Dark Chocolate Side Effects: ਡਾਰਕ ਚਾਕਲੇਟ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਜ਼ਿਆਦਾਤਰ ਲੋਕ ਇਸ ਦਾ ਸਵਾਦ ਲੈਣਾ ਪਸੰਦ ਕਰਦੇ ਹਨ ਅਤੇ ਇਸ ਨੂੰ ਸਿਹਤ ਲਈ ਫਾਇਦੇਮੰਦ ਮੰਨਦੇ ਹਨ। ਕਈ ਔਰਤਾਂ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਸ ਦਾ ਸੇਵਨ ਵੀ ਕਰਦੀਆਂ ਹਨ, ਕਿਉਂਕਿ ਇਹ ਉਨ੍ਹਾਂ ਦਾ ਮੂਡ ਚੰਗਾ ਰੱਖਣ ਦਾ ਕੰਮ ਕਰਦੀ ਹੈ ਅਤੇ ਕੁਝ ਹੱਦ ਤੱਕ ਦਰਦ ਤੋਂ ਰਾਹਤ ਦਿੰਦੀ ਹੈ। ਹਾਲਾਂਕਿ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਰੀਰ ਨੂੰ ਕਈ ਨੁਕਸਾਨ ਵੀ ਪਹੁੰਚਾ ਸਕਦਾ ਹੈ। ਲੋਕ ਡਾਰਕ ਚਾਕਲੇਟ ਨੂੰ ਚੰਗੀ ਅਤੇ ਸਿਹਤਮੰਦ ਮੰਨਦੇ ਹਨ ਪਰ ਇਸ ਨੂੰ ਬਹੁਤ ਜ਼ਿਆਦਾ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।



ਕੁਝ ਲੋਕਾਂ ਦੇ ਦਿਮਾਗ 'ਚ ਅਕਸਰ ਇਹ ਸਵਾਲ ਉੱਠਦਾ ਹੈ ਕਿ ਕੀ ਡਾਰਕ ਚਾਕਲੇਟ ਅਸਲ 'ਚ ਓਨੀ ਹੀ ਸਿਹਤਮੰਦ ਹੈ, ਜਿੰਨੀ ਕਿ ਇਸ ਬਾਰੇ ਕਿਹਾ ਜਾਂਦਾ ਹੈ। ਅਪੋਲੋ ਹਸਪਤਾਲ, ਹੈਦਰਾਬਾਦ ਦੇ ਡਾਕਟਰ ਸੁਧੀਰ ਕੁਮਾਰ ਨੇ ਡਾਰਕ ਚਾਕਲੇਟ ਦੇ ਕਈ 'ਡਾਰਕ ਸਾਈਡ ਇਫੈਕਟ' ਦੱਸੇ ਹਨ। ਉਨ੍ਹਾਂ ਮੁਤਾਬਕ ਡਾਰਕ ਚਾਕਲੇਟ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ। ਡਾ: ਸੁਧੀਰ ਨੇ ਕਿਹਾ ਕਿ ਡਾਰਕ ਚਾਕਲੇਟ ਇਸ ਲਈ ਪ੍ਰਸਿੱਧ ਹੈ ਕਿਉਂਕਿ ਲੋਕ ਇਸ ਨੂੰ ਐਂਟੀਆਕਸੀਡੈਂਟਸ ਅਤੇ ਸ਼ੂਗਰ ਦੀ ਘੱਟ ਮਾਤਰਾ ਦਾ ਵਧੀਆ ਸਰੋਤ ਮੰਨਦੇ ਹਨ। ਹਾਲਾਂਕਿ ਇਸ ਨੂੰ ਖਾਣ ਦੇ ਕਈ ਨੁਕਸਾਨ ਵੀ ਹਨ।


ਇਹ ਵੀ ਪੜ੍ਹੋ: Health Tips: ਬੈਠ ਕੇ ਜਾਂ ਖੜ੍ਹੇ ਹੋ ਕੇ ਨਹੀਂ, ਦਵਾਈ ਲੈਣ ਦਾ ਇਹ ਸਹੀ ਤਰੀਕਾ, ਜਾਣੋ ਕੀ ਕਹਿੰਦੀ ਨਵੀਂ study


