ਬਲੱਡ ਪ੍ਰੈਸ਼ਰ ਵਿੱਚ ਸੁਧਾਰ ਹੁੰਦਾ ਹੈ, ਲਿੰਫੈਟਿਕ ਪ੍ਰਣਾਲੀ ਬਿਹਤਰ ਹੁੰਦੀ ਹੈ, ਖੂਨ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ, ਸਰੀਰ ਦੀ ਖੁਸ਼ਕੀ ਨੂੰ ਦੂਰ ਕਰਦਾ ਹੈ ਤੇ ਜੋੜਾਂ ਦੀ ਸਖ਼ਤੀ ਘਟਾਉਂਦਾ ਹੈ ਤੇ ਤੁਹਾਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ।


ਸਹੀ ਸਮੇਂ ਲਵੋ ਭੋਜਨ


ਦੁਪਹਿਰ ਦਾ ਖਾਣਾ 12-12.30 ਵਜੇ ਤੇ ਨਾਸ਼ਤਾ ਸਵੇਰੇ 7.00 ਵਜੇ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਭੋਜਨ ਦੇ ਵਿਚਕਾਰ 4-5 ਘੰਟੇ ਦਾ ਅੰਤਰ ਰੱਖੋ, ਜੋ ਹਜ਼ਮ ਹੋਣ ਲਈ ਕਾਫੀ ਸਮਾਂ ਹੁੰਦਾ ਹੈ। ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ ਤੇ ਭੋਜਨ ਦੇ ਵਿਚਕਾਰ ਗਿਰੀਦਾਰ ਫਲ ਲਏ ਜਾ ਸਕਦੇ ਹਨ। ਚੰਗੀ ਨੀਂਦ ਲਈ ਤੁਹਾਨੂੰ ਰਾਤ ਦੇ ਖਾਣੇ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਖਾਣਾ ਖਾਣਾ ਚਾਹੀਦਾ ਹੈ।


ਦੁਪਹਿਰ ਨੂੰ ਨਾ ਸੌਂਵੋ


ਦੁਪਹਿਰ ਨੂੰ ਨੀਂਦ ਨਾ ਲਵੋ। ਦੁਪਹਿਰ ਦੀ ਨੀਂਦ ਥਕਾਵਟ ਅਤੇ ਸੁਸਤੀ ਵਧਾ ਸਕਦੀ ਹੈ ਤੇ ਤੁਹਾਡੀ ਨੀਂਦ ਦੇ ਚੱਕਰ ਵਿੱਚ ਗੜਬੜ ਲਿਆ ਸਕਦੀ ਹੈ। ਬਜ਼ੁਰਗ ਲੋਕ ਜੇਕਰ ਚਾਹੁਣ, ਤਾਂ ਉਹ ਜ਼ਰੂਰ ਸੌਂ ਸਕਦੇ ਹਨ।


ਹਲਦੀ ਦਾ ਜਾਦੂ


ਸੌਣ ਤੋਂ ਪਹਿਲਾਂ ਹਲਦੀ ਵਾਲੇ ਗਰਮ ਦੁੱਧ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਵਿੱਚ ਬਾਦਾਮ ਵੀ ਪਾ ਲੈਣਾ ਚਾਹੀਦਾ ਹੈ। ਹਲਦੀ ਇੱਕ ਸ਼ਾਨਦਾਰ ਇਮਯੂਨੋ ਮੌਡਿਯੂਲੇਟਰ ਹੁੰਦਾ ਹੈ, ਜੋ ਲਾਗਾਂ ਨੂੰ ਰੋਕਦਾ ਹੈ।


ਗਰਮੀਆਂ ਤੇ ਸਰਦੀਆਂ ਵਿੱਚ ਇਹ ਕਰੋ


ਗਰਮੀਆਂ ਦੇ ਦਿਨਾਂ ਵਿੱਚ, ਭਾਰੀ ਕਸਰਤਾਂ ਤੋਂ ਬਚੋ ਤੇ ਇਸ ਦੀ ਬਜਾਏ ਯੋਗਾ ਅਤੇ ਪ੍ਰਾਣਾਯਾਮ ਜਾਂ ਕਸਰਤ ਦੇ ਹਲਕੇ ਰੂਪਾਂ ਤੇ ਜਾਓ, ਕਿਉਂਕਿ ਵਾਤਾਵਰਣ ਦੀ ਗਰਮੀ ਤੁਹਾਡੇ ਊਰਜਾ ਭੰਡਾਰਾਂ ਨੂੰ ਘਟਾਏਗੀ। ਸਰਦੀਆਂ ਤੇ ਹੋਰ ਮੌਸਮਾਂ ਦੌਰਾਨ, ਸਖਤ ਕਸਰਤ ਕੀਤੀ ਜਾ ਸਕਦੀ ਹੈ।


ਧਿਆਨ/ਸਿਮਰਨ


"ਜੇ ਤੁਹਾਡੇ ਰੁਝੇਵੇਂ ਵਧੇਰੇ ਹਨ, ਤਾਂ ਤੁਹਾਡੇ ਲਈ ਸਿਮਰਨ ਜ਼ਰੂਰੀ ਹੈ। ਸਹੀ ਫੈਸਲੇ ਲੈਣ ਲਈ, ਕਿਸੇ ਨੂੰ ਵੀ ਸ਼ਾਂਤ ਦਿਮਾਗ ਦੀ ਲੋੜ ਹੁੰਦੀ ਹੈ। ਤੁਹਾਨੂੰ ‘ਵਧੇਰੇ ਸਪਸ਼ਟਤਾ, ਸਹੀ ਚੌਕਸੀ ਅਤੇ ਸਹੀ ਪ੍ਰਗਟਾਵੇ’ ਦੀ ਲੋੜ ਹੁੰਦੀ ਹੈ। "ਦਿ ਆਰਟ ਆਫ਼ ਲਿਵਿੰਗ ਦੇ ਸ਼੍ਰੀ ਸ਼੍ਰੀ ਯੋਗਾ ਦੇ ਖੇਤਰੀ ਨਿਰਦੇਸ਼ਕ ਗੌਰਵ ਵਰਮਾ ਕਹਿੰਦੇ ਹਨ," ਕੋਈ ਵੀ ਇਨ੍ਹਾਂ ਤਿੰਨੇ ਚੀਜ਼ਾਂ ਨੂੰ ਸਿਮਰਨ ਨਾਲ ਅਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ।


ਤਾਜ਼ਾ ਭੋਜਨ ਖਾਓ


ਆਯੁਰਵੈਦਿਕ ਮਾਹਿਰ ਸਰੀਰ ਵਿੱਚ ਊਰਜਾ ਦੇ ਪੱਧਰ ਨੂੰ ਵਧਾਉਣ ਅਤੇ ਬਿਹਤਰ ਜੀਵਨ-ਸ਼ਕਤੀ (ਇਮਿਊਨਿਟੀ ਪਾਵਰ) ਲਈ, ਸਮੇਂ ਸਿਰ ਤਾਜ਼ਾ ਪਕਾਏ ਹੋਏ ਭੋਜਨ ਦੀ ਸਿਫਾਰਸ਼ ਕਰਦੇ ਹਨ।