ਚੰਡੀਗੜ੍ਹ: ਡਾਰਕ ਅੰਡਰ ਆਰਮਜ਼ ਭਾਵ ਗੂੜ੍ਹੇ ਕਾਲੇ ਰੰਗ ਵਾਲੀਆਂ ਬਗਲਾਂ (ਕੱਛਾਂ) ਤੁਹਾਨੂੰ ਸਲੀਵਲੈੱਸ ਟੌਪ ਅਤੇ ਬਲਾਊਜ਼ ਪਹਿਨਣ ਤੋਂ ਰੋਕਦੀਆਂ ਹਨ। ਇਕ ਮਾਹਿਰ ਅਨੁਸਾਰ ਜੇਕਰ ਤੁਸੀਂ ਸਾਫ-ਸੁਥਰੀ ਅਤੇ ਖਿੜੀ-ਖਿੜੀ ਚਮੜੀ ਚਾਹੁੰਦੇ ਹੋ ਤਾਂ ਮੈਸ਼ ਕੀਤੇ ਗਏ ਸੇਬ ਅਤੇ ਨਾਰੀਅਲ ਤੇਲ ਬਗਲਾਂ ‘ਚ ਲਗਵਾਓ। ਆਓ ਜਾਣਦੇ ਹਾਂ ਡਾਰਕ ਅੰਡਰ ਆਰਮਜ਼ ਨੂੰ ਗੋਰਾ ਬਣਾਉਣ ਲਈ ਕੁਝ ਟਿਪਸ :
ਕੇਸਰ: ਕੇਸਰ ‘ਚ ਸੁੰਦਰਤਾ ਸੰਬੰਧੀ ਕਈ ਲਾਭ ਪਾਏ ਜਾਂਦੇ ਹਨ। ਇਸ ‘ਚ ਕੁਦਰਤੀ ਤੌਰ ‘ਤੇ ਸਾਂਵਲੀ ਚਮੜੀ ਦੇ ਰੰਗ ਨੂੰ ਹਲਕਾ ਕਰਨ ਦੇ ਕਈ ਗੁਣ ਹੁੰਦੇ ਹਨ। ਦੋ ਵੱਡੇ ਚੱਮਚ ਹਲਕੇ ਲੋਸ਼ਨ ‘ਚ ਇਕ ਚੁਟਕੀ ਕੇਸਰ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਅੰਡਰ ਆਰਮਜ਼ ‘ਚ ਲਗਾਓ। ਇਸ ਨਾਲ ਨਾ ਸਿਰਫ ਤੁਹਾਡੀ ਚਮੜੀ ਗੋਰੀ ਹੋਵੇਗੀ, ਸਗੋਂ ਬਗਲਾਂ ਦੀ ਬਦਬੂ ਤੋਂ ਵੀ ਛੁਟਕਾਰਾ ਮਿਲੇਗਾ।
ਸੇਬ: ਜੇਕਰ ਰੋਜ਼ ਤੁਸੀਂ ਆਪਣੀਆਂ ਬਗਲਾਂ ‘ਚ ਮੈਸ਼ ਕੀਤਾ ਹੋਇਆ ਸੇਬ ਮਲਦੇ ਹੋ ਤਾਂ ਇਸ ਨਾਲ ਵੀ ਕਾਲਾਪਣ ਅਤੇ ਬਦਬੂ ਤੋਂ ਛੁਟਕਾਰਾ ਮਿਲਦਾ ਹੈ। ਸੇਬ ‘ਚ ਏ. ਐੱਚ. ਏ. ਮੌਜੂਦਾ ਹੁੰਦਾ ਹੈ, ਜੋ ਅੰਡਰ ਆਰਮਜ਼ ਦੇ ਕਾਲੇਪਨ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਅਤੇ ਕੀਟਾਣੂਆਂ ਨੂੰ ਖਤਮ ਕਰਨ ‘ਚ ਸਮਰੱਥ ਹੁੰਦਾ ਹੈ।