ਗਰਭਵਤੀ ਮਹਿਲਾਵਾਂ ਲਈ ਡਾਰਕ ਚਾਕਲੇਟ ਖਤਰਨਾਕ


ਡਾਕਟਰ ਨੇ ਟਵਿੱਟ ਕਰਕੇ ਦੱਸਿਆ ਕਿ ਰਿਸਰਚ ਮੁਤਾਬਕ ਕੁਝ ਡਾਰਕ ਚਾਕਲੇਟਾਂ 'ਚ ਲੀਡ ਅਤੇ ਕੈਡਮੀਅਮ ਹੁੰਦਾ ਹੈ। ਇਹ ਦੋ ਅਜਿਹੀਆਂ ਭਾਰੀ ਧਾਤੂਆਂ ਹਨ, ਜੋ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਘੱਟ ਭਾਰੀ ਧਾਤਾਂ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ।


ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਵਿੱਚ ਇਸ ਦਾ ਖਤਰਾ ਹੋਰ ਵੀ ਵੱਧ ਹੁੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਧਾਤੂਆਂ ਸਰੀਰ ਦੇ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਇਹ ਦਿਮਾਗ ਦੇ ਵਿਕਾਸ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ ਅਤੇ ਘੱਟ IQ ਵਾਲੇ ਬੱਚਿਆਂ ਦੇ ਜਨਮ ਦਾ ਕਾਰਨ ਬਣ ਸਕਦੇ ਹਨ।


ਸਰੀਰ ਵਿੱਚ ਪੈਦਾ ਹੋ ਸਕਦੀਆਂ ਕਈ ਸਮੱਸਿਆਵਾਂ 


ਡਾਕਟਰ ਨੇ ਚੇਤਾਵਨੀ ਦਿੱਤੀ ਕਿ ਬਾਲਗਾਂ ਵਿੱਚ ਲੀਡ ਦਾ ਬਹੁਤ ਜ਼ਿਆਦਾ ਸੇਵਨ ਦਿਮਾਗੀ ਪ੍ਰਣਾਲੀ ਦੀਆਂ ਸਮੱਸਿਆਵਾਂ, ਹਾਈ ਬਲੱਡ ਪ੍ਰੈਸ਼ਰ, ਇਮਿਊਨ ਸਿਸਟਮ ਨੂੰ ਦਬਾਉਣ, ਗੁਰਦਿਆਂ ਨੂੰ ਨੁਕਸਾਨ ਅਤੇ ਪ੍ਰਜਨਨ ਨਾਲ ਸਬੰਧਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਡਾ. ਸੁਧੀਰ ਕੁਮਾਰ ਨੇ ਸੁਝਾਅ ਦਿੱਤਾ ਕਿ ਅਸੀਂ ਘੱਟ ਲੀਡ ਜਾਂ ਕੈਡਮੀਅਮ ਸਮੱਗਰੀ ਵਾਲੀ ਡਾਰਕ ਚਾਕਲੇਟ ਖਾ ਸਕਦੇ ਹਾਂ ਅਤੇ ਮਿਲਕ ਚਾਕਲੇਟ ਨੂੰ ਨਾਲ ਲੈ ਸਕਦੇ ਹਾਂ, ਜਿਸ ਵਿੱਚ ਭਾਰੀ ਧਾਤਾਂ ਘੱਟ ਹੁੰਦੀਆਂ ਹਨ। ਡਾਕਟਰ ਨੇ ਕਿਹਾ ਕਿ ਘੱਟ ਕੋਕੋ ਦੀ ਮਾਤਰਾ ਵਾਲੀ ਡਾਰਕ ਚਾਕਲੇਟ ਦਾ ਸੇਵਨ ਕਰਨਾ ਬਿਹਤਰ ਹੁੰਦਾ ਹੈ।