ਸੰਤਰੇ ਦਾ ਛਿਲਕਾ: ਸੰਤਰੇ ਦੇ ਛਿਲਕੇ ‘ਚ ਸਿਟ੍ਰਿਕ ਐਸਿਡ ਪਾਇਆ ਜਾਂਦਾ ਹੈ, ਜਿਸ ਦੀ ਵਰਤੋਂ ਚਮੜੀ ਬਲੀਚ ਕਰਨ ਲਈ ਕੀਤੀ ਜਾਂਦੀ ਹੈ। ਸੰਤਰੇ ਦੇ ਕੁਝ ਛਿਲਕਿਆਂ ਨੂੰ ਤਿੰਨ-ਚਾਰ ਦਿਨ ਸੁਕਾਉਣ ਲਈ ਰੱਖ ਦਿਓ, ਤਾਂਕਿ ਉਹ ਪੂਰੀ ਤਰ੍ਹਾਂ ਸੁੱਕ ਜਾਣ। ਦੋ ਵੱਡੇ ਚੱਮਚ ਛਿਲਕੇ ਪੀਸ ਕੇ ਗੁਲਾਬ ਜਲ ‘ਚ ਮਿਲਾਓ ਅਤੇ ਅੰਡਰ ਆਰਮਜ਼ ‘ਚ ਲਗਾਓ। 10 ਮਿੰਟ ਲਗਾਉਣ ਤੋਂ ਬਾਅਦ ਫਿਰ ਠੰਡੇ ਪਾਣੀ ਨਾਲ ਧੋ ਦਿਓ।
ਨਿੰਬੂ: ਇਹ ਇਕ ਕੁਦਰਤੀ ਬਲੀਚਿੰਗ ਏਜੰਟ ਦੇ ਤੌਰ ‘ਤੇ ਪ੍ਰਸਿੱਧ ਹੈ। ਜੇਕਰ ਤੁਸੀਂ ਆਪਣੀ ਅੰਡਰ ਆਰਮਜ਼ ‘ਤੇ ਨਿੰਬੂ ਰਗੜਦੇ ਹੋ ਤਾਂ ਇਹ ਗੋਰੀ ਹੋ ਜਾਂਦੀ ਹੈ। ਇਹ ਗੱਲ ਧਿਆਨ ‘ਚ ਰੱਖੋ ਕਿ ਨਿੰਬੂ ਖੁਸ਼ਕ ਹੁੰਦਾ ਹੈ, ਇਸ ਲਈ ਇਸ ਨੂੰ ਸਾਫ ਕਰਨ ਤੋਂ ਬਾਅਦ ਚਮੜੀ ‘ਤੇ ਬਾਡੀ ਲੋਸ਼ਨ ਜ਼ਰੂਰ ਲਗਾਓ।
ਦੁੱਧ: ਜਿਥੋਂ ਤਕ ਡਾਰਕ ਅੰਡਰ ਆਰਮਜ਼ ਨੂੰ ਗੋਰਾ ਬਣਾਉਣ ਦੀ ਗੱਲ ਹੈ ਤਾਂ ਦੁੱਧ ਵੀ ਨਿੰਬੂ ਜਿੰਨਾ ਹੀ ਅਸਰਦਾਰ ਸਿੱਧ ਹੁੰਦਾ ਹੈ। ਦੁੱਧ ‘ਚ ਕੁਝ ਅਜਿਹੇ ਵਿਟਾਮਿਨ ਅਤੇ ਫੈਟੀ ਐਸਿਡਸ ਹੁੰਦੇ ਹਨ, ਜੋ ਚਮੜੀ ਨੂੰ ਤੰਦੁਰਸਤ ਅਤੇ ਚਮਕਦਾਰ ਬਣਾਉਂਦੇ ਹਨ। ਬਸ ਆਪਣੀਆਂ ਅੰਡਰ ਆਰਮਜ਼ ‘ਚ ਥੋੜ੍ਹਾ ਦੁੱਧ ਲਗਾਓ ਅਤੇ ਇਸ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਓ। ਰੋਜ਼ਾਨਾ ਇਕ ਵਾਰ ਇੰਝ ਜ਼ਰੂਰ ਕਰੋ।
ਨਾਰੀਅਲ ਤੇਲ: ਇਹ ਸੁੰਦਰਤਾ ਲਈ ਇਕ ਯੂਨੀਵਰਸਲ ਥੇਰੈਪੀ ਹੈ। ਆਪਣੀ ਅੰਡਰ ਆਰਮਜ਼ ਦੀ ਚਮੜੀ ‘ਤੇ ਨਹਾਉਣ ਤੋਂ 10-15 ਮਿੰਟ ਪਹਿਲਾਂ ਨਾਰੀਅਲ ਤੇਲ ਨਾਲ ਮਾਲਸ਼ ਕਰੋ। ਨਾਰੀਅਲ ਤੇਲ ਇਕ ਕੁਦਰਤੀ ਡਿਓਡਰੈਂਟ ਵੀ ਹੈ।